ਪਟਿਆਲਾ (ਨਰਿੰਦਰ)-ਪਾਤਿਸ਼ਾਹੀ 6ਵੀਂ ਤੇ 9ਵੀਂ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਵਿਸਾਖੇ ਦਿਹਾਡ਼ੇ ’ਤੇ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਮੈਂਬਰ ਅੰਤਰਿੰਗ ਕਮੇਟੀ ਦੇ ਸਹਿਯੋਗ ਨਾਲ ਯੂਨੀਵਰਸਲ ਵੈੈੱਲਫੇਅਰ ਕਲੱਬ ਪੰਜਾਬ ਤੇ ਹਿਊਮਨ ਵੈੈੱਲਫੇਅਰ ਫਾਊਂਡੇਸ਼ਨ ਵੱਲੋਂ ‘ਮਿਸ਼ਨ ਲਾਲੀ ਤੇ ਹਰਿਆਲੀ’ ਤਹਿਤ ਖੂਨ-ਦਾਨ ਕੈਂਪ ਲਾਇਆ ਗਿਆ। ਇਸ ’ਚ 35 ਵਾਲੰਟੀਅਰਾਂ ਨੇ ਖੂਨ-ਦਾਨ ਕੀਤਾ। ਕੈਂਪ ਦਾ ਰਸਮੀ ਉਦਘਾਟਨ ਭਾਈ ਸਤਨਾਮ ਸਿੰਘ ਚੱਕੂ ਤੇ ਤਰਲੋਚਨ ਸਿੰਘ ਕਰਹਾਲੀ ਨੇ ਖੁਦ ਖੂਨ-ਦਾਨ ਕਰ ਕੇ ਕੀਤਾ। ਵਾਲੰਟੀਅਰਾਂ ਨੂੰ ਅਸ਼ੀਰਵਾਦ ਦੇਣ ਲਈ ਮੈਨੇਜਰ ਕਮਲਜੀਤ ਸਿੰਘ ਜੋਗੀਪੁਰ, ਗੁਰਮੀਤ ਸਿੰਘ ਅਕਾਊਂਟੈਂਟ, ਗੁਰਜੀਤ ਸਿੰਘ ਆਰ. ਕੇ., ਗੁਰਮੀਤ ਸਿੰਘ ਐੈੈੱਸ. ਕੇ., ਭਾਈ ਬਲਜੀਤ ਸਿੰਘ ਤੇ ਅਮਰਜੀਤ ਸਿੰਘ ਨੌਗਾਵਾਂ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਕੈਂਪ ਕਮਾਂਡਰ ਅਵਤਾਰ ਸਿੰਘ ਬਲਬੇਡ਼ਾ, ਕਿਰਪਾਲ ਸਿੰਘ ਪੰਜੌਲਾ, ਗੁਰਮੀਤ ਸਿੰਘ ਪੂਨੀਆ, ਦੀਪਕ ਸਸਾਗੁੱਜਰਾਂ, ਜਸਪਾਲ ਸਿੰਘ ਨੌਗਾਵਾਂ, ਕੁਲਦੀਪ ਸਿੰਘ, ਗੁਰਮਨ ਸਿੰਘ ਕਰਹਾਲੀ, ਹਰਮਨਦੀਪ ਸਿੰਘ ਸਨੌਰ ਅਤੇ ਜਸਵਿੰਦਰਪਾਲ ਸਿੰਘ ਪਟਿਆਲਾ ਹਾਜ਼ਰ ਸਨ। ਮੈਨੇਜਰ ਕਮਲਜੀਤ ਸਿੰਘ ਜੋਗੀਪੁਰ ਨੇ ਦੱਸਿਆ ਕਿ ਖੂਨ-ਦਾਨ ਮਰੀਜ਼ ਦੀ ਜ਼ਿੰਦਗੀ ਬਚਾਅ ਸਕਦਾ ਹੈ। ਤੰਦਰੁਸਤ ਇਨਸਾਨ ਹਰ 3 ਮਹੀਨਿਆਂ ਬਾਅਦ ਖੂਨ-ਦਾਨ ਕਰ ਸਕਦਾ ਹੈ। ਕੈਂਪ ਵਿਚ 6 ਬੀਬੀਆਂ ਨੇ ਵੀ ਖੂਨ-ਦਾਨ ਕੀਤਾ।
ਖੱਤਰੀ ਸਭਾ ਦੇ ਪ੍ਰੋਗਰਾਮ ’ਚ ਸਭ ਧਰਮਾਂ ਨੇ ਕੀਤੀ ਸ਼ਮੂਲੀਅਤ
NEXT STORY