Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    2:47:01 PM

  • major regarding ravinder jhota s cremation

    ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ,...

  • amit shah  bhagwant mann  social media

    ਅਮਿਤ ਸ਼ਾਹ ਦੇ ਬਿਆਨ ਤੋਂ ਬਾਅਦ ਦੇਖੋ ਕੀ ਬੋਲੇ CM ਮਾਨ

  • parvinder singh jhota jathedar kuldeep singh gargaj

    ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ...

  • parwinder jhota case amit shah

    ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਵੰਡ 1947 ਤੋਂ ਪਹਿਲਾਂ ਦੀ ਕਹਾਣੀ ਜਾਣੋਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ

PUNJAB News Punjabi(ਪੰਜਾਬ)

ਵੰਡ 1947 ਤੋਂ ਪਹਿਲਾਂ ਦੀ ਕਹਾਣੀ ਜਾਣੋਂ ਕਰਤਾਰਪੁਰ ਸਾਹਿਬ ਦੇ ਸੇਵਾਦਾਰ ਦੀ ਜ਼ੁਬਾਨੀ

  • Edited By Rajwinder Kaur,
  • Updated: 09 Nov, 2020 10:56 AM
Jalandhar
partition 1947 kartarpur sahib sevadar oral
  • Share
    • Facebook
    • Tumblr
    • Linkedin
    • Twitter
  • Comment

ਹਰਪ੍ਰੀਤ ਸਿੰਘ ਕਾਹਲੋਂ

ਜਥੇਦਾਰ ਹਰਬੰਸ ਸਿੰਘ ਘੁੰਮਣ ਦੇ ਦਿਲ ਵਿਚ ਧੜਕਦਾ ਕਰਤਾਰਪੁਰ ਸਾਹਿਬ

97 ਸਾਲ ਦੇ ਬਾਪੂ ਹਰਬੰਸ ਸਿੰਘ ਘੁੰਮਣ ਹੁਣਾਂ ਨੇ ਕੰਨ ਵਿੱਚ ਸੁਣਨ ਵਾਲੀ ਮਸ਼ੀਨ ਲਾਈ ਹੈ ਅਤੇ ਦਿਲ ਵਿੱਚ ਪੇਸ ਮੇਕਰ ਪਿਆ ਹੈ। ਹਰਬੰਸ ਸਿੰਘ ਘੁੰਮਣ ਦੇ ਪੇਸਮੇਕਰ ਦਿਲ ਵਿੱਚ ਅਜੇ ਵੀ ਕਰਤਾਰਪੁਰ ਸਾਹਿਬ ਦੀਆਂ ਯਾਦਾਂ ਧੜਕਦੀਆਂ ਹਨ। ਉਹ ਆਪਣੇ ਬਚਪਨ ਦੀਆਂ ਗੱਲਾਂ ਨਿਰੰਤਰ ਸੁਣਾਉਂਦੇ ਹਨ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਲਹਿਰ, ਜੈਤੋ ਦੇ ਮੋਰਚੇ ਦੀਆਂ ਗੱਲਾਂ ਸੁਣਾਉਂਦੇ ਹਨ। ਉਹ ਵੰਡ ਦੀਆਂ ਗੱਲਾਂ ਸੁਣਾਉਂਦੇ ਹਨ, ਕਿਉਂਕਿ ਉਹ ਸਾਂਝੇ ਪੰਜਾਬ ਦੇ ਗਵਾਹ ਹਨ।

ਕਰਤਾਰਪੁਰ ਸਾਹਿਬ ਦੀ ਰੂਹਾਨੀ ਧਰਤੀ : 
ਬਾਪੂ ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਕਰਤਾਰਪੁਰ ਸਾਹਿਬ ਦੀ ਉਸ ਪਾਕਿ ਬੇਹਤਰ ਧਰਤੀ ’ਤੇ 1947 ਦੇ ਸਾਲਾਂ ਤੋਂ ਪਹਿਲਾਂ ਅਸੀਂ ਕਦੀ ਵੀ ਨਫ਼ਰਤੀ ਗੱਲਾਂ ਨਹੀਂ ਸੁਣੀਆਂ ਸਨ। ਉਨ੍ਹਾਂ ਮੁਤਾਬਕ ਕਰਤਾਰਪੁਰ ਸਾਹਿਬ ਦਾ ਲਾਂਘਾ ਲੋਕਾਂ ਨੂੰ ਸਰਹੱਦਾਂ ਤੋਂ ਪਾਰ ਬੰਦੇ ਨੂੰ ਬੰਦਾ ਸਮਝਣ ਦੀ ਜਾਂਚ ਸਿਖਾਏਗਾ। ਕਰਤਾਰਪੁਰ ਸਾਹਿਬ ਦੀ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੇ ਵੱਡੇ ਸਿੱਖਾਂ ਦੀ ਕਮਾਈ ਦੀ ਧਰਤੀ ਹੈ। ਇੱਥੋਂ ਪੰਜਾਬੀ ਜ਼ੁਬਾਨ ਦੀ ਟਕਸਾਲ ਨਿਕਲੀ । ਇੱਥੋਂ ਸੱਤਾ ਅਤੇ ਬਲਵੰਡ ਨੇ ਕੀਰਤਨ ਕਰਨੇ ਸ਼ੁਰੂ ਕੀਤੇ । ਇੱਥੋਂ ਬਾਬਾ ਬੁੱਢਾ ਜੀ ਨੇ ਸਿੱਖ ਮਨ ਦੀ ਪਛਾਣ ਨੂੰ ਉੱਕਰਿਆ।

35 ਕਿਲੋਮੀਟਰ ਦਾ ਪੈਦਲ ਸਫ਼ਰ : 
1922 ਵਿੱਚ ਮੇਰਾ ਜਨਮ ਹੋਇਆ। ਲਾਇਕ ਬੱਚਾ ਸਾਂ। ਬਾਬਾ ਆਇਆ ਸਿੰਘ ਰਿਆੜਕੀ ਸਕੂਲ ਤੋਂ ਪੜ੍ਹਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1920 ਵਿੱਚ ਬਣ ਗਈ ਸੀ ਅਤੇ ਗੁਰਦੁਆਰਾ ਐਕਟ 1925 ਲਾਗੂ ਹੋ ਗਿਆ ਸੀ। ਗੁਰਦੁਆਰਿਆਂ ਦੇ ਕਬਜ਼ੇ ਮਹੰਤਾਂ ਤੋਂ ਛੁਡਾ ਲਏ ਗਏ ਸਨ ਅਤੇ ਪੰਥ ਵਿੱਚ ਮਹਾਨ ਅਕਾਲੀ ਆਗੂਆਂ ਦੇ ਹੱਥ ਗੁਰਦੁਆਰਾ ਸਾਹਿਬ ਦਾ ਬੰਦੋਬਸਤ ਆ ਰਿਹਾ ਸੀ। ਉਨ੍ਹਾਂ ਦਿਨਾਂ ਵਿੱਚ ਮੇਰੇ ਪਿਤਾ ਸਰਦਾਰ ਲਛਮਣ ਸਿੰਘ ਗੁਰਦੁਆਰਾ ਬੁਰਜ ਸਾਹਿਬ ਪੰਜਵੇਂ ਪਾਤਸ਼ਾਹ ਧਾਰੀਵਾਲ ਦੇ ਪ੍ਰਧਾਨ ਸਨ। ਮੈਨੂੰ ਇੱਕ ਚਿੱਠੀ ਮਿਲੀ ਅਤੇ ਉਸ ਚਿੱਠੀ ਨੂੰ ਲੈ ਕੇ ਮੈਂ ਅਗਲੇ ਦਿਨ ਗੁਰਦੁਆਰਾ ਕਰਤਾਰਪੁਰ ਸਾਹਿਬ ਸੇਵਾ ਕਰਨ ਜਾ ਰਿਹਾ ਸੀ।

ਮੇਰੀਆਂ ਕਰਤਾਰਪੁਰ ਸਾਹਿਬ ਦੀਆਂ ਯਾਦਾਂ : 
27 ਮਈ 1941 ਨੂੰ ਮੈਂ ਕਰਤਾਰਪੁਰ ਸਾਹਿਬ ਸ਼ਾਮ ਤੱਕ ਪਹੁੰਚਿਆ। ਮੇਰੀ ਮਾਂ ਨੇ ਮੈਨੂੰ ਸਵੱਖਤੇ ਉਠਾਇਆ ਅਤੇ ਲੜ ਰੋਟੀ ਬੰਨ੍ਹ ਕੇ ਤੋਰ ਦਿੱਤਾ। ਮੈਂ ਆਪਣੇ ਪਿੰਡ ਘੁੰਮਣ ਕਲਾਂ ਤੋਂ ਪੈਦਲ 35 ਕਿਲੋਮੀਟਰ ਦਾ ਸਫਰ ਕਰਦਿਆਂ ਕਰਤਾਰਪੁਰ ਸਾਹਿਬ ਪਹੁੰਚਿਆ। ਇੱਥੇ ਮੈਨੇਜਰ, ਸਟੋਰ ਕੀਪਰ, ਖ਼ਜ਼ਾਨਚੀ, ਦੋ ਸੇਵਾਦਾਰ, ਗ੍ਰੰਥੀ ਸਿੰਘ ਅਤੇ ਉਸ ਦੇ ਨਾਲ ਇੱਕ ਸਹਾਇਕ ਸਿੰਘ ਮੌਜੂਦ ਸੀ। ਮੇਰੀ ਯਾਦ ਹੈ ਕਿ ਸਟੋਰ ਕੀਪਰ ਅਤੇ ਖ਼ਜ਼ਾਨਚੀ ਵਿੱਚੋਂ ਦੋ ਪੋਸਟਾਂ ਖਾਲੀ ਸਨ। ਮੈਂ ਕਿਹਾ ਜਿਹੜੀ ਬਹੁਤ ਹੀ ਔਖੀ ਹੈ ਉਹਦੀ ਸੇਵਾ ਮੈਨੂੰ ਦੇ ਦਿਓ। ਗੁਰਦੁਆਰਾ ਕਰਤਾਰਪੁਰ ਸਾਹਿਬ ਗੁਰੂ ਕਾ ਬਾਗ ਸੀ। ਗੁਰੂ ਸਾਹਿਬ ਜੀ ਦੇ ਖ਼ੇਤ ਸਨ, ਜਿੱਥੇ ਬਲਦਾਂ ਦੇ ਨਾਲ ਖ਼ੇਤੀ ਖੁਦ ਸੇਵਾਦਾਰ ਕਰਦੇ ਸਨ। ਮੈਂ ਉਦੋਂ 18-19 ਸਾਲ ਦਾ ਨੌਜਵਾਨ ਸੀ ਅਤੇ ਗੁਰੂ ਕਾ ਬਾਗ ਵਿੱਚ ਅਸੀਂ ਵਾਲੀਬਾਲ ਦਾ ਨੈੱਟ ਲਾਇਆ ਸੀ। ਕਹਿੰਦੇ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਨੇ ਵੀ ਸਿਹਤ ਦਾ ਖ਼ਾਸ ਧਿਆਨ ਰੱਖਿਆ ਹੁੰਦਾ ਸੀ ਅਤੇ ਇੱਥੇ ਮੱਲ ਅਖਾੜੇ ਸਜਾਏ ਜਾਂਦੇ ਸਨ। ਸਾਡਾ ਵਾਲੀਬਾਲ ਖ਼ੇਡਣਾ ਕੁਝ ਉਸੇ ਤਰ੍ਹਾਂ ਸਰੀਰਕ ਤੰਦਰੁਸਤੀ ਦਾ ਹਿੱਸਾ ਸੀ ।

ਗੁੱਲੂ ਸ਼ਾਹ ਦੀ ਮੰਡੀ ਸਿਆਲਕੋਟ : 
ਸੱਤ ਜੋੜੀਆਂ ਬਲਦਾਂ ਵਿੱਚੋਂ ਉਹ ਸਾਲ ਗੁਰਦੁਆਰਾ ਸਾਹਿਬ ਦੇ ਚਾਰ ਬਲਦ ਮਰ ਗਏ। ਸਿਆਲਕੋਟ ਗੁੱਲੂ ਸ਼ਾਹ ਦੀ ਮੰਡੀ ਲੱਗਦੀ ਸੀ। ਇਸ ਮੰਡੀ ਵਿੱਚ ਪੋਠੋਹਾਰ ਦੇ ਮਸ਼ਹੂਰ ਬਲਦ, ਮੁਲਤਾਨ ਮਿੰਟਗੁਮਰੀ ਦੀਆਂ ਮੱਝਾਂ, ਸਿੰਧ ਦੇ ਊਠ ਅਤੇ ਘੋੜੀਆਂ ਵਿਕਣ ਲਈ ਆਉਂਦੀਆਂ ਸਨ। ਅਸੀਂ ਚਾਰ ਬਲਦ ਜਿਨ੍ਹਾਂ ਤੋਂ ਖ਼ਰੀਦੇ ਸਨ ਉਨ੍ਹਾਂ ਵਿੱਚੋਂ ਇੱਕ ਜੋੜੀ 110 ਰੁਪਏ ਦੀ ਅਤੇ ਦੂਜੀ ਜੋੜੀ 85 ਰੁਪਏ ਦੀ ਸੀ। ਜਿਨ੍ਹਾਂ ਤੋਂ ਅਸੀਂ ਬਲਦ ਖ਼ਰੀਦੇ ਉਨ੍ਹਾਂ ਮੁਸਲਮਾਨ ਵੀਰਾਂ ਨੇ ਗੁਰੂ ਘਰ ਦੇ ਨਾਮ ’ਤੇ ਉੱਪਰਲੇ 10 ਅਤੇ 5 ਰੁਪਏ ਛੱਡ ਦਿੱਤੇ। ਅਸੀਂ ਉਨ੍ਹਾਂ ਦੀ ਸੇਵਾ ਨੂੰ ਗੁਰੂ ਦੀ ਗੋਲਕ ਵਿੱਚ ਪਾਕੇ ਉਨ੍ਹਾਂ ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵੱਲੋਂ ਰਸੀਦ ਦੇ ਦਿੱਤੀ।

ਆਖ਼ਰੀ ਪੈਂਡਾ ਕਰਤਾਰਪੁਰ ਸਾਹਿਬ ਨੂੰ : 
ਮੈਂ ਗੁਰਦੁਆਰਾ ਕਰਤਾਰਪੁਰ ਸਾਹਿਬ 1941 ਤੋਂ ਲੈਕੇ 1943 ਤੱਕ ਸੇਵਾ ਕੀਤੀ। ਉਸ ਤੋਂ ਬਾਅਦ ਮੈਂ ਅਗਲੀ ਪੜ੍ਹਾਈ ਲਈ ਵਾਪਸ ਆ ਗਿਆ । ਵੰਡ 1947 ਦੇ ਵੇਲੇ ਪਹਿਲੀ ਵਾਰ ਹਾਲਾਤ ਉਹੋ ਜਿਹੇ ਨਹੀਂ ਸਨ। ਲੋਕ ਆਪਸੀ ਭਾਈਚਾਰਾ ਭੁੱਲ ਕੇ ਨਫ਼ਰਤਾਂ ਵਿੱਚ ਚਲੇ ਗਏ ਸਨ। ਮੈਂ ਆਖਰੀ ਵਾਰ ਕਰਤਾਰਪੁਰ ਸਾਹਿਬ 1947 ਵਿੱਚ ਗਿਆ। ਉਦੋਂ ਮੈਂ ਕਰਤਾਰਪੁਰ ਸਾਹਿਬ ਦੀ ਸੁਰੱਖਿਆ ਲਈ ਉੱਥੇ ਸੇਵਾਦਾਰਾਂ ਨੂੰ ਸ਼ਸਤਰ ਪਹੁੰਚਾਉਣ ਗਿਆ ਸੀ ।

ਵਿਧਾਨ ਸਭਾ ਮੈਂਬਰ ਹਰਬੰਸ ਸਿੰਘ ਘੁੰਮਣ : 
ਹਰਬੰਸ ਸਿੰਘ ਘੁੰਮਣ ਦੱਸਦੇ ਹਨ ਕਿ ਜਦੋਂ ਇਸ ਦੌਰ ਦੇ ਅੰਦਰ 550ਵੇਂ ਪ੍ਰਕਾਸ਼ ਪੁਰਬ ਮੌਕੇ ਅਕਾਲੀ ਦਲ ਅਤੇ ਕਾਂਗਰਸੀ ਆਪਸ ’ਚ ਵੱਖੋ-ਵੱਖਰੀਆਂ ਸਟੇਜਾਂ ਬਣਾ ਰਹੇ ਹਨ ਤਾਂ ਇਹ ਵੀ ਇਤਫ਼ਾਕ ਹੈ ਕਿ ਜਿਹੜੇ ਸਾਲਾਂ ਵਿੱਚ ਮੈਂ ਐੱਮ.ਐੱਲ.ਏ. ਬਣਿਆ, ਉਦੋਂ ਮੈਂ ਕਾਂਗਰਸ ਅਕਾਲੀ ਗੱਠਜੋੜ ਦਾ ਸਾਂਝਾ ਉਮੀਦਵਾਰ ਸਾਂ। ਸਾਡੀ ਵਿਰੋਧੀ ਧਿਰ ਪਾਰਟੀ ਭਾਰਤੀ ਜਨਸੰਘ ਸੀ ਜੋ ਅੱਗੇ ਜਾ ਕੇ ਭਾਰਤੀ ਜਨਤਾ ਪਾਰਟੀ ਬਣੀ। ਜਥੇਦਾਰ ਹਰਬੰਸ ਸਿੰਘ ਘੁੰਮਣ ਤੋਂ 1957 ਲੈਕੇ 1962 ਤੱਕ ਮਾਝੇ ਵਿੱਚੋਂ ਵਿਧਾਨ ਸਭਾ ਮੈਂਬਰ ਰਹੇ ਹਨ।

ਕਰਤਾਰਪੁਰ ਸਾਹਿਬ ਦਾ ਲਾਂਘਾ : 
ਜਥੇਦਾਰ ਹਰਬੰਸ ਸਿੰਘ ਘੁੰਮਣ ਕਹਿੰਦੇ ਨੇ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਦੁਨੀਆਂ ਦੀ ਸਿਆਸਤ ਅਤੇ ਸੰਸਾਰ ਭਰ ਲਈ ਇੱਕ ਮਿਸਾਲ ਹੈ। ਇਸ ਮਿਸਾਲ ਨੂੰ ਸਹੇਜਣਾ, ਇਸ ਲਾਂਘੇ ਮਾਰਫ਼ਤ ਮੁਹੱਬਤੀ ਸਾਂਝਾਂ ਨੂੰ ਹੋਰ ਗੂੜ੍ਹਾ ਕਰਨਾ, ਸਾਡਾ ਸਾਰਿਆਂ ਦਾ ਫ਼ਰਜ਼ ਹੋਣਾ ਚਾਹੀਦਾ ਹੈ, ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੁਹੱਬਤ ਕਰਦੇ ਹਾਂ ।

"72 ਸਾਲਾਂ ਦੀ ਵੰਡ ਤੋਂ ਬਾਅਦ ਵੀ ਬਜ਼ੁਰਗਾਂ ਦੀ ਜ਼ੁਬਾਨ ’ਤੇ ਸਾਂਝੇ ਪੰਜਾਬ ਦੀਆਂ ਗਾਥਾਵਾਂ ਹਨ। ਵਿਛੜੇ ਗੁਰਧਾਮਾਂ ਦੇ ਖ਼ੁੱਲ੍ਹੇ ਦਰਸ਼ਨ ਦੀਦਾਰਿਆਂ ਦੀ ਅਰਦਾਸ ਹੈ। ਕਿੰਨੇ ਹੀ ਬਜ਼ੁਰਗ ਆਪਣੀ ਖ਼ੁੱਸੀ ਹੋਈ ਧਰਤੀ ਦੀਆਂ ਗੱਲਾਂ ਕਰਦੇ ਕਰਦੇ ਰੱਬ ਨੂੰ ਪਿਆਰੇ ਹੋ ਗਏ। ਮੁਹੱਬਤੀ ਸਾਂਝਾਂ ਦੀਆਂ ਇਹ ਗੱਲਾਂ ਕਿਸੇ ਵੀ ਸਿਆਸਤ ਤੋਂ ਪਾਰ ਦੀਆਂ ਗੱਲਾਂ ਹਨ। ਅੰਮ੍ਰਿਤਸਰ ਤੋਂ ਗੁਰਦਾਸਪੁਰ ਨੂੰ ਜਾਈਏ ਤੇ ਬਟਾਲਾ ਟੱਪ ਕੇ ਖੱਬੇ ਪਾਸੇ ਇੱਕ ਪਿੰਡ ਆਉਂਦਾ ਹੈ, ਵੱਡੇ ਘੁੰਮਣਾ। ਕਾਗਜ਼ਾਂ ਵਿੱਚ ਇਸ ਪਿੰਡ ਨੂੰ ਘੁੰਮਣ ਕਲਾਂ ਕਹਿੰਦੇ ਹਨ। ਵੰਡ ਤੋਂ ਬਾਅਦ ਇਸ ਇਲਾਕੇ ਵਿੱਚ ਦੋ ਵੱਡੇ ਅਕਾਲੀ ਆਗੂਆਂ ਦਾ ਜ਼ਿਕਰ ਆਉਂਦਾ ਹੈ। ਇੱਕ ਜ਼ਿਕਰ ਹੈ ਜਥੇਦਾਰ ਮੂਲਾ ਸਿੰਘ ਦਾ, ਜਿਹੜੇ ਵੰਡ ਤੋਂ ਬਾਅਦ ਲਾਇਲਪੁਰ ਦੇ ਪਿੰਡ ਚੱਕ 70 ਤੋਂ ਆਏ ਅਤੇ ਆਪਣੇ ਸਾਰੇ ਪਿੰਡ ਵਾਸੀਆਂ ਨੂੰ ਪਿੰਡ ਸਤਕੋਹੇ ਲਿਆਕੇ ਵਸਾਇਆ। ਪਿੰਡ ਸਤਕੋਹੇ ਦੇ ਦੂਜੇ ਪਾਸੇ ਜਾਂਦੀ ਸੜਕ 'ਤੇ ਪਿੰਡ ਘੁੰਮਣ ਕਲਾਂ ਤੋਂ ਦੂਜੇ ਸਨ ਜਥੇਦਾਰ ਹਰਬੰਸ ਸਿੰਘ ਘੁੰਮਣ ! "

  • Partition 1947
  • Kartarpur Sahib
  • Sevadar
  • GuruNanakDevJi
  • Gurpurab550
  • ਕਰਤਾਰਪੁਰ ਸਾਹਿਬ
  • ਸੇਵਾਦਾਰ
  • ਜ਼ੁਬਾਨੀ
  • ਹਰਪ੍ਰੀਤ ਸਿੰਘ ਕਾਹਲੋਂ

ਪਤਨੀ ਦੀ ਬੇਵਫ਼ਾਈ ਤੋਂ ਦੁਖ਼ੀ ਨਿਹੰਗ ਸਿੰਘ ਦਾ ਟੁੱਟਿਆ ਸਬਰ ਦਾ ਬੰਨ੍ਹ, ਬਲੇਡ ਨਾਲ ਵੱਢੀਆਂ ਗੁੱਟ ਦੀਆਂ ਨਸਾਂ

NEXT STORY

Stories You May Like

  • ipo  jio opens next roadmap  focuses on three growth engines
    ਭਾਰਤ ਦੇ ਸਭ ਤੋਂ ਵੱਡੇ IPO ਤੋਂ ਪਹਿਲਾਂ, Jio ਨੇ ਖੋਲ੍ਹਿਆ ਅਗਲਾ ਰੋਡਮੈਪ , ਤਿੰਨ ਵਿਕਾਸ ਇੰਜਣਾਂ 'ਤੇ ਫੋਕਸ
  • punjab pargat singh takht sri kesgarh sahib
    ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
  • pm modi
    25 ਸਾਲ : ਟੀਚੇ ਤੋਂ ਅੱਗੇ ਦੀ ਇਕ ਕਹਾਣੀ
  • stock market plunges ahead of rbi mpc results  sensex falls 460 points
    RBI MPC ਨਤੀਜਿਆਂ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਚ ਭਾਰੀ ਗਿਰਾਵਟ, ਸੈਂਸੈਕਸ 460 ਅੰਕ ਡਿੱਗਿਆ
  • bjp makes big announcement before elections
    ਪੰਜਾਬ ਦੀ ਸਿਆਸਤ 'ਚ ਵੱਡੀ ਖਬਰ, ਭਾਜਪਾ ਵੱਲੋਂ ਚੋਣਾਂ ਤੋਂ ਪਹਿਲਾਂ ਵੱਡਾ ਐਲਾਨ
  • 0 4 mdr will not be applicable on these categories
    ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
  • on upi mdr implemented from this date instead
    UPI MDR ਨੂੰ ਲੈ ਕੇ ਵੱਡਾ ਅਪਡੇਟ, 15 ਅਕਤੂਬਰ ਦੀ ਬਜਾਏ ਇਸ ਤਾਰੀਖ ਤੋਂ ਲਾਗੂ ਹੋਣ ਦੀ ਸੰਭਾਵਨਾ
  • girl takes drastic step a month before her wedding
    ਚਾਵਾਂ ਨਾਲ ਤੋਰਨੀ ਸੀ ਧੀ ਦੀ ਡੋਲੀ! ਵਿਆਹ ਦੇ ਇਕ ਮਹੀਨਾ ਪਹਿਲਾਂ ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
  • sachin pilot will visit punjab starting today
    ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ...
  • manjit bedi featured on the fbi s most wanted list deported from the us
    ਵੱਡੀ ਖ਼ਬਰ: FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ ਭਗੌੜਾ ਮਨਜੀਤ ਬੇਦੀ ਅਮਰੀਕਾ...
  • us mp writes letter regarding parvinder jhota case
    'ਝੋਟਾ' ਕਤਲ ਮਾਮਲੇ 'ਚ ਅਮਰੀਕੀ MP ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ! ਡੂੰਘਾਈ...
  • special checking drive launched at the city railway station
    ਯਾਤਰੀਆਂ ਦੀ ਸੁਰੱਖਿਆ ਅਤੇ ਚੌਕਸੀ ਦੇ ਮੱਦੇਨਜ਼ਰ ਸਿਟੀ ਰੇਲਵੇ ਸਟੇਸ਼ਨ ’ਤੇ ਚਲਾਈ...
  • amritsar police action
    ਪੰਜਾਬ ਦੇ ਇਸ ਇਲਾਕੇ 'ਚੋਂ 2 ਹੈਂਡ ਗ੍ਰਨੇਡ ਤੇ ਵਿਦੇਸ਼ੀ ਹਥਿਆਰ ਬਰਾਮਦ, 5 ਮੁਲਜ਼ਮ...
  • punjab long power cut on friday
    ਪੰਜਾਬ 'ਚ ਸ਼ੁੱਕਰਵਾਰ ਨੂੰ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬੱਤੀ...
Trending
Ek Nazar
pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

of course i will have children salman khan

"ਬਿਲਕੁਲ, ਮੇਰੇ ਬੱਚੇ ਜ਼ਰੂਰ ਹੋਣਗੇ...": ਸਲਮਾਨ ਖਾਨ ਨੇ ਜਤਾਈ ਪਿਤਾ ਬਣਨ ਦੀ ਇੱਛਾ

gurdaspur administration gears up to curb stubble burning

ਪਰਾਲੀ ਨੂੰ ਅੱਗ ਲਾਉਣ ਵਾਲੇ ਹੋ ਜਾਣ ਸਾਵਧਾਨ! ਹੁਣ ਪ੍ਰਸ਼ਾਸਨ ਨੇ ਕਾਰਵਾਈ ਦਾ ਵਰਤਿਆ...

kerala born nithya raman

ਕੇਰਲ 'ਚ ਜਨਮੀ ਨਿਤਿਆ ਰਮਨ ਲਾਸ ਏਂਜਲਸ ਦੇ ਮੇਅਰ ਦੀ ਦੌੜ 'ਚ ਅੱਗੇ

north korea tested cruise missiles

ਉੱਤਰੀ ਕੋਰੀਆ ਨੇ ਪਣਡੁੱਬੀ ਤੋਂ ਦਾਗੀਆਂ ਜਾਣ ਵਾਲੀਆਂ ਕਰੂਜ਼ ਮਿਜ਼ਾਈਲਾਂ ਦਾ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • out of control school bus collided with the gate of a house
      ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
    • diwali  gurpurab  sale of firecrackers
      ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਅਰਜ਼ੀਆਂ...
    • high court rejects sanjeev arora s bail plea
      ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ
    • major regarding ravinder jhota s cremation
      ਪਰਵਿੰਦਰ ਝੋਟਾ ਦੇ ਸਸਕਾਰ ਨੂੰ ਲੈ ਕੇ ਵੱਡੀ ਖ਼ਬਰ, ਮੀਟਿੰਗ ਤੋਂ ਬਾਅਦ ਡੀ. ਆਈ....
    • harsimrat kaur badal visited parvinder jhota s home to share in the grief
      ਪਰਵਿੰਦਰ ਝੋਟੇ ਘਰ ਦੁਖ ਸਾਂਝਾ ਕਰਨ ਪਹੁੰਚੇ ਹਰਸਿਮਰਤ ਬਾਦਲ, ਕਿਹਾ- 'ਇਨਸਾਫ਼ ਦਵਾਉਣ...
    • punjab police  s instagram account shows arrested accused injured
      ਪੰਜਾਬ ਪੁਲਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਗ੍ਰਿਫ਼ਤਾਰ ਮੁਲਜ਼ਮ ਵਿਖਾਏ ਜ਼ਖ਼ਮੀ,...
    • parwinder jhota case amit shah
      ਪਰਵਿੰਦਰ ਝੋਟਾ ਕਤਲ ਮਾਮਲੇ 'ਚ ਕੇਂਦਰ ਸਰਕਾਰ ਦੀ ਐਂਟਰੀ ! ਅਮਿਤ ਸ਼ਾਹ ਨੇ ਦਿੱਤਾ...
    • sachin pilot will visit punjab starting today
      ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ...
    • parvinder singh jhota jathedar kuldeep singh gargaj
      ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਜਥੇਦਾਰ, ਕਿਹਾ ਇਹ ਕੌਮ ਦਾ...
    • body of farmer swept away in river recovered from pakistan after 18 days
      ਦਰਿਆ 'ਚ ਰੁੜ੍ਹ ਗਏ ਕਿਸਾਨ ਦੀ 18 ਦਿਨ ਬਾਅਦ ਪਾਕਿਸਤਾਨ ਤੋਂ ਮਿਲੀ ਲਾਸ਼, BSF ਨੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +