ਪਟਿਆਲਾ (ਜੋਸਨ)—ਮੋਹਾਲੀ ਸਰਕਲ ਦੇ ਘਰੇਲੂ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਪੀ. ਐੱਸ. ਪੀ. ਸੀ. ਐੱਲ. ਨੇ ਫਰਾਂਸੀਸੀ ਆਧਾਰਤ ਐੱਮ. ਐੱਨ. ਸੀ. ਫਰਮ ਨਾਲ ਸਮਝੌਤਾ ਕੀਤਾ ਹੈ। ਇਸ ਦਾ ਨਾਂ ਹੈ ਟੈਲੀਪਰਫਾਰਮੈਂਸ ਫਰਮ। ਇਸ ਨਾਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸਬੰਧੀ ਸ਼ਿਕਾਇਤਾਂ ਨੂੰ ਹੱਲ ਕੀਤਾ ਜਾ ਸਕੇਗਾ।
ਪ੍ਰਮੁੱਖ ਸਕੱਤਰ ਪਾਵਰ ਪੰਜਾਬ ਸਰਕਾਰ-ਕਮ-ਸੀ. ਐੱਮ. ਡੀ. ਪੀ. ਐੱਸ. ਟੀ. ਸੀ. ਐੱਲ. ਏ. ਵੇਣੂ ਪ੍ਰਸਾਦ ਨੇ ਅੱਜ ਸ਼ਿਕਾਇਤ ਹੈਂਡਲਿੰਗ ਬਾਈਕ ਨੂੰ ਝੰਡੀ ਵਿਖਾ ਰਵਾਨਾ ਕੀਤਾ। ਇਸ ਮੌਕੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਸੀ. ਐੱਮ. ਡੀ., ਇੰਜੀਨੀਅਰ ਐੱਨ. ਕੇ. ਸ਼ਰਮਾ ਡਾਇਰੈਕਟਰ ਡਿਸਟ੍ਰੀਬਿਊਸ਼ਨ, ਇੰਜੀਨੀਅਰ ਐੱਚ. ਐੱਸ. ਬੋਪਾਰਾਏ ਚੀਫ ਇੰਜੀਨੀਅਰ ਸਾਊਥ, ਇੰਜੀਨੀਅਰ ਰਵਿੰਦਰ ਸਿੰਘ ਸੈਣੀ ਉੱਪ-ਮੁੱਖ ਇੰਜੀਨੀਅਰ ਮੌਜੂਦ ਸਨ।
ਇਸ ਦੌਰਾਨ ਸ਼੍ਰੀ ਏ. ਵੇਣੂ ਪ੍ਰਸਾਦ ਨੇ ਖੁਲਾਸਾ ਕੀਤਾ ਕਿ ਐੱਮ. ਐੱਨ. ਸੀ. ਇਸ ਸਮੇਂ ਪੂਰੀ ਦੁਨੀਆ ਦੇ 80 ਦੇਸ਼ਾਂ ਵਿਚ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਮੋਹਾਲੀ ਸਰਕਲ ਖੇਤਰ ਲਈ 90 ਸੀ. ਐੱਚ. ਬੀ. (ਸ਼ਿਕਾਇਤ ਹੈਂਡਲਿੰਗ ਬਾਈਕਜ਼) ਦੀ ਤਾਇਨਾਤੀ ਕੀਤੀ ਗਈ ਹੈ। ਹਰੇਕ ਸੀ. ਐੱਚ. ਬੀ. ਟੀਮ ਕੋਲ 2 ਤਕਨੀਕੀ ਮਾਹਰ ਹੋਣਗੇ, ਜੋ ਇਕ ਖਾਸ ਕਿਸਮ ਦੀ ਯੂਨੀਫਾਰਮ ਅਤੇ ਨਵੀਨਤਮ ਸਾਜ਼ੋ-ਸਾਮਾਨ ਨਾਲ ਲੈਸ ਹੋਣਗੇ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੀ ਬਿਹਤਰ ਨਿਗਰਾਨੀ ਲਈ ਪੀ. ਐੱਸ. ਪੀ. ਸੀ. ਐੱਲ. ਦੇ ਜੂਨੀਅਰ ਇੰਜੀਨੀਅਰ ਵੀ ਰਾਤ ਦੇ ਸਮੇਂ ਹਾਜ਼ਰ ਰਹਿਣਗੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੋਹਾਲੀ, ਜ਼ੀਰਕਪੁਰ ਅਤੇ ਲਾਲੜੂ ਏਰੀਆ ਵਿਚ 3 ਵੈਨਾਂ ਦਿੱਤੀਆਂ ਗਈਆਂ ਹਨ। ਇਨ੍ਹਾਂ 'ਚ 4 ਵਿਅਕਤੀਆਂ ਦੀ ਇਕ ਟੀਮ 24 ਘੰਟਿਆਂ ਲਈ ਹੈ।
ਇਸੇ ਤਰ੍ਹਾਂ ਮੋਹਾਲੀ ਸਰਕਲ ਪੱਧਰ 'ਤੇ ਪੀ. ਐੱਸ. ਪੀ. ਸੀ. ਐੱਲ. ਦੇ 8 ਸਟਾਫ ਮੈਂਬਰਾਂ ਨਾਲ ਇਕ ਵਿਸ਼ੇਸ਼ ਹਾਈਡਰਾਲਿਕ ਵਾਹਨ ਤਾਇਨਾਤ ਕੀਤਾ ਗਿਆ ਹੈ। ਇਹ ਵਾਹਨ ਤੂਫਾਨ ਆਦਿ ਵਰਗੀਆਂ ਹਾਲਤਾਂ 'ਚ ਸਹਾਇਕ ਹੋਵੇਗਾ। ਉਨ੍ਹਾਂ ਦੱਸਿਆ ਕਿ ਬਿਜਲੀ ਸਬੰਧੀ ਸਾਰੀਆਂ ਸ਼ਿਕਾਇਤਾਂ ਪਹਿਲਾਂ 1912 ਵਿਚ ਦਰਜ ਕੀਤੀਆਂ ਜਾਣਗੀਆਂ।
ਇਸ ਮੌਕੇ ਸੀ. ਐੱਮ. ਡੀ. ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਜ਼ੋਰ ਦਿੱਤਾ ਕਿ ਫੋਰ ਐੱਸ (4 ਐੱਸ) ਇਸ ਚੇਨ ਦੀ ਮੁੱਖ ਪਛਾਣ ਹੈ। ਇਸ ਨਾਲ ਉਪਭੋਗਤਾ ਨੂੰ ਮੁਸਕੁਰਾਹਟ ਦੇ ਨਾਲ ਸੇਵਾ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਸਹੀ ਵਿਅਕਤੀਗਤ ਸੁਰੱਖਿਆ ਯੰਤਰਾਂ ਰਾਹੀਂ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇਗਾ। ਇੰਜੀਨੀਅਰ ਐੱਨ. ਕੇ. ਸ਼ਰਮਾ ਡਾਇਰੈਕਟਰ ਵੰਡ ਨੇ ਜ਼ੋਰ ਦਿੱਤਾ ਕਿ ਇਹ ਯਕੀਨੀ ਬਣਾਉਣ ਲਈ ਫਰਮ ਦਾ ਫਰਜ਼ ਹੈ ਕਿ ਉਪਭੋਗਤਾਵਾਂ ਦੀਆਂ ਸਾਰੀਆਂ ਸ਼ਿਕਾਇਤਾਂ ਨੂੰ ਹੱਲ ਕੀਤਾ ਜਾਵੇ। ਖਪਤਕਾਰਾਂ ਦੀ ਨੂੰ ਸਹੀ ਫੀਡਬੈਕ ਦੇਵੇ। ਇਸ ਤੋਂ ਪਹਿਲਾਂ ਐੱਮ. ਐੱਨ. ਸੀ. ਨੇ ਆਪਣੀ ਕੰਪਨੀ ਬਾਰੇ ਪੇਸ਼ਕਾਰੀ ਦਿੱਤੀ। ਵੱਖ-ਵੱਖ ਖੇਤਰਾਂ 'ਚ ਆਪਣੀਆਂ ਸੇਵਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਅੰਮ੍ਰਿਤਸਰ : 4 ਸਾਲ ਦੀ ਮਾਸੂਮ ਨਾਲ ਜਬਰ-ਜ਼ਨਾਹ
NEXT STORY