ਮਾਨਸਾ : ਮੰਗਲਵਾਰ ਨੂੰ ਮਾਨਸਾ ਵਿਚ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਸਾਥੀ ਰਹੇ ਜੱਸੀ ਪੈਂਚਰ ਨੇ ਮੁਲਜ਼ਮ ਅਸ਼ਵਨੀ ਨੂੰ ਜਾਨੋਂ ਮਾਰਨ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਗੋਲੀ ਦਾ ਜਵਾਬ ਗੋਲੀ ਨਾਲ ਹੀ ਦਿੱਤਾ ਜਾਵੇਗਾ। ਝੋਟਾ ਦੇ ਪੁਰਾਣੇ ਸਾਥੀ ਜਸਵਿੰਦਰ ਉਰਫ ਜੱਸੀ ਪੈਂਚਰ ਨੇ ਇੰਸਟਾਗਰਾਮ ਉੱਪਰ ਪੋਸਟ ਪਾ ਕੇ ਬਦਲਾ ਲੈਣ ਦੀ ਗੱਲ ਆਖੀ ਹੈ ਜਿਸ ਵਿਚ ਉਸਨੇ ਲਿਖਿਆ ਕਿ ਪਰਵਿੰਦਰ ਝੋਟਾ ਅਤੇ ਮੈਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਹੁੰ ਖਾਧੀ ਸੀ ਕਿ ਦੋਵਾਂ ਵਿੱਚੋਂ ਪਹਿਲਾਂ ਕੋਈ ਵੀ ਮਰਦਾ ਹੈ ਤਾਂ ਦੂਸਰਾ ਉਸਦਾ ਬਦਲਾ ਲਵੇਗਾ ਹਾਲਾਂਕਿ ਸਾਡੀ ਕੁਝ ਸਮੇਂ ਤੋਂ ਬੋਲ ਚਾਲ ਨਹੀਂ ਸੀ ਪਰ ਉਸਦਾ ਬਦਲਾ ਲਿਆ ਜਾਵੇਗਾ ਅਤੇ ਗੋਲੀ ਬਦਲੇ ਅਸ਼ਵਨੀ ਨੂੰ ਗੋਲੀ ਖਾਣੀ ਪਵੇਗੀ।
ਇਹ ਵੀ ਪੜ੍ਹੋ : ਮੰਗਲਵਾਰ ਨੂੰ ਵੀ ਛੁੱਟੀ ਦਾ ਐਲਾਨ, ਜ਼ਿਲ੍ਹਾ ਅੰਮ੍ਰਿਤਸਰ ਦੇ ਸਾਰੇ ਸਕੂਲ, ਕਾਲਜ ਰਹਿਣਗੇ ਬੰਦ
ਇੱਥੇ ਇਹ ਗੱਲ ਵੀ ਧਿਆਨ ਚ ਰੱਖਣ ਯੋਗ ਹੈ ਕਿ ਜੱਸੀ ਪੈਂਚਰ ਕਈ ਸਾਲਾਂ ਤੋਂ ਜੇਲ ਵਿਚ ਬੰਦ ਹੈ ਅਤੇ ਅਰਸ਼ ਡੱਲਾ ਗਰੁੱਪ ਦੇ ਨਾਲ ਉਸ ਦਾ ਨਾਮ ਕਈ ਕੇਸਾਂ ਵਿੱਚ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ : 15 ਅਕਤੂਬਰ ਨੂੰ ਪੰਜਾਬ ਬੰਦ ਦੇ ਸੱਦੇ ਦਰਮਿਆਨ ਕਿਸਾਨ ਯੂਨੀਅਨ ਨੇ ਕਰ 'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਰਵਿੰਦਰ ਸਿੰਘ ਝੋਟਾ ਦੇ ਕਤਲ 'ਤੇ ਤਰੁਣ ਚੁੱਘ ਦਾ ਬਿਆਨ, ਨਿਰਪੱਖ ਜਾਂਚ ਦੀ ਕੀਤੀ ਮੰਗ
NEXT STORY