ਲੁਧਿਆਣਾ (ਜ.ਬ.) : ਇੱਥੇ 32 ਸਾਲਾ ਇਕ ਅੰਮ੍ਰਿਤਧਾਰੀ ਸਿੱਖ ਨੇ ਪਤਨੀ ਦੀ ਕਥਿਤ ਬੇਵਫ਼ਾਈ ਤੋਂ ਦੁਖ਼ੀ ਹੋ ਕੇ ਆਪਣੇ ਗੁੱਟ ਦੀਆਂ ਨਸਾਂ ਵੱਢ ਕੇ ਖ਼ੁਦਕੁਸ਼ੀ ਕਰ ਲਈ। ਦੋਸ਼ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਤਲਾਕ ਦਿੱਤੇ ਬਿਨਾਂ ਕਥਿਤ ਤੌਰ ’ਤੇ ਦੂਜਾ ਵਿਆਹ ਰਚਾ ਲਿਆ ਸੀ। ਸਦਰ ਪੁਲਸ ਨੇ ਮ੍ਰਿਤਕ ਦੇ ਪਿਤਾ ਜਗਦੇਵ ਸਿੰਘ ਦੀ ਸ਼ਿਕਾਇਤ ’ਤੇ ਉਸ ਦੀ ਨੂੰਹ ਗੁਲਸ਼ਨ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ 'ਚ ਕੇਸ ਦਰਜ ਕੀਤਾ ਹੈ, ਜਿਸ 'ਚ ਗੁਲਸ਼ਨ ਦੇ ਦੂਜੇ ਪਤੀ ਦੀਪਕ ਨੂੰ ਵੀ ਸਹਿਦੋਸ਼ੀ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ : ਰਿਸ਼ਤਿਆਂ ਦਾ ਘਾਣ : ਜਵਾਨ ਭਾਣਜੀ ਨੂੰ ਰੇਲਵੇ ਸਟੇਸ਼ਨ 'ਤੇ ਛੱਡ ਭੱਜਿਆ ਮਾਮਾ, ਇੰਝ ਖੁੱਲ੍ਹੀ ਪੂਰੀ ਕਹਾਣੀ
ਜਾਣਕਾਰੀ ਦਿੰਦਿਆਂ ਪਿੰਡ ਧਾਂਦਰਾਂ ਦੀ ਸੰਦੀਲਾ ਕਾਲੋਨੀ ਦੇ ਰਹਿਣ ਵਾਲੇ 60 ਸਾਲਾ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਭਾਰਤ ਨਗਰ ਚੌਂਕ ਕੋਲ ਕੁੜੀਆਂ ਦੇ ਸਰਕਾਰੀ ਕਾਲਜ 'ਚ ਚਪੜਾਸੀ ਦੀ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਮਨਪ੍ਰੀਤ ਸਿੰਘ 3 ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟਾ ਸੀ, ਜੋ ਕਿ 10ਵੀਂ ਜਮਾਤ ਤੱਕ ਹੀ ਪੜ੍ਹ ਸਕਿਆ ਸੀ। 10 ਸਾਲ ਪਹਿਲਾਂ ਉਸ ਦਾ ਵਿਆਹ ਜਗਰਾਓਂ ਦੇ ਮੁਹੱਲਾ ਅਗਵਾਰਾ ਖਵਾਜ਼ਾ ਬਾਜੂ ਦੀ ਗੁਲਸ਼ਨ ਨਾਲ ਹੋਇਆ ਸੀ।
ਇਹ ਵੀ ਪੜ੍ਹੋ : ਭਤੀਜੇ ਨੇ ਰਿਸ਼ਤੇ ਦਾ ਲਿਹਾਜ਼ ਭੁੱਲ ਪੱਟਿਆ ਚਾਚੇ ਦਾ ਘਰ, ਚਾਚੀ ਨਾਲ ਜ਼ਬਰਨ ਬਣਾਏ ਸਰੀਰਕ ਸਬੰਧ
ਉਸ ਦਾ 8 ਸਾਲ ਦਾ ਪੋਤਾ ਗੁਰਨੂਰ ਸਿੰਘ ਵੀ ਹੈ। ਉਸ ਦਾ ਦੋਸ਼ ਹੈ ਕਿ ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਗੁਲਸ਼ਨ ਨੇ ਬਿਨਾਂ ਕਾਰਨ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ 6 ਸਾਲ ਪਹਿਲਾਂ ਸਹੁਰਾ ਘਰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ। ਜਾਂਦੇ ਸਮੇਂ ਗੁਰਨੂਰ ਨੂੰ ਵੀ ਆਪਣੇ ਨਾਲ ਲੈ ਗਈ। ਜਗਦੇਵ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਉਸ ਦਾ ਪੁੱਤਰ ਮਨਪ੍ਰੀਤ ਅੰਮ੍ਰਿਤ ਛੱਕ ਕੇ ਨਿਹੰਗ ਬਣ ਗਿਆ ਅਤੇ ਨਿਹੰਗਾਂ ਦੇ ਇਕ ਜੱਥੇ 'ਚ ਸ਼ਾਮਲ ਹੋ ਕੇ ਪਿੰਡ ਰਕਬਾ 'ਚ ਸੇਵਾ ਕਰਨ ਲੱਗਾ। ਜ਼ਿਆਦਾ ਸਮਾਂ ਉਹ ਉੱਥੇ ਹੀ ਬੀਤਾਉਂਦਾ ਸੀ।
ਇਹ ਵੀ ਪੜ੍ਹੋ : 3 ਦਿਨਾਂ ਦੇ ਪੰਜਾਬ ਦੌਰੇ 'ਤੇ 'ਹਰੀਸ਼ ਰਾਵਤ', ਅੱਜ ਪਹਿਲੇ ਦਿਨ ਪੁੱਜਣਗੇ ਲੁਧਿਆਣਾ
ਕੁੱਝ ਦਿਨ ਪਹਿਲਾਂ ਮਨਪ੍ਰੀਤ ਨੂੰ ਪਤਾ ਲੱਗਾ ਕਿ ਗੁਲਸ਼ਨ ਨੇ ਉਸ ਨੂੰ ਤਲਾਕ ਦਿੱਤੇ ਬਗੈਰ ਜਗਰਾਓਂ ਦੇ ਦੀਪਕ ਨਾਮੀ ਇਕ ਨੌਜਵਾਨ ਨਾਲ ਕਥਿਤ ਤੌਰ ’ਤੇ ਵਿਆਹ ਕਰ ਲਿਆ ਹੈ, ਜੋ ਕਿ ਮੋਬਾਇਲ ਦਾ ਕੰਮ ਕਰਦਾ ਹੈ। ਗੁਲਸ਼ਨ ਦੀ ਇਸ ਬੇਵਫ਼ਾਈ ਕਾਰਨ ਮਨਪ੍ਰੀਤ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ, ਹਾਲਾਂਕਿ ਪਿਤਾ ਜਗਦੇਵ ਨੇ ਉਸ ਨੂੰ ਸਮਝਾਇਆ ਕਿ ਉਹ ਗੁਲਸ਼ਨ ਦੇ ਪਰਿਵਾਰ ਨਾਲ ਗੱਲ ਕਰ ਕੇ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ, ਬਾਵਜੂਦ ਇਸ ਦੇ ਮਨਪ੍ਰੀਤ ਨੇ ਸ਼ਨੀਵਾਰ ਨੂੰ ਉਸ ਦੀ ਗੈਰ-ਮੌਜੂਦਗੀ 'ਚ ਬਲੇਡ ਨਾਲ ਆਪਣੇ ਗੁੱਟ ਦੀਆਂ ਨਸਾਂ ਵੱਢ ਲਈਆਂ। ਉਸ ਸਮੇਂ ਉਹ ਡਿਊਟੀ ’ਤੇ ਸੀ। ਦੁਪਹਿਰ ਕਰੀਬ ਡੇਢ ਵਜੇ ਉਸ ਨੂੰ ਘਟਨਾ ਦਾ ਪਤਾ ਲੱਗਾ ਤਾਂ ਹਫੜਾ-ਦਫੜੀ 'ਚ ਉਹ ਘਰ ਪੁੱਜਾ ਤਾਂ ਫਰਸ਼ ’ਤੇ ਉਸ ਦੀ ਲਾਸ਼ ਪਈ ਹੋਈ ਸੀ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਇਸ ਕੇਸ ਦੀ ਛਾਣਬੀਣ ਕੀਤੀ ਜਾ ਰਹੀ ਹੈ।
ਸੜਕ ਹਾਦਸੇ ਨੇ ਉਜਾੜੇ ਹੱਸਦੇ ਖੇਡਦੇ ਪਰਿਵਾਰ, ਫ਼ੈਕਟਰੀ 'ਚ ਕੰਮ ਕਰਨ ਜਾ ਰਹੇ ਨੌਜਵਾਨਾਂ ਦੀ ਦਰਦਨਾਕ ਮੌਤ
NEXT STORY