ਜਲੰਧਰ— ਹਰਸੁਖਇੰਦਰ ਸਿੰਘ ਬੱਬੀ ਬਾਦਲ ਦਾ ਇਹ ਉਹ ਬਿਆਨ ਹੈ, ਜਿਸ ਤੋਂ ਬਾਅਦ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਲਹਿਰਾ ਤੋਂ ਅਕਾਲੀ ਦਲ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਆਪਣੇ ਪਿਤਾ ਸੁਖਦੇਵ ਸਿੰਘ ਢੀਂਡਸਾ ਦੀ ਤਰਦ 'ਤੇ ਚੱਲਦੇ ਹੋਏ ਸਾਲ 2020 'ਚ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹਣਗੇ।
ਇਸ ਬਾਰੇ ਜਦੋਂ ਜਗ ਬਾਣੀ ਵੱਲੋਂ ਬੱਬੀ ਬਾਦਲ ਤੋਂ ਪੁੱਛਿਆ ਗਿਆ ਕਿ ਕੀ ਪਰਮਿੰਦਰ ਢੀਂਡਸਾ ਅਕਾਲੀ ਦਲ ਟਕਸਾਲੀ ਵਿਚ ਸ਼ਾਮਲ ਹੋਣ ਜਾ ਰਹੇ ਨੇ, ਤਾਂ ਉਨ੍ਹਾਂ ਗੋਲਮੋਲ ਜਵਾਬ ਦਿੱਤਾ। ਹਾਲਾਂਕਿ ਉਨ੍ਹਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਢੀਂਡਸਾ ਪਿਓ-ਪੁੱਤ ਦੀ ਜੋੜੀ ਬਾਦਲਾਂ ਨਾਲ ਆਢਾ ਲਾਉਂਦੀ ਨਜ਼ਰ ਆਏਗੀ। ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਕਈ ਹੋਰ ਵੱਡੇ ਨੇਤਾ ਵੀ ਉਨ੍ਹਾਂ ਨਾਲ ਆ ਸਕਦੇ ਹਨ। ਬੱਬੀ ਬਾਦਲ ਨੇ ਮਜੀਠੀਆ 'ਤੇ ਵੀ ਤਿੱਖੇ ਨਿਸ਼ਾਨੇ ਲਾਏ। ਹੋਰ ਕੀ ਕੁਝ ਕਿਹਾ ਬੱਬੀ ਬਾਦਲ ਨੇ.... ਤੁਸੀਂ ਵੀ ਸੁਣੋ।
'ਬੇਟੀ ਬਚਾਓ, ਬੇਟੀ ਪੜ੍ਹਾਓ' ਮੁਹਿੰਮ ਤਹਿਤ ਸਾਲ-2020 ਦਾ ਕੈਲੰਡਰ ਰਿਲੀਜ਼
NEXT STORY