ਮੋਹਾਲੀ : 32 ਗ੍ਰਨੇਡ ਬਾਰੇ ਦਿੱਤੇ ਬਿਆਨਾਂ ਨੂੰ ਲੈ ਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਅੱਜ ਮੋਹਾਲੀ ਦੀ ਸਾਈਬਰ ਸੈੱਲ ਪੁਲਸ ਵੱਲੋਂ ਪੁੱਛਗਿੱਛ ਕੀਤੀ ਗਈ। ਦੁਪਹਿਰ ਦੇ ਸਾਹਮਣੇ ਪੁਲਸ ਅੱਗੇ ਪੇਸ਼ ਹੋਏ ਬਾਜਵਾ ਦੇਰ ਸ਼ਾਮ ਤਕਰੀਬਨ ਅੱਠ ਵਜੇ ਥਾਣਿਓਂ ਬਾਹਰ ਨਿਕਲੇ। ਪੁਲਸ ਵੱਲੋਂ ਇਸ ਮਾਮਲੇ ਵਿਚ ਉਨ੍ਹਾਂ ਤੋਂ ਤਕਰੀਬਨ ਸਾਢੇ ਪੰਜ ਘੰਟੇ ਪੁੱਛਗਿੱਛ ਕੀਤੀ ਗਈ। ਬਾਜਵਾ ਨੇ ਥਾਣੇ ਬਾਹਰ ਆ ਕੇ ਸਵੇਰ ਤੋਂ ਧਰਨਾ ਦੇ ਰਹੇ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਦਿਲੋਂ ਧੰਨਵਾਦ ਕੀਤਾ ਤੇ ਪੰਜਾਬ ਸਰਕਾਰ ਉੱਤੇ ਕਈ ਗੰਭੀਰ ਦੋਸ਼ ਵੀ ਲਾਏ। ਇਸ ਦੌਰਾਨ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ ਸੀਨੀਅਰ ਆਗੂ ਮੌਜੂਦ ਸਨ।
ਹੁਣ ਬਿਨਾਂ ਬੈਂਕ ਖਾਤੇ ਦੇ ਵੀ ਹੋਵੇਗਾ ਭੁਗਤਾਨ! PhonePe ਨੇ ਲਾਂਚ ਕੀਤਾ UPI ਸਰਕਲ
ਲੰਬੀ ਪੁੱਛਗਿੱਛ ਮਗਰੋਂ ਪੁਲਸ ਥਾਣੇ ਵਿਚੋਂ ਬਾਹਰ ਆਏ ਐੱਲਓਪੀ ਨੇ ਕਿਹਾ ਕਿ ਉਨ੍ਹਾਂ ਨੂੰ ਸਾਰੇ ਪੰਜਾਬ ਦਾ ਸਹਿਯੋਗ ਮਿਲਿਆ ਹੈ। ਹਜ਼ਾਰਾ ਸਾਥੀ ਉਨ੍ਹਾਂ ਦੇ ਸਹਿਯੋਗ ਵਿਚ ਆਏ ਹਨ। ਉਨ੍ਹਾਂ ਇਸ ਦੌਰਾਨ ਇਹ ਵੀ ਕਿਹਾ ਕਿ ਇਹ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਚਿੰਤਾ ਸੀ। ਅਸੀਂ ਸਰਕਾਰ ਦਾ ਡੱਟ ਕੇ ਸਾਹਮਣਾ ਕੀਤਾ ਹੈ। ਸਾਰੇ ਸਵਾਲਾਂ ਦਾ ਜਵਾਬ ਦਿੱਤਾ ਗਿਆ ਹੈ। ਜਦੋਂ ਵੀ ਪੁਲਸ ਬੁਲਾਵੇਗੀ ਮੈਂ ਜ਼ਰੂਰ ਆਵਾਂਗਾ।
ਪਤਨੀ ਦੇ ਸਨ ਦੋ ਨੌਜਵਾਨਾਂ ਨਾਲ ਸਬੰਧ, ਪਤੀ ਨੇ ਰੋਕਿਆ ਤਾਂ ਵੱ...
ਦੱਸ ਦਈਏ ਕਿ ਮੋਹਾਲੀ ਪੁਲਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਤੋਂ ਬਾਅਦ ਸੋਮਵਾਰ ਦਿਨੇ 12 ਵਜੇ ਥਾਣਾ ਸਾਈਬਰ ਕ੍ਰਾਈਮ ਫੇਜ਼-7 ਵਿਖੇ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਬਾਜਵਾ ਅੱਜ ਦੁਪਹਿਰ 2 ਵਜੇ ਪੁਲਸ ਜਾਂਚ ’ਚ ਸ਼ਾਮਲ ਹੋਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਿੱਖਿਆ ਕ੍ਰਾਂਤੀ ਨਾਲ ਬਦਲ ਰਹੀ ਹੈ ਪੰਜਾਬ ਦੀ ਨੁਹਾਰ: ਡਾ. ਬਲਜੀਤ ਕੌਰ
NEXT STORY