ਪਠਾਨਕੋਟ (ਕੰਵਲ) : ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਬਾਰਿਸ਼ ਹੋਣ ਕਾਰਣ ਧਾਰਕਲਾਂ ਦੇ ਇਲਾਕੇ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ। ਜ਼ਿਆਦਾਤਰ ਸੜਕਾਂ ਦੀ ਹਾਲਤ ਪਹਿਲਾਂ ਹੀ ਬੇਹੱਦ ਖਸਤਾ ਹੈ, ਉਪਰ ਤੋਂ ਬਰਸਾਤ ਨੇ ਰਹਿੰਦੀ ਕਸਰ ਪੂਰੀ ਕਰ ਦਿੱਤੀ ਹੈ। ਇਸ ਦੇ ਕਾਰਣ ਸ਼ਨੀਵਾਰ ਸਵੇਰੇ ਤੜਕਸਾਰ ਹੋਈ ਭਾਰੀ ਬਰਸਾਤ ਕਾਰਣ ਪਿੰਡ ਉੱਚਾ ਥੜ੍ਹਾ ਮਾਰਗ ਬੰਦ ਕਰ ਦਿੱਤਾ ਗਿਆ ਹੈ। ਰਸਤੇ 'ਚ ਪੈਂਦੀਆਂ ਪਹਾੜੀਆਂ 'ਚ ਬਰਸਾਤ ਕਾਰਨ ਇਕ ਸਥਾਨਕ ਅਤੇ ਪਹਾੜ ਦੀ ਸਲਾਈਡਿੰਗ ਹੋਣ ਕਾਰਣ ਪੱਥਰਾਂ ਦਾ ਮਲਬਾ ਸੜਕ 'ਤੇ ਆ ਡਿੱਗਾ। ਸੜਕ 'ਤੇ ਵੱਡੇ-ਵੱਡੇ ਪੱਥਰ ਡਿੱਗਣ ਕਾਰਣ ਥੜ੍ਹਾ ਉਪਰਲਾ-ਸਾਹਪੁਰ ਕੰਡੀ ਮਾਰਗ ਬੰਦ ਹੋ ਗਿਆ। ਜਿਸ ਕਾਰਣ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਰਣਜੀਤ ਸਾਗਰ ਡੈਮ ਦਾ ਇਹ ਮੁੱਖ ਮਾਰਗ ਬਰਸਾਤਾਂ ਦੇ ਦਿਨਾਂ 'ਚ ਬੰਦ ਹੋ ਜਾਂਦਾ ਹੈ ਕਿਉਂਕਿ ਕਰੀਬ 4-5 ਕਿਲੋਮੀਟਰ ਦਾ ਰਸਤਾ ਉੱਚੇ ਪਹਾੜਾਂ 'ਚੋਂ ਨਿਕਲਦਾ ਹੈ ਅਤੇ ਬਰਸਾਤ ਸਮੇਂ ਪਹਾੜ ਤੋਂ ਚੱਟਾਨ ਡਿੱਗ ਕੇ ਸੜਕ ਦੇ ਵਿਚੋ-ਵਿਚ ਢੇਰ ਲੱਗ ਜਾਂਦਾ ਹੈ। ਜਿਸ ਕਾਰਣ ਇਥੇ ਮੁੱਖ ਮਾਰਗ 'ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਜਾਂਦੀ ਹੈ। ਹੁਣ ਜਦ ਡੈਮ ਪ੍ਰਸ਼ਾਸਨ ਇਸ ਮਲਬੇ ਨੂੰ ਹਟਾਉਂਦਾ ਨਹੀਂ, ਉਸ ਸਮੇਂ ਤੱਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।
ਲਾਵਾਰਿਸ ਪਸ਼ੂ ਕਾਰਨ ਹੋਈ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਸਦਮੇ 'ਚ
NEXT STORY