ਪਟਿਆਲਾ (ਜੋਸਨ) - ਬਰਸਾਤ ਕਾਰਨ ਭਾਵੇਂ ਚਾਰੇ ਪਾਸੇ ਚਿੰਤਾ ਦੀਆਂ ਲਕੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਪਾਵਰਕਾਮ ਅਧਿਕਾਰੀਆਂ ਦੇ ਚਿਹਰਿਆਂ 'ਤੇ ਪੂਰੀ ਤਰ੍ਹਾਂ ਮੁਸਕਾਨ ਹੈ। ਬਿਜਲੀ ਨਿਗਮ ਦੇ ਅੰਕੜਿਆਂ ਮੁਤਾਬਕ ਪਿਛਲੇ 48 ਘੰਟਿਆਂ 'ਚ ਪੰਜਾਬ 'ਚ ਕਰੀਬ ਬਿਜਲੀ ਦੀ ਡਿਮਾਂਡ 550 ਲੱਖ ਯੂਨਿਟ ਦੇ ਕਰੀਬ ਘਟੀ ਹੈ, ਜਿਸ ਕਾਰਨ ਪਾਵਰਕਾਮ ਨੂੰ ਬਿਜਲੀ ਪੈਦਾ ਕਰਨ ਵਾਲੇ ਆਪਣੇ ਪਲਾਟਾਂ ਦੇ 16 ਯੂਨਿਟ ਬੰਦ ਕਰਨੇ ਪਏ ਹਨ। ਬੀਤੇ ਦਿਨ ਪੰਜਾਬ 'ਚ ਬਿਜਲੀ ਦੀ ਡਿਮਾਂਡ 2300 ਲੱਖ ਯੂਨਿਟ ਦੇ ਕਰੀਬ ਸੀ, ਜੋ ਅੱਜ ਸਿਰਫ 1755 ਲੱਖ ਦੇ ਨੇੜੇ ਆ ਗਈ ਹੈ। ਇਸ ਪੂਰੇ ਮਹੀਨੇ ਬਿਜਲੀ ਦੀ ਡਿਮਾਂਡ ਨੇ ਪਾਵਰਕਾਮ ਦੇ ਪਸੀਨੇ ਛੁਡਾਈ ਰੱਖੇ ਹਨ। ਅੰਕੜਿਆਂ ਮੁਤਬਕ 1 ਅਗਸਤ ਨੂੰ ਪੰਜਾਬ 'ਚ ਬਿਜਲੀ ਦੀ ਡਿਮਾਂਡ 2350 ਲੱਖ ਯੂਨਿਟ ਸੀ। 11 ਅਗਸਤ ਨੂੰ ਇਹ ਡਿਮਾਂਡ 2650 ਲੱਖ ਯੂਨਿਟ ਦਾ ਅੰਕੜਾ ਛੂਹ ਰਹੀ ਸੀ।
ਕਰੋੜਾਂ ਦੀ ਹੋਈ ਬੱਚਤ : ਬਾਰਸ਼ ਕਾਰਣ ਪਾਵਰਕਾਮ ਦੀ ਕਰੋੜਾਂ ਰੁਪਏ ਦੀ ਬੱਚਤ ਹੋਈ ਹੈ। ਪਾਵਰਕਾਮ ਜਿਥੇ ਹਰ ਰੋਜ਼ ਪੰਜਾਬ 'ਚ ਬਿਜਲੀ ਦੀ ਡਿਮਾਂਡ ਪੂਰੀ ਕਰਨ ਲਈ 1800 ਤੋਂ 2000 ਲੱਖ ਯੂਨਿਟ ਬਿਜਲੀ ਖਰੀਦ ਰਿਹਾ ਸੀ, ਉਥੇ ਹੀ ਬੀਤੇ ਦਿਨ ਪਾਵਰਕਾਮ ਨੇ 1340 ਲੱਖ ਯੂਨਿਟ ਬਿਜਲੀ ਖਰੀਦੀ ਹੈ।
ਬਠਿੰਡਾ 'ਚ 70 ਸਾਲਾ ਮੰਦਬੁੱਧੀ ਔਰਤ ਨਾਲ ਜਬਰ-ਜ਼ਨਾਹ
NEXT STORY