ਚੰਡੀਗੜ੍ਹ/ਜਲੰਧਰ : ਪ੍ਰਤਾਪ ਸਿੰਘ ਬਾਜਵਾ ਵਲੋਂ ਕੈਪਟਨ ਨੂੰ ਹਟਾਉਣ ਦੇ ਬਿਆਨ 'ਤੇ ਸਿਆਸਤ ਭਖ ਗਈ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਵੀ ਬਾਜਵਾ ਦੇ ਬਿਆਨ ਦਾ ਸਵਾਗਤ ਕੀਤਾ ਹੈ। ਮਜੀਠੀਆ ਨੇ ਕਿਹਾ ਕਿ ਬੇਸ਼ੱਕ ਬਾਜਵਾ ਦੇਰ ਨਾਲ ਬੋਲੇ ਹਨ ਪਰ ਬਿਲਕੁਲ ਦਰੁਸਤ ਬੋਲੇ ਹਨ। ਮਜੀਠੀਆ ਨੇ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਇਕੱਲੇ ਕੈਪਟਨ ਅਮਰਿੰਦਰ ਸਿੰਘ ਨੇ ਨਹੀਂ ਸਗੋਂ ਪੂਰੀ ਕਾਂਗਰਸ ਸਰਕਾਰ ਨੇ ਖਾਧੀ ਹੈ। ਇਸ ਕਰਕੇ ਪੂਰੀ ਸਰਕਾਰ ਹੀ ਝੂਠੀ ਨਿਕਲੀ ਹੈ। ਇਸ ਲਈ ਪ੍ਰਤਾਪ ਸਿੰਘ ਬਾਜਵਾ ਬਿਲਕੁਲ ਠੀਕ ਆਖ ਰਹੇ ਹਨ। ਮੈਂ ਸਮਝਦਾ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਚੁਣੌਤੀ ਕਬੂਲਦੇ ਹੋਏ ਇਸ ਮਸਲੇ 'ਤੇ ਖੁੱਲ੍ਹੀ ਬਹਿਸ ਜ਼ਰੂਰ ਕਰਨੀ ਚਾਹੀਦੀ ਹੈ।
ਅੱਗੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੋਚਦੇ ਹਨ ਕਿ ਨਾ ਤਾਂ ਮੈਂ ਵਾਅਦੇ ਪੂਰੇ ਕਰਨੇ ਹਨ ਅਤੇ ਨਾ ਹੀ ਕੁਰਸੀ ਛੱਡਣੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਸਹੁੰ ਖਾ ਕੇ ਗੁਰੂ ਦਾ ਬਣਿਆ ਉਹ ਪੰਜਾਬ ਦੇ ਲੋਕਾਂ ਦਾ ਕੀ ਬਣੇਗਾ।
ਮੇਰਾ ਭਾਵੇਂ ਸਿਰ ਕਲਮ ਕਰ ਦਿਓ ਆਪਣੇ ਸਟੈਂਡ 'ਤੇ ਕਾਇਮ ਰਹਾਂਗਾ : ਬਾਜਵਾ
NEXT STORY