Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, SEP 16, 2026

    12:29:32 PM

  • sri guru nanak dev ji wedding anniversary nagar kirtan gurdwara sri ber sahib

    ਜੈਕਾਰਿਆਂ ਨਾਲ ਗੂੰਜਿਆ ਸੁਲਤਾਨਪੁਰ ਲੋਧੀ, 'ਬਾਬੇ...

  • ram rahim return to sunaria jail

    ਡੇਰਾ ਸੱਚਾ ਸੌਦਾ ਰਾਮ ਰਹੀਮ ਦੀ 21 ਦਿਨਾਂ ਪੈਰੋਲ...

  • flight takeoff

    ਹਵਾ ਵਿਚਾਲੇ ਸੇਫਰਾਨ ਏਅਰਲਾਈਨਜ਼ ਦੇ ਜਹਾਜ਼ ਦਾ ਫਟ...

  • earned rs 2 crore from garbage carbon and whale

    ਕੂੜੇ ਤੋਂ ਕੀਤੀ ਕਰੋੜਾਂ ਦੀ ਕਮਾਈ, 3 ਦੋਸਤਾਂ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਮਾਨਸੂਨ ਇਜਲਾਸ : ਪੰਜਾਬ ਦੇ ਸਾਂਸਦਾਂ ਦੀ ਹੋਵੇਗੀ ਪਰਖ, ਬਾਦਲ ਜੋੜੀ 'ਤੇ ਰਹੇਗੀ ਸਭ ਦੀ ਨਜ਼ਰ

PUNJAB News Punjabi(ਪੰਜਾਬ)

ਮਾਨਸੂਨ ਇਜਲਾਸ : ਪੰਜਾਬ ਦੇ ਸਾਂਸਦਾਂ ਦੀ ਹੋਵੇਗੀ ਪਰਖ, ਬਾਦਲ ਜੋੜੀ 'ਤੇ ਰਹੇਗੀ ਸਭ ਦੀ ਨਜ਼ਰ

  • Edited By Babita,
  • Updated: 14 Sep, 2020 07:28 AM
Chandigarh
parliament monsoon session
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮਾਨਸੂਨ ਇਜਲਾਸ 'ਚ ਖੇਤੀ ਆਰਡੀਨੈਸਾਂ ਖਿਲਾਫ਼ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ 'ਚ ਵੋਟ ਕਰਨ ਦੀ ਅਪੀਲ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦਾ ਇਹ ਇਜਲਾਸ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਪਰਖ ਕਰੇਗਾ ਕਿ ਉਹ ਪੰਜਾਬ ਨਾਲ ਖੜ੍ਹਦੇ ਹਨ ਜਾਂ ਵਜ਼ੀਰੀਆਂ-ਬੇਵਸੀਆਂ ਅੱਗੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਵਿਰੁੱਧ ਭੁਗਤਦੇ ਹਨ?

ਇਹ ਵੀ ਪੜ੍ਹੋ : ਪੰਜਾਬ 'ਚ 'NEET' ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਲਈ ਰੇਲਵੇ ਦਾ ਵੱਡਾ ਤੋਹਫ਼ਾ

ਭਗਵੰਤ ਮਾਨ ਅਨੁਸਾਰ ਖੇਤੀ ਆਰਡੀਨੈਸ ਪੇਸ਼ ਹੋਣ ਵਾਲੇ ਦਿਨ ਜਿਵੇਂ ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ’ਤੇ ਸਾਰੇ ਪੰਜਾਬ ਦੀ ਬਾਹਰੋਂ ਨਜ਼ਰ ਰਹੇਗੀ, ਉਂਝ ਹੀ ਉਹ ਵੀ ਸੰਸਦ ਅੰਦਰ ਦੇਖਣਗੇ ਕਿ ਇਹ ਪਾਰਟੀ ਪੰਜਾਬ ਦੇ ਹਿੱਤ 'ਚ ਭੁਗਤੀ ਹੈ ਜਾਂ ਵਿਰੋਧ 'ਚ। ਭਗਵੰਤ ਮਾਨ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ’ਤੇ ਬਾਦਲ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਨੇ ਦੋ ਤੱਥ ਉਜਾਗਰ ਕਰ ਦਿੱਤੇ ਹਨ। ਪਹਿਲਾ ਇਹ ਕਿ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਸਿੱਧੀ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਨੇ ਬੁਰੀ ਤਰ੍ਹਾਂ ਬੇਚੈਨ ਕਰ ਦਿੱਤਾ ਹੈ, ਕਿਉਕਿ ਜੇ ਬਾਦਲ ਜੋੜਾ ਸੰਸਦ 'ਚ ਮੋਦੀ ਦੇ ਆਰਡੀਨੈਸਾਂ ਵਿਰੁੱਧ ਬੋਲਣ ਅਤੇ ਵੋਟ ਪਾਉਣ ਦੀ ਹਿੰਮਤ ਦਿਖਾਉਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਲਟਕੀ ਹੋਈ ਤਲਵਾਰ ਡਿੱਗ ਸਕਦੀ ਹੈ।

ਇਹ ਵੀ ਪੜ੍ਹੋ : ਅੱਲ੍ਹੜ ਮੁਟਿਆਰ 'ਤੇ ਬੇਈਮਾਨ ਹੋਏ ਦਰਿੰਦਿਆਂ ਨੇ ਟੱਪੀਆਂ ਹੱਦਾਂ, ਅਸ਼ਲੀਲ ਵੀਡੀਓ ਕੀਤੀ ਵਾਇਰਲ

ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਬਾਦਲ ਪਰਿਵਾਰ ਪੰਜਾਬ ਦੀ ਖੇਤੀਬਾੜੀ, ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਪੱਲੇਦਾਰਾਂ, ਟਰਾਂਸਪੋਰਟਰਾਂ ਆਦਿ ਸਮੇਤ ਸੰਘੀ ਢਾਂਚੇ ਦੀ ਰਖਵਾਲੀ ਲਈ ਇਹ ‘ਤੁੱਛ ਕੁਰਬਾਨੀ’ ਕਰ ਸਕੇਗਾ? ਕਿਉਂਕਿ ਅਜਿਹਾ ਸਟੈਂਡ ਬਾਦਲ ਪਰਿਵਾਰ ਅੰਦਰ ਭਖੀ ਘਰੇਲੂ ਖਾਨਾਜੰਗੀ ਨੂੰ ਤੂਲ ਦੇਵੇਗਾ, ਜਿਸ ਦੀ ਬੱਦਲਵਾਈ ਕਾਫ਼ੀ ਲੰਬੇ ਸਮੇਂ ਤੋਂ ਦਿਖ ਰਹੀ ਹੈ। ਇਹੋ ਕਾਰਨ ਹੈ ਕਿ ਨੂੰਹ-ਰਾਣੀ ਦੀ ਕੁਰਸੀ ਅਤੇ ਮਜੀਠੀਆਂ ਨੂੰ ਬਚਾਉਦੇ-ਬਚਾਉਦੇ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਸਟੈਂਡ-ਸਿਧਾਂਤ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤ ਮੋਦੀ ਸਰਕਾਰ ਕੋਲ ਪੂਰੀ ਤਰ੍ਹਾਂ ਵੇਚ ਦਿੱਤੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸਭ ਕੁੱਝ ਸਮਝਦੇ ਹੋਏ (ਖੇਤੀ ਆਰਡੀਨੈਸਾਂ ਨਾਲ ਹੋਣ ਵਾਲੀ ਤਬਾਹੀ, ਕੇਂਦਰ ਦੇ ਇਨ੍ਹਾਂ ਤਾਨਾਸ਼ਾਹੀ ਫ਼ੈਸਲਿਆਂ ਵਿਰੁੱਧ ਉੱਠਿਆ ਅਤੇ ਸੰਘੀ ਢਾਂਚਾ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਹੱਕਾਂ ’ਤੇ ਹੋ ਰਹੀ ਡਾਕੇਮਾਰੀ) ਮੀਸਣੇ ਬਜ਼ੁਰਗ ਵਾਂਗ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਕੇਂਦਰ ਦੇ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਨ ਲਈ ਬੇਬਸ ਨਾ ਹੁੰਦੇ।

ਇਹ ਵੀ ਪੜ੍ਹੋ : ਰੇਲਵੇ ਕੁਆਰਟਰ 'ਚੋਂ ਨਗਨ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਬਲੇਡ ਨਾਲ ਵੱਢੇ ਮਿਲੇ ਕਈ ਅੰਗ
ਭਗਵੰਤ ਮਾਨ ਨੇ ਦੂਸਰੇ ਤੱਥ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਕੁਰਸੀ ਬਨਾਮ ਕਿਰਸਾਨੀ’ 'ਚੋਂ ਇਕ ਚੁਣਨ ਦੀ ਕਸ਼ਮਕਸ਼ 'ਚ ਉਲਝੇ ਬਾਦਲ ਪਰਿਵਾਰ ਥੱਲੇ ਲੱਗੇ ਅਕਾਲੀ ਦਲ ਦੇ ਲੀਡਰਾਂ ਦੀ ਬੇਚੈਨੀ ਖੁੱਲ੍ਹ ਕੇ ਬਾਹਰ ਆ ਗਈ ਹੈ, ਜੋ ਜਨਤਕ ਤੌਰ ’ਤੇ ਮੰਨ ਚੁੱਕੇ ਹਨ ਕਿ ਖੇਤੀ ਆਰਡੀਨੈਸ ਪੰਜਾਬ ਵਿਰੋਧੀ ਹਨ। ਅਜਿਹੀ ਸਥਿਤੀ 'ਚ ਬਾਦਲ ਦਲ ਦੇ ਬਹੁਤੇ ਲੀਡਰ ਇਕ ਪਾਸੇ ਆਪਣੇ ਆਕਾ (ਸੁਖਬੀਰ ਬਾਦਲ) ਦੀ ਪਰਿਵਾਰ ਪ੍ਰਸਤੀ ਮੂਹਰੇ ਬੇਬਸ ਹਨ, ਦੂਜੇ ਪਾਸੇ ਤੇਜ਼ੀ ਨਾਲ ਖਿਸਕਦੀ ਜਾ ਰਹੀ ਬਚੀ-ਖੁਚੀ ਸਿਆਸੀ ਜ਼ਮੀਨ ਨੂੰ ਦੇਖ ਕੇ ਪਰੇਸ਼ਾਨ ਹਨ। ਮਾਨ ਨੇ ਕਿਹਾ ਕਿ ਬਾਦਲ ਐਂਡ ਪਾਰਟੀ ਦੇ ਮੌਜੂਦਾ ਹਲਾਤ ਸਪੱਸ਼ਟ ਦੱਸ ਰਹੇ ਹਨ ਕਿ ਅਸੂਲਾਂ-ਸਿਧਾਂਤਾਂ ਅਤੇ ਕੁਰਬਾਨੀਆਂ ਨਾਲ 1920 'ਚ ਹੋਂਦ 'ਚ ਆਇਆ ਸ਼੍ਰੋਮਣੀ ਅਕਾਲੀ ਦਲ ਪੂਰੀ ਇਕ ਸਦੀ ਬਾਅਦ ਇਕ ਪਰਿਵਾਰ ਦੀ ਲੋਭ-ਲਾਲਸਾ ਦੀ ਕਿਵੇਂ ਬਲੀ ਚੜ੍ਹਿਆ ਹੈ।


 

  • Parliament
  • Monsoon Session
  • Punjab MPs
  • Badal Couple
  • ਸੰਸਦ
  • ਮਾਨਸੂਨ ਇਜਲਾਸ
  • ਪੰਜਾਬ ਸਾਂਸਦ
  • ਬਾਦਲ ਜੋੜੀ

ਸੰਗਰੂਰ ਜ਼ਿਲ੍ਹੇ 'ਚ ਕੋਰੋਨਾ ਕਾਰਣ 2 ਦੀ ਮੌਤ, 71 ਨਵੇਂ ਕੇਸ ਆਏ ਸਾਹਮਣੇ

NEXT STORY

Stories You May Like

  • rbi  s next mpc meeting in focus of interest rate
    RBI ਦੀ ਅਗਲੀ MPC ਮੀਟਿੰਗ 'ਤੇ ਨਜ਼ਰ,  ਵਿਆਜ ਦਰਾਂ 'ਚ ਵਾਧੇ ਦੀ ਸੰਭਾਵਨਾ ਵਧੀ
  • analysis of development statistics
    ਵਿਕਾਸ ਦੇ ਅੰਕੜਿਆਂ ਦੀ ਜਾਂਚ-ਪਰਖ
  • private banks   increased interest in gold loan market
    Gold Loan ਬਾਜ਼ਾਰ 'ਚ ਪ੍ਰਾਈਵੇਟ ਬੈਂਕਾਂ ਦੀ ਵਧੀ ਦਿਲਚਸਪੀ, ਵੱਡੇ ਕਰਜ਼ੇ ਵਾਲੇ ਗਾਹਕਾਂ 'ਤੇ ਨਜ਼ਰ
  • punjab politics  akali dal  bjp
    ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣਗੇ ਭਾਜਪਾ 'ਚ ਸ਼ਾਮਲ
  • chandigarh municipal corporation house meeting on 22nd
    ਚੰਡੀਗੜ੍ਹ ਨਗਰ ਨਿਗਮ ਦੀ 22 ਨੂੰ ਹਾਊਸ ਬੈਠਕ, ਚੁਣਾਵੀ ਮਾਹੌਲ ’ਚ ਏਜੰਡੇ ’ਤੇ ਰਹੇਗੀ ਨਜ਼ਰ
  • gippy shehnaaz pair will be seen in   singh vs kaur 2
    ‘ਸਿੰਘ ਵਰਸਿਜ਼ ਕੌਰ 2’ ’ਚ ਦਿਸੇਗੀ ਗਿੱਪੀ-ਸ਼ਹਿਨਾਜ਼ ਦੀ ਜੋੜੀ, ਪਰਦੇ ’ਤੇ ਨਜ਼ਰ ਆਵੇਗਾ ਰੋਮਾਂਸ, ਕਾਮੇਡੀ ਤੇ ਐਕਸ਼ਨ
  • china masters badminton
    ਬੈਡਮਿੰਟਨ ਚਾਈਨਾ ਮਾਸਟਰਜ਼ 'ਚ ਲਕਸ਼ੈ ਕਰੇਗਾ ਭਾਰਤ ਦੀ ਅਗਵਾਈ ! 3 ਨੌਜਵਾਨ ਖਿਡਾਰੀਆਂ ’ਤੇ ਹੋਵੇਗੀ ਨਜ਼ਰ
  • satwik chirag reach china masters final
    ਅਯੂਬ-ਕਿਓਂਗ ਦੀ ਜੋੜੀ ਨੂੰ ਹਰਾ ਕੇ ਸਾਤਵਿਕ-ਚਿਰਾਗ ਚਾਈਨਾ ਮਾਸਟਰਜ਼ ਦੇ ਫਾਈਨਲ ਵਿੱਚ ਪੁੱਜੇ
  • biscuit factory fire in jalandhar
    ਜਲੰਧਰ ਵਿਖੇ ਬਿਸਕੁਟ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
  • fake travel agent arrested
    ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ...
  • punjab ban on filling petrol in these vehicles
    ਪੰਜਾਬ : ਇਨ੍ਹਾਂ ਵਾਹਨਾਂ 'ਚ ਪੈਟਰੋਲ ਭਰਨ 'ਤੇ ਬੈਨ! ਪੈਟਰੋਲ ਪੰਪਾਂ ਲਈ ਨਵਾਂ...
  • punjab government land registry registration
    ਪੰਜਾਬ : ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲਿਆਂ ਨੂੰ ਝਟਕਾ, ਹੁਣ ਖੜ੍ਹੀ ਹੋਈ...
  • announcement of a holiday on september 25
    25 ਸਤੰਬਰ ਨੂੰ ਛੁੱਟੀ ਦਾ ਐਲਾਨ, ਜਲੰਧਰ ਜ਼ਿਲ੍ਹੇ ਦੇ ਸਾਰੇ ਸਕੂਲ ਤੇ ਦਫ਼ਤਰ...
  • cattle  smuggling  punjab police
    ਪਠਾਨਕੋਟ ਚੌਂਕ ਵਿਖੇ ਗਊਵੰਸ਼ ਨਾਲ ਲੱਦੀ ਗੱਡੀ ਕਾਬੂ, ਦੋ ਵਿਅਕਤੀ ਗ੍ਰਿਫ਼ਤਾਰ
  • major weather warning for punjab
    ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚੇਤਾਵਨੀ, 16 ਤੇ 17 ਸਤੰਬਰ ਨੂੰ ਭਾਰੀ ਮੀਂਹ ਤੇ...
  • surprise checks conducted at hotels and guest houses
    ਜਲੰਧਰ ’ਚ ਹੋਟਲਾਂ ਤੇ ਗੈਸਟ ਹਾਊਸਾਂ ਦੀ ਅਚਾਨਕ ਚੈਕਿੰਗ, ਪੁਲਸ ਕਮਿਸ਼ਨਰ ਸਤਿੰਦਰ...
Trending
Ek Nazar
football tournament

ਬ੍ਰਿਸਬੇਨ ਯੂਥ ਸਪੋਰਟਸ ਕਲੱਬ ਵੱਲੋਂ ਤੀਜਾ ਫੁੱਟਬਾਲ ਟੂਰਨਾਮੈਂਟ 19 ਸਤੰਬਰ ਨੂੰ

district magistrate prohibits bathing in the sutlej river

ਜ਼ਿਲਾ ਮੈਜਿਸਟ੍ਰੇਟ ਵੱਲੋਂ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ’ਚ ਨਹਾਉਣ ਦੀ ਮਨਾਹੀ

pipeline damaged

ਨੁਕਸਾਨੀ ਗਈ ਸਾਊਦੀ ਅਰਬ ਦੀ ਪਾਈਪਲਾਈਨ, ਕਈ ਹਫ਼ਤਿਆਂ ਤੱਕ ਬੰਦ ਰਹਿਣ ਦਾ ਖਦਸ਼ਾ

nepal flood victim

ਨੇਪਾਲ ਹੜ੍ਹ ਪੀੜਤਾਂ ਦੇ ਆਈਸੀਯੂ 'ਚ ਦਿੱਤੇ ਇੰਟਰਵਿਊ ਨਾਲ ਵਧਿਆ ਵਿਵਾਦ, ਪ੍ਰੈਸ...

bilateral relations

ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਗੇ ਬੰਗਲਾਦੇਸ਼ ਅਤੇ ਪਾਕਿਸਤਾਨ

tunnel rescue operation

ਨੇਪਾਲ ਅਤੇ ਭਾਰਤ ਦੀਆਂ ਟੀਮਾਂ ਬਚਾਅ ਮੁਹਿੰਮ ਦੇ ਅੰਤਿਮ ਪੜਾਅ ਨੇੜੇ

sheikh hasina s party sentenced

ਸ਼ੇਖ ਹਸੀਨਾ ਦੀ ਪਾਰਟੀ ਦੇ ਸੱਤ ਆਗੂਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ

imran khan

ਇਮਰਾਨ ਖਾਨ ਦੇ ਡਾਕਟਰੀ ਇਲਾਜ ਬਾਰੇ ਅਦਾਲਤ ਸੁਣਾਏਗੀ ਫ਼ੈਸਲਾ

incident in pakistan

ਪਾਕਿਸਤਾਨ 'ਚ 'ਆਨਰ ਕਿਲਿੰਗ' ਮਾਮਲੇ ਦੀ ਅਸਲੀਅਤ ਆਈ ਸਾਹਮਣੇ

order issued to block passports

KP ਦੇ CM ਸਣੇ ਇਮਰਾਨ ਖਾਨ ਦੀ ਪਾਰਟੀ ਦੇ 24 ਸੰਸਦ ਮੈਂਬਰਾਂ ਦੇ ਪਾਸਪੋਰਟ ਬਲਾਕ !

indian origin woman in new york

ਅਮਰੀਕਾ 'ਚ ਭਾਰਤੀ ਮੂਲ ਦੀ ਔਰਤ ਅਤੇ ਨੌਜਵਾਨ ਨਾਲ ਵਾਪਰਿਆ ਭਾਣਾ, ਆਏ ਟਰੇਨ ਦੀ...

heavy rain alert today imd

ਅੱਜ ਪਵੇਗਾ ਭਾਰੀ ਮੀਂਹ! 20 ਸੂਬਿਆਂ 'ਚ IMD ਨੇ ਹਨ੍ਹੇਰੀ-ਤੂਫ਼ਾਨ ਨੂੰ ਲੈ ਕੇ ਕਰ...

neelam kothari breaks silence on her relationship with govinda

'ਮੈਨੂੰ ਨਹੀਂ ਪਤਾ ਸੀ ਗੋਵਿੰਦਾ ਵਿਆਹੇ ਹੋਏ ਹਨ..!', ਸਾਲਾਂ ਬਾਅਦ ਨੀਲਮ ਕੋਠਾਰੀ...

uk referendum

ਭਾਰਤ ਦੇ ਟੋਟੇ ਕਰਨ ਵਾਲਾ ਬ੍ਰਿਟੇਨ ਹੁਣ ਖ਼ੁਦ ਪਹੁੰਚਿਆ ਟੁੱਟਣ ਦੀ ਕਗਾਰ 'ਤੇ !...

boat sinks

ਵੈਨੂਆਟੂ ਨੇੜੇ ਪਲਟੀ ਕਿਸ਼ਤੀ ; 30 ਤੋਂ ਵੱਧ ਯਾਤਰੀ ਲਾਪਤਾ

cia documents

ਤਾਲਿਬਾਨ ਨੇ ਬਿਨ ਲਾਦੇਨ ਨੂੰ ਸੁਰੱਖਿਆ ਵਧਾਉਣ: ਦੀ ਦਿੱਤੀ ਸੀ ਸਲਾਹ :  ਸੀਆਈਏ...

ban on gatherings

ਪਾਕਿ : ਇਮਰਾਨ ਖਾਨ ਦੀ ਪਾਰਟੀ ਦੇ ਯੋਜਨਾਬੱਧ ਵਿਰੋਧ ਤੋਂ ਪਹਿਲਾਂ ਪੰਜਾਬ 'ਚ...

plastic waste turn into fuel

ਵਿਗਿਆਨੀਆਂ ਦਾ ਕਮਾਲ, ਪਲਾਸਟਿਕ ਤੋਂ ਬਣਾ'ਤਾ ਪੈਟਰੋਲ ਅਤੇ ਡੀਜ਼ਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • fir case
      ਜ਼ਮੀਨੀ ਝਗੜੇ ਨੂੰ ਲੈ ਕੇ ਦੋਵਾਂ ਧਿਰਾਂ ਖ਼ਿਲਾਫ਼ ਕਰਾਸ ਦਾ ਮੁਕੱਦਮਾ ਦਰਜ
    • nagar kirtan viah purab guru nanak dev ji 2026
      ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਬ ਸਬੰਧੀ ਬਰਾਤ ਰੂਪੀ ਨਗਰ ਕੀਰਤਨ ਅੱਜ...
    • strict action
      ਇੰਡਸਟ੍ਰੀਅਲ ਕੈਟਾਗਰੀ 'ਚ ਅਲਾਟ ਜਗ੍ਹਾ ’ਤੇ ਕਮਰਸ਼ੀਅਲ ਤੇ ਰਿਹਾਇਸ਼ੀ ਸਰਗਰਮੀਆਂ ’ਤੇ...
    • chandigarh serial killer monu gets life imprisonment for the third time
      ਚੰਡੀਗੜ੍ਹ ਦੇ ਸੀਰੀਅਲ ਕਿਲਰ ਮੋਨੂੰ ਤੀਜੀ ਵਾਰ ਉਮਰ ਕੈਦ, ਪੜ੍ਹੋ ਕੀ ਹੈ ਪੂਰੀ ਖ਼ਬਰ
    • ed raid in punjab
      ਪੰਜਾਬ 'ਚ ED ਦੀ ਵੱਡੀ ਰੇਡ! ਪਟਿਆਲਾ ਤੇ ਮੋਹਾਲੀ 'ਚ ਕਈ ਥਾਵਾਂ 'ਤੇ ਕੀਤੀ ਜਾ ਰਹੀ...
    • blackout mock drill
      ਪੰਜਾਬ 'ਚ ਫ਼ਿਰ ਹੋਵੇਗਾ BLACKOUT ਤੇ ਵੱਜਣਗੇ ਸਾਇਰਨ; ਇਸ ਜ਼ਿਲ੍ਹੇ 'ਚ ਕਰਵਾਈ...
    • electricity bills consumers meter reading
      ਪੰਜਾਬ : ਬਿਜਲੀ ਵਾਲੇ ਬਿੱਲਾਂ ਨੇ ਵਧਾਈ ਚਿੰਤਾ, ਖਪਤਕਾਰਾਂ ਨੂੰ ਲੱਗਾ ਵੱਡਾ ਝਟਕਾ
    • sunil jakhar meets pm modi at union minister piyush goyal residence
      ਸ੍ਰੀ ਗਣੇਸ਼ ਚਤੁਰਥੀ 'ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਘਰ PM ਮੋਦੀ ਨੂੰ ਮਿਲੇ...
    • moga protest
      ਘਰੋਂ ਵੱਖਰੇ ਹੋਣ ਦਾ ਦਬਾਅ ਪਾ ਰਹੀ ਸੀ ਵਹੁਟੀ! ਅੱਕ ਕੇ ਨੌਜਵਾਨ ਨੇ ਜੋ ਕੀਤਾ ਜਾਣ...
    • hoshiarpur news
      ਦੁਕਾਨਦਾਰ ਦੇ ਕਾਤਲਾਂ ਤੱਕ ਪਹੁੰਚਣ ਲਈ ਪੁਲਸ ਖੰਗਾਲ ਰਹੀ ਸੀ.ਸੀ.ਟੀ.ਵੀ. ਫੁੱਟੇਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +