ਪਟਿਆਲਾ (ਬਖਸ਼ੀ)—ਪਟਿਆਲਾ 'ਚ ਮਹਾਰਾਣੀ ਪ੍ਰਨੀਤ ਕੌਰ ਵਲੋਂ ਲਗਾਤਾਰ ਆਪਣਾ ਚੋਣ ਪ੍ਰਚਾਰ ਜਾਰੀ ਹੈ। ਪ੍ਰਨੀਤ ਨੇ ਕਿਹਾ ਕਿ ਉਨ੍ਹਾਂ ਨੂੰ ਲੋਕਾਂ ਵਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਨੇ ਇਕ ਵਾਰ ਫਿਰ ਡਾ. ਧਰਮਵੀਰ ਗਾਂਧੀ 'ਤੇ ਸ਼ਬਦੀ ਹਮਲਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਡਾ. ਧਰਮਵੀਰ ਗਾਂਧੀ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਜਿਹੜੇ ਵੀ ਦੋਸ਼ ਲਗਾਏ ਗਏ ਹਨ ਉਹ ਸਾਰੇ ਝੂਠੇ ਹਨ। ਉਨ੍ਹਾਂ ਨੇ ਰੇਲਵੇ ਲਾਈਨ ਦੇ ਕੰਮ 'ਤੇ ਬੋਲਦੇ ਹੋਏ ਕਿਹਾ ਕਿ ਇਸ ਕੰਮ 'ਤੇ ਪਹਿਲਾਂ ਸਰਵੇਅ ਹੁੰਦਾ ਫਿਰ ਫਿਜ਼ੀਬਿਲਟੀ ਰਿਪੋਰਟ ਹੁੰਦੀ ਹੈ ਅਤੇ ਫਿਰ ਪ੍ਰੋਪਜ਼ਲ ਬਣਦਾ ਅਤੇ ਫਿਰ ਉਸ ਮਨਜ਼ੂਰੀ ਆਉਂਦੀ ਹੈ ਅਤੇ ਫਿਰ ਇਸ ਦੀ ਐਕਸਕਿਊਸ਼ਨ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਪਵਨ ਬਾਂਸਲ ਜੀ ਦੇ ਸਮੇਂ ਹੋਇਆ। ਜਦੋਂ ਅਪਰੂਵ ਹੋ ਗਿਆ ਸਰਕਾਰ ਬਦਲੀ ਅਤੇ ਦੂਜੀ ਸਰਕਾਰ ਆਈ ਤਾਂ ਉਸ ਬੀ.ਜੇ.ਪੀ. ਸਰਕਾਰ ਨੇ ਉਸ ਨੂੰ ਲਾਗੂ ਕੀਤਾ। ਉਨ੍ਹਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਨੇ ਇਸ 'ਚ ਜ਼ਰੂਰ ਹਿੱਸਾ ਪਾਇਆ ਹੋਵੇਗਾ ਪਰ ਉਸ ਵੇਲੇ ਤੱਕ ਇਹ ਕੰਮ ਹੋ ਚੁੱਕਾ ਸੀ।
ਬਾਘਾਪੁਰਾਣਾ : ਪੈਟਰੋਲ ਪੰਪ ਦੇ ਕਰਿੰਦੇ ਨੂੰ ਲੁਟੇਰਿਆਂ ਨੇ ਮਾਰੀ ਗੋਲੀ
NEXT STORY