ਨਵਾਂਸ਼ਹਿਰ (ਬ੍ਰਹਮਪੁਰੀ)- ਪਿੰਡ ਮਜਾਰਾ ਨੌਂ ਆਬਾਦ ਦੇ ਪ੍ਰਸਿੱਧ ਧਾਰਮਿਕ ਅਸਥਾਨ ਰੱਸੋਖਾਨਾ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਵਿਖੇ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਤਮਸਤਕ ਹੋਣ ਪੁੱਜੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਵਿਕਰਮਜੀਤ ਸਿੰਘ ਚੌਧਰੀ ਵਿਧਾਇਕ ਫਿਲੌਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਅਜੇ ਮੰਗੂਪੁਰ ਸਾਥੀਆਂ ਸਮੇਤ ਮੌਜੂਦ ਸਨ। ਇਸ ਦੌਰਾਨ ਕਾਂਗਰਸ ਪਾਰਟੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਗਲਤੀ ਰਾਜਾ ਸਾਹਿਬ ਜੀ ਦੇ ਦਰਬਾਰ ਬਾਰੇ ਗਲਤ ਅਤੇ ਗੁੰਮਰਾਹਕੁਨ ਜਾਣਕਾਰੀ ਦੇ ਕੇ ਕੀਤੀ ਹੈ, ਉਸ ਦੀ ਸਾਰੀ ਕਾਂਗਰਸ ਪਾਰਟੀ ਪੁਰਜ਼ੋਰ ਵਿਰੋਧ ਅਤੇ ਨਿਖੇਧੀ ਕਰਦੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪਵੇਗਾ ਭਾਰੀ ਮੀਂਹ! Alert ਜਾਰੀ, ਮੌਸਮ ਵਿਭਾਗ ਦੀ 22 ਜਨਵਰੀ ਤੱਕ ਹੋਈ ਵੱਡੀ ਭਵਿੱਖਬਾਣੀ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਧਾਰਮਿਕ ਮਾਮਲੇ ਕਿਸੇ ਵੀ ਧਰਮ ਦੇ ਹੋਣ, ਸਰਕਾਰ ਨੂੰ ਉਸ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰ ਦੁੱਖ਼ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਮਾਘੀ ਮੇਲੇ 'ਤੇ ਜੋ ਇਸ ਧਾਰਮਿਕ ਅਸਥਾਨ ਸਬੰਧੀ ਪਾਵਨ ਸਰੂਪਾਂ ਦੇ ਸਬੰਧ ਵਿੱਚ ਬਿਆਨ ਦਿੱਤ, ਇਹ ਬਹੁਤ ਗ਼ੈਰ-ਜਿੰਮੇਵਾਰਨਾ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ, ਇਥੇ ਆਪਸੀ ਭਾਈਚਾਰੇ ਦੀ ਸਖ਼ਤ ਲੋੜ ਹੈ, ਜਿਹੜਾ ਮੁੱਖ ਮੰਤਰੀ ਹੁੰਦਾ, ਉਸ ਨੂੰ ਬਹੁਤ ਮਰਿਆਦਾ ਅਤੇ ਸਮਝ ਨਾਲ ਗਲ ਕਰਨੀ ਚਾਹੀਦੀ ਹੈ। ਕਿਸੇ ਧਾਰਮਿਕ ਅਸਥਾਨ ਉੱਤੇ ਗਲਤ ਇਲਜ਼ਾਮ ਲਗਾ ਦੇਣੇ ਪੰਜਾਬ ਦੀਆਂ ਭਾਵਨਾਵਾਂ ਨਾਲ ਖੇਡਣ ਦੀ ਚਾਲ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਪਿਛਲੇ ਇਤਿਹਾਸ ਤੋਂ ਕੁਝ ਸਿੱਖਣਾ ਚਾਹੀਦਾ ਹੈ ਅਜੇ ਪੰਜਾਬ ਦੇ ਪਹਿਲੇ ਜ਼ਖ਼ਮਾਂ ਉੱਤੇ ਮਲ੍ਹਮ ਨਹੀਂ ਲੱਗੀ ਸੀ, ਮੁੱਖ ਮੰਤਰੀ ਭਗਵੰਤ ਮਾਨ ਨਵੇਂ ਜਖ਼ਮ ਦੇਣ ਲੱਗ ਗਿਆ ਜੋਕਿ ਗ਼ੈਰ-ਜਿੰਮੇਵਾਰਨਾ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਗੋਲਡੀ ਬਰਾੜ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ਹਥਿਆਰਾਂ ਸਣੇ 10 ਸ਼ੂਟਰ ਗ੍ਰਿਫ਼ਤਾਰ
ਜਦੋਂ ਬਾਜਵਾ ਕੋਲੋਂ ਕੋਈ ਹੋਰ ਸਵਾਲ ਪੱਤਰਕਾਰਾਂ ਨੇ ਰਾਜਨੀਤਿਕ ਪੁੱਛਣਾ ਚਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਅਸਥਾਨ ਉੱਤੇ ਨਤਮਸਤਕ ਹੋਣ ਸਾਥੀਆਂ ਸਮੇਤ ਆਏ ਹਨ ਕਿਉਂਕਿ ਸਾਡੀ ਕਾਂਗਰਸ ਪਾਰਟੀ ਸੇਕੂਲਰ ਹੈ, ਅਸੀਂ ਕਿਸੇ ਵੀ ਧਰਮ ਅਸਥਾਨ ਉੱਤੇ ਰਾਜਨੀਤਿਕ ਬਿਆਨਵਾਜੀ ਕਰਨੀ ਠੀਕ ਨਹੀਂ ਸਮਝਦੇ। ਇਸ ਮੌਕੇ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸਥਾਨਿਕ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਸ਼ਰਧਾ ਸਮੇਤ ਹਰੇਕ ਸਹਿਯੋਗ ਕਰਨ ਦਾ ਵਿਸ਼ਵਾਸ਼ ਦਿਵਾਇਆ ਅਤੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਬੰਧਕ ਕਮੇਟੀ ਰਾਜਾ ਸਾਹਿਬ ਨੂੰ ਹਰੇਕ ਸਹਿਯੋਗ ਦੇਣ ਦੀ ਜ਼ਿੰਮੇਵਾਰੀ ਵੀ ਲਗਾਈ। ਇਸ ਮੌਕੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਨੇ ਸੀ. ਐੱਮ. ਭਗਵੰਤ ਮਾਨ ਦੀਆਂ ਗ਼ੈਰ-ਜਿੰਮੇਵਾਰੀ ਵਾਲੀਆਂ ਸਟੇਟਮੈਂਟਾਂ ਦੀ ਸਖ਼ਤ ਸ਼ਬਦਾਂ ਵਿੱਚ ਨਖੇਧੀ ਕੀਤੀ।
ਇਹ ਵੀ ਪੜ੍ਹੋ: Big Breaking: ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਦਿੱਤਾ ਅਸਤੀਫ਼ਾ, ਛੱਡੀ ਚੇਅਰਮੈਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ: ਪੰਜਾਬ ਸਟੇਟ ਲੋਹੜੀ ਬੰਪਰ 'ਚ ਜਿੱਤਿਆ 10 ਕਰੋੜ
NEXT STORY