ਮੁਕਤਸਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਪਿੰਡ ਬਾਦਲ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਵਿਦਾਈ ਲਈ ਇਕ ਟਰੈਕਟਰ-ਟਰਾਲੀ ਤਿਆਰ ਕੀਤਾ ਗਿਆ ਹੈ। ਇਸ ਟਰੈਕਟਰ-ਟਰਾਲੀ ਨੂੰ ਵਿਸ਼ੇਸ਼ ਤੌਰ 'ਤੇ ਫੁੱਲਾਂ ਨਾਲ ਤਿਆਰ ਕੀਤਾ ਗਿਆ ਹੈ, ਜਿਸ ਦੇ ਅੱਗੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਲਾਈ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਬਦਲਿਆ ਕੈਬਨਿਟ ਮੀਟਿੰਗ ਦਾ ਸਮਾਂ, ਜਾਣੋ ਕੀ ਹੈ ਕਾਰਨ
ਟਰੈਕਟਰ ਦੇ ਸਾਰੇ ਕੋਨਿਆਂ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਲਾਏ ਗਏ ਹਨ। ਪਿੰਡ ਬਾਦਲ ਵਿਖੇ ਬਾਦਲਾਂ ਦੀ ਹਵੇਲੀ ਦੇ ਬਾਹਰ ਟਰੈਕਟਰ-ਟਰਾਲੀ ਨੂੰ ਖੜ੍ਹਾ ਕੀਤਾ ਗਿਆ ਹੈ। ਲੋਕ ਸਵੇਰ ਤੋਂ ਉਨ੍ਹਾਂ ਦੀ ਹਵੇਲੀ 'ਚ ਪ੍ਰਕਾਸ਼ ਸਿੰਘ ਬਾਦਲ ਦੇ ਅੰਤਿਮ ਦਰਸ਼ਨ ਕਰਨ ਲਈ ਆ ਰਹੇ ਹਨ। ਸ. ਬਾਦਲ ਨੇ ਆਪਣੇ ਜ਼ਿੰਦਗੀ ਦਾ ਲੰਬਾ ਸਮਾਂ ਇਸ ਹਵੇਲੀ 'ਚ ਬਤੀਤ ਕੀਤਾ ਹੈ। ਜਦੋਂ ਉਹ ਮੁੱਖ ਮੰਤਰੀ ਰਹੇ ਤਾਂ ਲੋਕ ਇਸੇ ਹਵੇਲੀ 'ਚ ਉਨ੍ਹਾਂ ਕੋਲੋਂ ਕੰਮ ਕਰਵਾਉਣ ਲਈ ਆਉਂਦੇ ਸਨ।
ਇਹ ਵੀ ਪੜ੍ਹੋ : ਮਰਹੂਮ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਕਾਰਨ ਪੰਜਾਬ-ਚੰਡੀਗੜ੍ਹ ’ਚ ਅੱਜ ਛੁੱਟੀ, ਬਾਦਲ ਪਿੰਡ ਜਾਣਗੇ CM ਮਾਨ!
ਪੁਲਸ ਵੱਲੋਂ ਹਵੇਲੀ ਦੇ ਨੇੜੇ ਬੈਰੀਕੇਡਿੰਗ ਕੀਤੀ ਗਈ ਹੈ ਅਤੇ ਹਰ ਕਿਸੇ ਨੂੰ ਪੁੱਛ-ਪੜਤਾਲ ਮਗਰੋਂ ਹੀ ਅੰਦਰ ਦਿੱਤਾ ਜਾਣ ਰਿਹਾ ਹੈ। ਪ੍ਰਕਾਸ਼ ਸਿੰਘ ਦੀ ਮ੍ਰਿਤਕ ਦੇਹ ਬੀਤੀ ਰਾਤ ਪਿੰਡ ਬਾਦਲ ਵਿਖੇ ਪੁੱਜੀ ਸੀ। ਅੱਜ ਦੁਪਹਿਰ 1 ਵਜੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਖੇਤਾਂ 'ਚ ਉਨ੍ਹਾਂ ਦੀ ਵੱਡੀ ਯਾਦਗਾਰ ਵੀ ਬਣਾਈ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੁਣ 7000 ਡਾਲਰ ਕਾਲਜ ਫੀਸ ਭਰ ਕੇ ਜਾਓ ਕੈਨੇਡਾ ਤੇ ਪਾਓ ਵਰਕ ਵੀਜ਼ਾ ਸਟੱਡੀ ਤੋਂ ਬਾਅਦ
NEXT STORY