Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, NOV 06, 2026

    11:47:01 PM

  • regarding parvinder singh jhota funeral

    ਅੱਜ ਵੀ ਨਹੀਂ ਹੋ ਸਕਿਆ ਝੋਟੇ ਦਾ ਪੋਸਟਮਾਰਟਮ, ਜਾਣੋ...

  • young man girl police

    ਪੰਜਾਬ 'ਚ ਇਕ ਹੋਰ ਵੱਡੀ ਵਾਰਦਾਤ, ਨੌਜਵਾਨ ਕੁੜੀ ਦਾ...

  • parvinder singh cremation family

    ਪਰਵਿੰਦਰ ਸਿੰਘ ਝੋਟਾ ਦੇ ਸਸਕਾਰ ਬਾਰੇ ਵੱਡੀ ਖ਼ਬਰ,...

  • cremation  family  parvinder jhota

    ਸਸਕਾਰ ਤੋਂ ਪਹਿਲਾਂ ਪਰਵਿੰਦਰ ਝੋਟਾ ਦੀ ਮਾਂ ਦਾ ਵੱਡਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Ludhiana
  • ਯੂਕ੍ਰੇਨ ਤੋਂ ਪਿੰਡ ਮੁੱਲਾਂਪੁਰ ਪੁੱਜੀ ਪਰਮਿੰਦਰ ਬੋਲੀ, 'ਤਿਰੰਗਾ ਬਣਿਆ ਸੁਰੱਖਿਆ ਕਵਚ, ਮੋਦੀ ਤੈਨੂੰ ਸਲਾਮ'

PUNJAB News Punjabi(ਪੰਜਾਬ)

ਯੂਕ੍ਰੇਨ ਤੋਂ ਪਿੰਡ ਮੁੱਲਾਂਪੁਰ ਪੁੱਜੀ ਪਰਮਿੰਦਰ ਬੋਲੀ, 'ਤਿਰੰਗਾ ਬਣਿਆ ਸੁਰੱਖਿਆ ਕਵਚ, ਮੋਦੀ ਤੈਨੂੰ ਸਲਾਮ'

  • Edited By Babita,
  • Updated: 07 Mar, 2022 01:43 PM
Ludhiana
parminder returns from ukraine
  • Share
    • Facebook
    • Tumblr
    • Linkedin
    • Twitter
  • Comment

ਮੁੱਲਾਂਪੁਰ ਦਾਖਾ (ਕਾਲੀਆ) : ਯੂਕ੍ਰੇਨ ਜੰਗ ਦੌਰਾਨ ਖਾਰਕੀਵ ’ਚ ਫਸੀ ਐੱਮ. ਬੀ. ਬੀ. ਐੱਸ. ਦੀ ਵਿਦਿਆਰਥਣ ਪਰਮਿੰਦਰ ਕੌਰ ਪੁੱਤਰੀ ਜਗਦੀਸ਼ ਸਿੰਘ ਆਪਣੇ ਪਿੰਡ ਮੁੱਲਾਂਪੁਰ ਸਹੀ-ਸਲਾਮਤ ਪੁੱਜ ਗਈ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਯੂਕ੍ਰੇਨ ਅਤੇ ਰੂਸ ’ਚ ਆਪਸੀ ਖਿੱਚੋਤਾਣ ਚੱਲ ਰਹੀ ਸੀ। ਜੰਗ ਹੋਣ ਦੀਆਂ ਸਾਨੂੰ ਖ਼ਬਰਾਂ ਤਾਂ ਮਿਲ ਰਹੀਆਂ ਸਨ ਪਰ 24 ਫਰਵਰੀ ਨੂੰ ਸਵੇਰੇ 5 ਵਜੇ ਜਦੋਂ ਇਕ ਮਿਜ਼ਾਈਲ ਸਾਡੇ ਫਲੈਟ ਸਾਹਮਣੇ ਡਿੱਗੀ, ਜਿਸ ਨੇ ਪੂਰਾ ਇਲਾਕਾ ਤਹਿਸ-ਨਹਿਸ ਕਰ ਦਿੱਤਾ ਅਤੇ ਸਾਡੀਆਂ ਫਲੈਟ ਦੀਆਂ ਕੰਧਾਂ ਤੱਕ ਹਿੱਲ ਗਈਆਂ ਅਤੇ ਸ਼ੀਸ਼ੇ ਟੁੱਟ ਗਏ ਤਾਂ ਮੈਂ ਹੱਕੀ-ਬੱਕੀ ਰਹਿ ਗਈ। ਇਹ ਮੰਜ਼ਰ ਦੇਖ ਕੇ ਮੈਂ ਡੌਰ-ਭੌਰ ਹੋ ਗਈ ਅਤੇ ਇਕੱਲੀ ਹੋਣ ਕਰ ਕੇ ਕੰਬ ਗਈ ਅਤੇ ਆਪਾ ਗੁਆ ਬੈਠੀ ਅਤੇ ਕਿਹਾ ਕਿ ਹਾਏ ਰੱਬਾ ਮੈਨੂੰ ਬਚਾਅ ਲੈ। ਇਸ ਮੰਜ਼ਰ ਤੋਂ ਬਾਅਦ ਬੰਬ ਬਾਰੀ ਇਸ ਤਰ੍ਹਾਂ ਸ਼ੁਰੂ ਹੋ ਗਈ, ਜਿਵੇਂ ਆਸਮਾਨ ਵਿਚ ਆਤਿਸ਼ਬਾਜ਼ੀਆਂ ਛੱਡੀਆਂ ਹੋਣ।

ਇਹ ਵੀ ਪੜ੍ਹੋ : ਜੰਗ ਦਾ ਅਸਰ : ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਪੁੱਜੀ, 13 ਸਾਲ 'ਚ ਸਭ ਤੋਂ ਉੱਚੇ ਪੱਧਰ 'ਤੇ

ਬੰਬਾਂ ਦੀ ਆਵਾਜ਼ ਨੇ ਸਾਡੇ ਕੰਨ ਬੋਲੇ ਕਰ ਦਿੱਤੇ ਅਤੇ ਸਾਡਾ ਇਕ ਗਰੁੱਪ ਬਣਾ ਕੇ ਬੰਕਰ ਵਿਚ ਬਿਠਾ ਦਿੱਤਾ ਅਤੇ 2 ਮਾਰਚ ਤੱਕ ਅਸੀਂ ਬੰਕਰਾਂ ਵਿਚ ਬੈਠੇ ਰਹੇ ਪਰ ਸਰਕਾਰ ਨੇ ਬਿਜਲੀ ਅਤੇ ਇੰਟਰਨੈੱਟ ਬਹਾਲ ਰੱਖਿਆ, ਜਿਸ ਜ਼ਰੀਏ ਅਸੀਂ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੂੰ ਸਹੀ ਸਲਾਮਤ ਦੀ ਖਬਰ ਦਿੰਦੇ ਰਹੇ। ਯੂਕ੍ਰੇਨ ਨੇ ਸਾਨੂੰ 4 ਘੰਟਿਆਂ ਲਈ ਸੁਰੱਖਿਅਤ ਬਾਹਰ ਨਿਕਲਣ ਦੀ ਸਲਾਹ ਦਿੱਤੀ ਅਤੇ ਅਸੀਂ 2 ਮਾਰਚ ਨੂੰ ਟਰੇਨ ਰਾਹੀਂ ਲਬੀਬ ਅਤੇ ਫਿਰ ਪੋਲੈਂਡ ਬਾਰਡਰ ’ਤੇ ਸਵੇਰੇ 3 ਵਜੇ ਪੁੱਜੇ। ਸਾਡੇ ਕੋਲ ਤਿਰੰਗਾ ਝੰਡਾ ਹੋਣ ਕਰ ਕੇ ਸਾਡੀ ਮਨਿਸਟਰ ਸਪੋਰਟ ਕੀਤੀ ਗਈ ਅਤੇ ਭਾਰਤ ਮਾਂ ਦਾ ਤਿਰੰਗਾ ਝੰਡਾ ਸਾਡਾ ਸੁਰੱਖਿਆ ਕਵਚ ਬਣਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਬਹੁਤ ਮਦਦ ਕੀਤੀ, ਜਿਨ੍ਹਾਂ ਦੀ ਬਦੌਲਤ ਅਸੀਂ ਯੂਕ੍ਰੇਨ ’ਚੋਂ ਨਿਕਲ ਕੇ ਭਾਰਤ ਵਾਪਸ ਪਹੁੰਚੇ ਅਤੇ ਭਾਰਤ ਸਰਕਾਰ ਨੇ ਸਾਨੂੰ ਬਿਨਾਂ ਖਰਚੇ ਤੋਂ ਇੰਡੀਗੋ ਜਹਾਜ਼ ਰਾਹੀਂ ਦਿੱਲੀ ਪਹੁੰਚਾਇਆ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਮ ਕਰਦੇ ਹਾਂ, ਜਿਨ੍ਹਾਂ ਦੀ ਬਦੌਲਤ ਅੱਜ ਮੈਂ ਆਪਣੀ ਮਾਂ ਦੀ ਬੁੱਕਲ ਵਿਚ ਨਿੱਘ ਲੈ ਰਹੀ ਹਾਂ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਬਲਟਾਣਾ ਪੁੱਜੀ ਰੀਆ ਨੇ ਸੁਣਾਈ ਹੱਡਬੀਤੀ, 'ਸਾਇਰਨ ਵੱਜਦੇ ਹੀ ਬੰਕਰ 'ਚ ਭੇਜ ਦਿੱਤਾ ਜਾਂਦਾ ਸੀ'

ਪ੍ਰਧਾਨ ਮੰਤਰੀ ਮੋਦੀ ਦੀ ਬਦੌਲਤ ਸਾਨੂੰ ਖਾਣਾ, ਰਹਿਣਾ, ਟਿਕਟ ਆਦਿ ਫ੍ਰੀ ਦਿੱਤੀ ਗਈ। ਜੇ ਮੋਦੀ ਸਾਡੀ ਮਦਦ ਨਾ ਕਰਦੇ ਤਾਂ ਅਸੀਂ ਸ਼ਾਇਦ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹੁੰਦੇ। ਭਾਵੇਂ ਮੈਂ ਆਪਣੇ ਪਰਿਵਾਰ ਵਿਚ ਆ ਗਈ ਹਾਂ ਪਰ ਅਜੇ ਵੀ ਮਿਜ਼ਾਈਲਾਂ ਅਤੇ ਬੰਬਾਂ ਦੀ ਆਵਾਜ਼ ਸਾਡੇ ਕੰਨਾਂ ਵਿਚ ਗੂੰਜਦੀ ਹੈ। ਉਸ ਨੇ ਦੱਸਿਆ ਕਿ ਉਹ 2 ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਯੂਕ੍ਰੇਨ ਪੁੱਜੀ ਸੀ ਅਤੇ ਉਸ ਦਾ ਫਾਈਨਲ ਸਮੈਸਟਰ ਚੱਲ ਰਿਹਾ ਸੀ। ਜੇਕਰ ਜੰਗ ਨਾ ਲੱਗਦਾ ਤਾਂ ਮੈਂ ਡਾਕਟਰ ਦੀ ਡਿਗਰੀ ਲੈ ਕੇ ਆਉਣਾ ਸੀ। ਮੇਰਾ ਸੁਪਨਾ ਦਫਨ ਹੋ ਕੇ ਰਹਿ ਗਿਆ। ਉਸ ਨੇ ਦੱਸਿਆ ਕਿ ਅਜੇ ਵੀ ਕਾਫੀ ਬੱਚੇ ਯੂਕ੍ਰੇਨ ’ਚ ਫਸੇ ਹੋਏ ਹਨ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਭਾਰਤ ਲਿਆਉਣ ਲਈ ਉਪਰਾਲੇ ਕਰ ਰਹੀ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਜੋ ਕਾਰਜ ਇਸ ਮੁਸੀਬਤ ਵਿਚ ਸਾਡੇ ਮਾਂ-ਬਾਪ ਨਹੀਂ ਸੀ ਕਰ ਸਕਦੇ ਉਹ ਮੋਦੀ ਨੇ ਕਰ ਦਿਖਾਇਆ। ਮੇਰਾ ਪ੍ਰਧਾਨ ਮੰਤਰੀ ਮੋਦੀ ਨੂੰ ਸਲਾਮ ਹੈ। ਇਸ ਸਮੇਂ ਪਰਮਿੰਦਰ ਕੌਰ ਦੀ ਮਾਤਾ ਰਾਜਵਿੰਦਰ ਕੌਰ, ਭੈਣ ਮਨਜੋਤ ਕੌਰ, ਦਾਦੀ ਅਜੀਤ ਕੌਰ, ਫੁੱਫੜ ਯੁਗੇਸ਼ ਸਹਾਰਨ, ਭੁਆ ਨਰਿੰਦਰ ਕੌਰ ਅਤੇ ਚਾਚਾ ਜੁਗਿੰਦਰ ਸਿੰਘ ਨੇ ਵੀ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਸਰਕਾਰ ਨੂੰ ਦਿਲੋਂ ਸਲੂਟ ਕਰਦਿਆਂ ਧੰਨਵਾਦ ਕੀਤਾ ਅਤੇ ਕਿਹਾ ਕਿ ਮੋਦੀ ਨੇ ਭਾਰਤ ਮਾਂ ਦਾ ਸਪੂਤ ਹੋਣ ਦਾ ਮਾਣ ਹਾਸਲ ਕਰ ਕੇ ਪੂਰੇ ਵਿਸ਼ਵ ਵਿਚ ਆਪਣਾ ਮਾਣ ਵਧਾ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • Ukraine
  • Parminder
  • Tricolour
  • PM Modi
  • ਯੂਕ੍ਰੇਨ
  • ਪਰਮਿੰਦਰ
  • ਤਿਰੰਗਾ
  • ਪ੍ਰਧਾਨ ਮੰਤਰੀ ਮੋਦੀ

ਯੂਕ੍ਰੇਨ ’ਚ ਮਿਜ਼ਾਈਲ ਤਾਂ ਭਾਰਤ ਵਿਚ ਡਿੱਗਿਆ ਮਹਿੰਗਾਈ ਦਾ ਬੰਬ, ਹਰ ਆਈਟਮ ਹੋਈ ਮਹਿੰਗੀ

NEXT STORY

Stories You May Like

  • border village in punjab has become a hub for smugglers
    ਪੰਜਾਬ ਦਾ ਇਹ ਸਰਹੱਦੀ ਪਿੰਡ ਬਣਿਆ ਸਮੱਗਲਰਾਂ ਦਾ ਗੜ੍ਹ, ਸਭ ਤੋਂ ਵੱਧ ਹੈਰੋਇਨ-ਡਰੋਨ ਇੱਥੋਂ ਹੀ ਬਰਾਮਦ
  • collision  firing  police
    ਮੁੱਲਾਂਪੁਰ ਦਾਖਾ 'ਚ ਕਾਰ-ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਚੱਲੀਆਂ ਗੋਲੀਆਂ, ਕੰਬਿਆ ਪੂਰਾ ਇਲਾਕਾ
  • amid security threat amitabh bachchan greets fans from behind bulletproof shell
    ਧਮਕੀ ਮਗਰੋਂ 'ਜਲਸਾ' ਦੇ ਬਾਹਰ ਵਧਾਈ ਗਈ ਸੁਰੱਖਿਆ ! ਬੁਲੇਟਪਰੂਫ ਸ਼ੀਸ਼ੇ ਪਿੱਛੋਂ Big B ਨੇ ਫੈਨਜ਼ ਨੂੰ ਕੀਤਾ ਸਲਾਮ
  • district child protection officer issues instructions to safety children schools
    ਸਕੂਲਾਂ ’ਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਵੱਲੋਂ ਸਖ਼ਤ ਹਦਾਇਤਾਂ ਜਾਰੀ
  • man from village rara dies in america
    ਅਮਰੀਕਾ ਤੋਂ ਮੰਦਭਾਗੀ ਖ਼ਬਰ! ਪਿੰਡ ਰੜਾ ਦੇ ਰਹਿਣ ਵਾਲੇ ਵਿਅਕਤੀ ਦੀ ਹੋਈ ਮੌਤ
  • polio vaccination teams
    ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ ਕਰਮਚਾਰੀ ਤਾਇਨਾਤ
  • village kalas  heroin  bsf
    ਪਿੰਡ ਕਲਸ ਨੇੜੇ 26 ਕਰੋੜ ਦੀ ਹੈਰੋਇਨ ਬਰਾਮਦ
  • pargat singh statement on parwinder singh jhota case
    ਪੁੱਤ ਦੀ ਮੌਤ ਦਾ ਦਰਦ ਝੱਲ ਰਹੇ ਭੀਮ ਸਿੰਘ ਫ਼ੌਜੀ ਦੇ ਹੌਸਲੇ ਨੂੰ ਸਲਾਮ, ਇਨਸਾਫ਼ ਦੀ ਲੜਾਈ 'ਚ ਕਾਂਗਰਸ ਪਰਿਵਾਰ ਨਾਲ...
  • punjab weather imd raining alert
    ਦੀਵਾਲੀ ਮਗਰੋਂ ਇਸ ਤਾਰੀਖ਼ ਤੋਂ ਬਦਲੇਗਾ ਪੰਜਾਬ ਦਾ ਮੌਸਮ! IMD ਵੱਲੋਂ 5 ਦਿਨਾਂ ਦੀ...
  • neighbors attacked a family   members injured in jalandhar
    ਜਲੰਧਰ ਵਿਖੇ ਦੋ ਧਿਰਾਂ ਵਿਚਾਲੇ ਵਿਵਾਦ, ਗੁਆਂਢੀਆਂ ਨੇ ਪਰਿਵਾਰ 'ਤੇ ਕੀਤਾ ਹਮਲਾ
  • one person arrested in the firing incident in guru nanak nagar  jalandhar
    ਜਲੰਧਰ ਵਿਖੇ ਗੁਰੂ ਨਾਨਕ ਨਗਰ 'ਚ ਵਾਪਰੀ ਫਾਇਰਿੰਗ ਦੀ ਘਟਨਾ 'ਚ ਇਕ ਵਿਅਕਤੀ...
  • accident on the jalandhar national highway
    ਜਲੰਧਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, ਟੈਕਸੀ ਤੇ ਥ੍ਰੀ-ਵ੍ਹੀਲਰ ਦੀ ਹੋਈ...
  • illegal occupations jalandhar municipal corporation
    ਭਗਤ ਸਿੰਘ ਕਾਲੋਨੀ ਨੇੜੇ ਅਣ-ਅਧਿਕਾਰਤ ਖੋਖੇ ਹਟਾਉਣ ਪਹੁੰਚੀ ਨਿਗਮ ਟੀਮ ਦਾ ਵਿਰੋਧ,...
  • conditions to improve on jalandhar hoshiarpur road
    ਜਲੰਧਰ-ਹੁਸ਼ਿਆਰਪੁਰ ਰੋਡ 'ਤੇ ਸੁਧਰਣਗੇ ਹਾਲਾਤ, ਆਦਮਪੁਰ 'ਚ ਸ਼ੁਰੂ ਹੋਇਆ ਸੜਕ...
  • increase in revenue from railway freight transport
    ਰੇਲਵੇ ਦੀ ਮਾਲ ਢੁਆਈ 'ਚ ਪਿਛਲੇ ਵਿੱਤੀ ਵਰ੍ਹੇ ਦੇ ਮੁਕਾਬਲੇ ਮਾਲੀਏ ਵਿਚ 64 ਫ਼ੀਸਦੀ...
  • jalandhar police action
    ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
Trending
Ek Nazar
jio launches a new recharge plan

10,000 ਰੁਪਏ ਦਾ ਰੀਚਾਰਜ ਤੇ 3 ਸਾਲਾਂ ਤੱਕ ਨੋ ਟੈਂਸ਼ਨ, Jio ਨੇ ਲਾਂਚ ਕੀਤਾ ਨਵਾਂ...

ajay jadeja on arshdeep singh

'ਅਰਸ਼ਦੀਪ ਸਿੰਘ ਲਾਲਚੀ ਹੋ ਗਿਆ...', ਜਾਣੋ ਸਾਬਕਾ ਕ੍ਰਿਕਟਰ ਨੇ ਕਿਉਂ ਆਖ਼ੀ ਇਹ...

workers in italy

ਇਟਲੀ ਦੇ ਮਿੰਨੀ ਪੰਜਾਬ 'ਚ 17 ਗ਼ੈਰਕਾਨੂੰਨੀ ਕਾਮੇ ਪੁਲਸ ਸ਼ਿੰਕਜੇ,  ਮਾਲਕ ਨੂੰ 2...

diwali celebrations

ਅਮਰੀਕੀ ਰਾਜਾਂ ਦੇ ਰਾਜਪਾਲਾਂ ਨੇ ਮਨਾਏ ਦੀਵਾਲੀ ਦੇ ਜਸ਼ਨ

incident in pakistan

ਪਾਕਿਸਤਾਨ ਦੇ ਪੰਜਾਬ 'ਚ ਬੱਸ-ਟਰੱਕ ਦੀ ਭਿਆਨਕ ਟੱਕਰ ; 12 ਲੋਕਾਂ ਦੀ ਮੌਤ, 30...

son of a former team india opener makes a big impact

4 4 4 6 6..! Team India ਦੇ ਸਾਬਕਾ ਓਪਨਰ ਦੇ ਪੁੱਤ ਨੇ ਪਾਈ ਧੱਕ, ਇੰਨੀਆਂ...

pakistan s most famous prisoner

ਪਾਕਿਸਤਾਨ ਦਾ ਸਭ ਤੋਂ ਮਸ਼ਹੂਰ ਕੈਦੀ ਇਮਰਾਨ ਖਾਨ ਅਤੇ ਸੁਲਹ-ਸਫਾਈ ਦੀ ਸਿਆਸਤ

trilateral defense agreement

ਤੁਰਕੀ ਦੀ ਸੰਸਦ ਨੇ ਸਾਊਦੀ ਅਰਬ ਅਤੇ ਪਾਕਿਸਤਾਨ ਨਾਲ ਤਿੰਨ-ਪੱਖੀ ਰੱਖਿਆ ਸਮਝੌਤੇ...

ibrahim ali khan calls kareena kapoor the coolest stepmother ever

"ਸਭ ਤੋਂ ਕੂਲ ਮਤਰੇਈ ਮਾਂ"; ਇਬ੍ਰਾਹਿਮ ਅਲੀ ਖਾਨ ਨੇ ਕਰੀਨਾ ਕਪੂਰ 'ਤੇ ਲੁਟਾਇਆ ਪਿਆਰ

photocopies of aadhaar card is over    uidai  s new  implemented

ਆਧਾਰ ਕਾਰਡ ਦੀਆਂ ਫੋਟੋਕਾਪੀਆਂ ਜਮ੍ਹਾਂ ਕਰਵਾਉਣ ਦੀ ਪਰੇਸ਼ਾਨੀ ਖਤਮ... UIDAI ਦਾ...

11 lakh rupee prize won in a 20 rupee lottery

ਪੰਜਾਬ: 20 ਰੁਪਏ ਨੇ ਬਦਲੀ ਕਿਸਮਤ, ਬਣਿਆ ਲੱਖਪਤੀ

saba haider won election

ਭਾਰਤੀ ਮੂਲ ਦੀ ਸਬਾ ਹੈਦਰ ਨੇ ਜਿੱਤੀ ਇਲੀਨੋਇਸ ਹਾਊਸ ਆਫ ਰਿਪ੍ਰਜ਼ੈਂਟੇਟਿਵ ਚੋਣ

oval office trump

ਚੋਣਾਂ 'ਚ ਹਾਰ ਮਗਰੋਂ 'ਓਵਲ ਆਫ਼ਿਸ' ਸਬੰਧੀ ਟਰੰਪ ਨੇ ਕਰ'ਤਾ ਵੱਡਾ ਐਲਾਨ

trump to participate in diwali celebrations

ਟਰੰਪ ਵ੍ਹਾਈਟ ਹਾਊਸ ਵਿਖੇ ਦੀਵਾਲੀ ਦੇ ਜਸ਼ਨਾਂ 'ਚ ਹੋਣਗੇ ਸ਼ਾਮਲ

measles in wisconsin

ਵਿਸਕਾਨਸਿਨ 'ਚ 36 ਸਾਲਾਂ ਬਾਅਦ ਵਾਪਰੀ ਅਣਹੋਣੀ, ਖਸਰੇ ਕਾਰਨ ਮੌਤ

diwali sweets tyohar asharfi 125 000 kilograms

ਬਾਜ਼ਾਰ 'ਚ ਆਈ ਸ਼ਾਹੀ ਮਠਿਆਈ, ਸਵਾ ਲੱਖ ਰੁਪਏ 'ਚ ਮਿਲੇਗੀ 1 ਕਿੱਲੋ ! ਜਾਣੋ ਕਿਉਂ...

abhishek bachchan aishwarya rai make romantic public appearance after years

ਦੀਵਾਲੀ ਪਾਰਟੀ 'ਚ ਐਸ਼ਵਰਿਆ-ਅਭਿਸ਼ੇਕ ਦੀ ਰੋਮਾਂਟਿਕ ਐਂਟਰੀ, ਅਣਬਣ ਦੀਆਂ ਅਫਵਾਹਾਂ...

5 zodiac signs will shine this diwali

ਦੀਵਾਲੀ 'ਤੇ ਚਮਕੇਗੀ ਇਨ੍ਹਾਂ 5 ਰਾਸ਼ੀ ਵਾਲਿਆਂ ਦੀ ਕਿਸਮਤ, ਮਾਂ ਲਕਸ਼ਮੀ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • big stir in punjab politics bibi jagir kaur hints at returning to akali dal
      ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਬੀਬੀ ਜਗੀਰ ਕੌਰ ਨੇ ਅਕਾਲੀ ਦਲ 'ਚ ਵਾਪਸੀ ਦੇ...
    • ludhiana businessman news
      ਵੱਡੀ ਖ਼ਬਰ: ਲੁਧਿਆਣਾ ਦੇ ਕੱਪੜਾ ਵਪਾਰੀ ਦੀ ਗੋਲ਼ੀ ਲੱਗਣ ਨਾਲ ਮੌਤ
    • prem singh chandumajra joins akali dal along with his son
      ਪ੍ਰੇਮ ਸਿੰਘ ਚੰਦੂਮਾਜਰਾ ਪੁੱਤਰ ਸਮੇਤ ਅਕਾਲੀ ਦਲ 'ਚ ਸ਼ਾਮਲ, ਸੁਖਬੀਰ ਬਾਦਲ ਖੁਦ...
    • punjab bjp state president kewal singh dhillon statement
      PPSC ਦੀ ਕਲੀਨ ਚਿੱਟ ਸਿਆਸੀ ਆਕਾਵਾਂ ਨੂੰ ਬਚਾਉਣ ਲਈ ਮਹਿਜ਼ ਦਿਖਾਵਾ : ਕੇਵਲ ਸਿੰਘ...
    • punjab weather imd raining alert
      ਦੀਵਾਲੀ ਮਗਰੋਂ ਇਸ ਤਾਰੀਖ਼ ਤੋਂ ਬਦਲੇਗਾ ਪੰਜਾਬ ਦਾ ਮੌਸਮ! IMD ਵੱਲੋਂ 5 ਦਿਨਾਂ ਦੀ...
    • big incident bathinda
      ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਕਤਲ ਕੇਸ ਦੀ ਪੇਸ਼ੀ ਭੁਗਤਣ ਜਾ ਰਹੇ ਬੰਦੇ ਨੂੰ...
    • giani raghbir singh
      ਗੁਰਦੁਆਰਾ ਸ੍ਰੀ ਲਖਪਤ ਸਾਹਿਬ ਬਾਰੇ ਸਤਨਾਮ ਸਿੰਘ ਸੰਧੂ ਦੀ ਪੁਸਤਕ ਇਤਿਸਾਹਕ...
    • satnam sandhu book released
      MP ਸਤਨਾਮ ਸਿੰਘ ਸੰਧੂ ਦੀ ਪੁਸਤਕ ‘ਗੁਰਦੁਆਰਾ ਸ੍ਰੀ ਲਖਪਤ ਸਾਹਿਬ: ਸੇਵਾ ਅਤੇ...
    • parvinder singh jhota  cremation  committee
      ਪਰਵਿੰਦਰ ਸਿੰਘ ਝੋਟਾ ਦਾ ਭਲਕੇ ਹੋਵੇਗਾ ਸਸਕਾਰ, ਕਮੇਟੀ ਨੇ ਤੈਅ ਕੀਤੀ ਜਗ੍ਹਾ
    • neighbors attacked a family   members injured in jalandhar
      ਜਲੰਧਰ ਵਿਖੇ ਦੋ ਧਿਰਾਂ ਵਿਚਾਲੇ ਵਿਵਾਦ, ਗੁਆਂਢੀਆਂ ਨੇ ਪਰਿਵਾਰ 'ਤੇ ਕੀਤਾ ਹਮਲਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +