ਪਠਾਨਕੋਟ/ਭੋਆ (ਸ਼ਾਰਦਾ, ਅਰੁਣ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਚੱਲੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਬੀਤੀ ਰਾਤ ਗੁਰਦੁਆਰਾ ਬਾਬਾ ਸ੍ਰੀਚੰਦ ਬਾਰਠ ਸਾਹਿਬ ਵਿਖੇ ਪਹੁੰਚਣ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਠ ਸਾਹਿਬ ਦੇ ਮੈਨੇਜਰ ਜਗਦੀਸ਼ ਸਿੰਘ ਬੁੱਟਰ ਨੇ ਦੱਸਿਆ ਕਿ ਨਗਰ ਕੀਰਤਨ ਨੂੰ ਲੈ ਕੇ ਤਿਆਰੀਆਂ ਪਹਿਲਾਂ ਹੀ ਪੂਰੀਆਂ ਕਰ ਲਈਆਂ ਗਈਆਂ ਸਨ। ਗੁਰਦੁਆਰੇ ਨੂੰ ਫੁੱਲ ਮਾਲਾਵਾਂ ਤੇ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ ਆਪਣੇ ਆਪ ਵਿਚ ਇਕ ਅਨੋਖੀ ਛਾਪ ਛੱਡ ਗਿਆ ਹੈ।
ਉਥੇ ਹੀ ਜ਼ਿਲਾ ਪਠਾਨਕੋਟ ਦੀ ਹੱਦ ਸ਼ੁਰੂ ਹੁੰਦਿਆਂ ਹੀ ਜਗ੍ਹਾ-ਜਗ੍ਹਾ 'ਤੇ ਲੱਗੇ ਲੰਗਰਾਂ ਵਿਚ ਸਵੇਰ ਤੋਂ ਹੀ ਨਗਰ ਕੀਰਤਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਥੇ ਨਗਰ ਕੀਰਤਨ ਦਾ ਸਵਾਗਤ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਜ਼ਿਲਾ ਪ੍ਰਧਾਨ ਜਸਪ੍ਰੀਤ ਰਾਣਾ ਵਲੋਂ ਲਦਪਾਲਮਾ ਟੋਲ ਬੈਰੀਅਰ 'ਤੇ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਗੁਰੂ ਜੀ ਦੇ ਦਸਰਾਏ ਮਾਰਗ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਇਸ ਮੌਕੇ ਐੱਸ. ਜੀ. ਪੀ.ਸੀ. ਮੈਂਬਰ ਗੁਰਿੰਦਰਪਾਲ ਸਿੰਘ, ਐੱਸ. ਜੀ. ਪੀ. ਸੀ. ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਸੁਖਵੰਸ ਸਿੰਘ ਪੰਨੂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਜਗਦੀਸ਼ ਸਿੰਘ ਬੁੱਟਰ, ਹੈੱਡ ਗ੍ਰੰਥੀ ਸੁਖਰਾਜ ਸਿੰਘ, ਸੁਪਰਵਾਈਜ਼ਰ ਐੱਸ. ਜੀ. ਪੀ. ਸੀ. ਜਤਿੰਦਰਪਾਲ ਸਿੰਘ, ਮੀਤ ਪ੍ਰਧਾਨ ਕੁਲਵਿੰਦਰ ਸਿੰਘ, ਬਾਬਾ ਗੁਰਮੀਤ ਸਿੰਘ, ਬਲਦੇਵ ਸਿੰਘ, ਜਸਪ੍ਰੀਤ ਰਾਣਾ, ਗੁਰਬਿੰਦਰ ਸਿੰਘ, ਕੇਵਲ ਸਿੰਘ ਕਾਂਗ, ਕੁਲਦੀਪ ਸਿੰਘ, ਗੁਨਾ ਕਬੂਲ ਸਿੰਘ, ਕੁਲਬੀਰ ਸਿੰਘ, ਮਨਪ੍ਰੀਤ ਸਾਹਨੀ, ਜਸਪਾਲ ਕਾਲੀ, ਮੰਗਲ ਜਸਵਾਲ, ਸਤਪਾਲ ਸਿੰਘ, ਅਰੁਣ ਕੁਮਾਰ, ਅਮਨ ਸਿੰਘ, ਵਿਜੇ ਕੁਮਾਰ, ਬਖਸ਼ੀ ਸਿੰਘ, ਮੰਗਲ ਸਿੰਘ ਅਤੇ ਬਾਬਾ ਮੇਹਰਬਾਨ ਮੌਜੂਦ ਸਨ।
'ਜਨਗਣਨਾ-2021' ਲਈ 12 ਅਗਸਤ ਤੋਂ 30 ਸਤੰਬਰ ਤੱਕ ਹੋਵੇਗਾ ਪ੍ਰੀ-ਟੈਸਟ
NEXT STORY