ਪਟਿਆਲਾ : ਪਿਤਾ ਵਲੋਂ ਪਰਿਵਾਰ ਤੋਂ ਚੋਰੀ 13 ਸਾਲਾ ਬੱਚੀ ਨੂੰ 30 ਹਜ਼ਾਰ ਰੁਪਏ 'ਚ ਵੇਚਣ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕਲਯੁਗੀ ਪਿਤਾ ਨੇ ਬੱਚੀ ਇਕ ਜਿਸਮਫਿਰੋਸ਼ੀ ਦਾ ਧੰਦਾ ਕਰਨ ਵਾਲੀ ਔਰਤ ਨੂੰ ਵੇਚੀ ਸੀ। ਸਾਢੇ ਚਾਰ ਮਹੀਨੇ ਤੱਕ ਉਸ ਨੇ ਇਸ ਦੀ ਜਾਣਕਾਰੀ ਕਿਸੇ ਨੂੰ ਨਹੀਂ ਦਿੱਤੀ। ਇਸ ਸਬੰਧੀ ਜਦੋਂ ਉਸ ਤੋਂ ਪਰਿਵਾਰਕ ਮੈਂਬਰਾਂ ਨੇ ਪੁੱਛਿਆ ਤਾਂ ਉਸ ਨੇ ਕਿਹਾ ਕਿ ਬੱਚੀ ਨੂੰ ਮਨਾਲੀ ਸਥਿਤ ਇਕ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ 'ਚ ਭੇਜਿਆ ਹੈ। ਰੱਖੜੀ ਦਾ ਤਿਉਹਾਰ ਨੇੜੇ ਆਉਣ 'ਤੇ ਪਰਿਵਾਰ ਨੇ ਦਬਾਅ ਬਣਾਇਆ ਤਾਂ ਉਸ ਨੇ ਧੰਦਾ ਕਰਨ ਵਾਲੀ ਔਰਤ ਨੂੰ ਫੋਨ ਕਰਕੇ ਬੱਚੀ ਨੂੰ ਇਕ ਹਫਤੇ ਲਈ ਘਰ ਭੇਜਣ ਦੀ ਬੇਨਤੀ ਕੀਤੀ। 20 ਅਗਸਤ ਨੂੰ ਜਦੋਂ ਬੱਚੀ ਪਟਿਆਲਾ ਆਈ ਤਾਂ ਉਸ ਨੂੰ ਨਜ਼ਰਬੰਦ ਕਰ ਦਿੱਤਾ ਗਿਆ। ਮੌਕਾ ਮਿਲਦੇ ਹੀ ਬੱਚੀ ਦੌੜ ਕੇ ਗੁਆਂਢ 'ਚ ਇਕ ਮਹਿਲਾ ਡਾਕਟਰ ਕੋਲ ਪਹੁੰਚੀ ਤੇ ਮਨਾਲੀ 'ਚ ਜੋ ਉਸ ਨਾਲ ਦਰਿੰਦਗੀ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਉਸ ਸਬੰਧੀ ਦੱਸਿਆ।
ਮਹਿਲਾ ਡਾਕਟਰ ਜਨਹਿੱਤ ਸੇਵਾ ਕਮੇਟੀ ਗਊ ਸੇਵਾ ਤੇ ਰੱਖਿਆ ਦਲ ਦੇ ਪ੍ਰਧਾਨ ਅਮਿਤ ਮਨੌਟ ਨੂੰ ਨਾਲ ਲੈ ਕੇ ਪੀੜਤ ਬੱਚੀ ਸਮੇਤ ਵੀਰਵਾਰ ਨੂੰ ਸਿੱਧਾ ਜੁਵੇਨਾਇਲ ਕੋਰਟ ਦੀ ਜੱਜ ਮਨੀ ਅਰੋੜਾ ਦੇ ਸਾਹਮਣੇ ਪੇਸ਼ ਹੋਈ। ਜੱਜ ਨੇ ਬੰਦ ਕਮਰੇ 'ਚ ਮਹਿਲਾ ਵਕੀਲ ਪ੍ਰਿਤਪਾਲ ਕੌਰ ਦੇ ਸਾਹਮਣੇ ਬੱਚੀ ਦੀ ਸਾਰੀ ਦਾਸਤਾਨ ਸੁਣੀ। ਉਨ੍ਹਾਂ ਨੇ ਐੱਨ.ਜੀ.ਓ. ਤੇ ਮਹਿਲਾ ਡਾਕਟਰ ਤੋਂ ਪੁੱਛਿਆ ਕਿ ਉਹ ਕੋਰਟ ਆਉਣ ਤੋਂ ਪਹਿਲਾਂ ਪੁਲਸ ਕੋਲ ਕਿਉਂ ਨਹੀਂ ਗਏ? ਮਹਿਲਾ ਡਾਕਟਰ ਨੇ ਦੱਸਿਆ ਕਿ ਉਹ ਮਾਡਲ ਟਾਊਨ ਪੁਲਸ ਸਟੇਸ਼ਨ ਗਏ ਸੀ ਪਰ ਉੱਥੇ ਕੋਈ ਸੁਣਵਾਈ ਨਾ ਹੋਣ ਕਾਰਨ ਉਹ ਸਿੱਧਾ ਕੋਰਟ ਪਹੁੰਚੇ ਹਨ। ਇਸ 'ਤੇ ਜੱਜ ਮਨੀ ਅਰੋੜਾ ਨੇ ਤੁਰੰਤ ਸਬੰਧਤ ਥਾਣਾ ਦੇ ਐੱਸ. ਐੱਚ. ਓ. ਨੂੰ ਫੋਨ ਕਰਕੇ ਕੋਰਟ 'ਚ ਪੇਸ਼ ਹੋਣ ਦੇ ਆਦੇਸ਼ ਦਿੱਤੇ। ਦੁਪਹਿਰ 3 ਵਜੇ ਡਿਊਟੀ ਅਫਸਰ ਏ.ਐੱਸ.ਆਈ. ਸੇਵਾ ਸਿੰਘ ਬੱਚੀ ਦੇ ਪਿਤਾ ਨੂੰ ਨਾਲ ਲੈ ਕੇ ਕੋਰਟ 'ਚ ਪੇਸ਼ ਹੋਏ। ਜੱਜ ਨੇ ਏ.ਐੱਸ.ਆਈ. ਨੂੰ ਪੂਰੇ ਮਾਮਲੇ ਦੀ ਜਾਂਚ ਰਿਪੋਰਟ ਪੇਸ਼ ਕਰਨ ਦੀ ਹਦਾਇਤ ਦਿੱਤੀ ਹੈ।
ਪੰਜਾਬ ਵਿਧਾਨ ਸਭਾ ਸੈਸ਼ਨ : ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਮਗਰੋਂ ਕਾਰਵਾਈ ਮੁਲਤਵੀ
NEXT STORY