ਪਟਿਆਲਾ (ਭੂਪਾ)-ਹਰਸ਼ ਬਲੱਡ ਡੋਨਰ ਸੋਸਾਇਟੀ ਵੱਲੋਂ ਵਰਿੰਦਾਵਨ ਮਥੁਰਾ ਗੋਕੁਲ ਲਈ ਬੱਸ ਯਾਤਰਾ ਪ੍ਰਧਾਨ ਭੁਵੇਸ਼ ਬਾਂਸਲ ਭਾਸ਼ੀ ਦੀ ਅਗਵਾਈ ਹੇਠ 25 ਅਪ੍ਰੈਲ ਨੂੰ ਸ਼ਾਮ 6 ਵਜੇ ਪਟਿਆਲਾ ਗੇਟ ਤੋਂ ਰਵਾਨਾ ਹੋਵੇਗੀ। ਪ੍ਰਾਜੈਕਟ ਚੇਅਰਮੈਨ ਲਲਿਤ ਗੁਪਤਾ ਨੇ ਦੱਸਿਆ ਯਾਤਰਾ ’ਚ ਵਰਿੰਦਾਵਨ, ਮਥੁਰਾ ਗੋਕੁਲ ਦੇ ਨਾਲ ਗੋਵਰਧਨ, ਬਰਸਾਨਾ ਅਤੇ ਨੰਦ ਗਾਓਂ ਦੇ ਸਾਰੇ ਮੰਦਰਾਂ ਦੇ ਦਰਸ਼ਨ ਕਰਵਾਏ ਜਾਣਗੇ। ਨਾਭਾ ਤੋਂ ਗੁਪਤਾ ਜਾਗਰਨ ਪਰਿਵਾਰ ਦੁਆਰਾ ਕ੍ਰਿਸ਼ਨ ਜੀ ਦੇ ਭਜਨਾਂ ਦੇ ਨਾਲ-ਨਾਲ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਵੀ ਕੀਤਾ ਜਾਂਦਾ ਹੈ। ਵਿਪਨ ਬਾਂਸਲ ਬਿੱਟੂ ਚੇਅਰਮੈਨ, ਅਜੇ ਗਰਗ ਕਾਲਾਝਾਡ਼ ਵਾਈਸ-ਚੇਅਰਮੈਨ, ਪੰਕਜ ਜੈਨ ਵਾਈਸ-ਪ੍ਰਧਾਨ, ਐਡ. ਸੰਦੀਪ ਸਿੰਗਲਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਸੰਗਤ ਦੇ ਲਈ ਖਾਣ-ਪੀਣ ਦੇ ਨਾਲ ਰਹਿਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸਚਿਨ ਜਿੰਦਲ ਵੱਲੋ ਸੰਗਤ ਦੀ ਸਹੂਲਤ ਦੇ ਲਈ ਏਅਰ ਕੰਡੀਸ਼ਨ ਬੱਸ ਦਾ ਇੰਤਜ਼ਾਮ ਕੀਤਾ ਗਿਆ ਹੈ। ਸੈਕਟਰੀ ਅਜੇ ਗਰਗ ਦਿੱਲੀ ਲੈਬ, ਸਰਪ੍ਰਸਤ ਜਿਪਸੀ ਬਾਂਸਲ, ਕੈਸ਼ੀਅਰ ਅਮਨ ਬਾਂਸਲ ਧਾਰੋਕੀ ਨੇ ਦੱਸਿਆ ਕਿ ਇਹ ਬੱਸ ਯਾਤਰਾ ’ਚ ਸੰਗਤ ਨੂੰ ਪਿਆਰ ਨਾਲ ਕ੍ਰਿਸ਼ਨ ਜੀ ਦੇ ਦਰਸ਼ਨ ਕਰਵਾ ਕੇ 28 ਅਪ੍ਰੈਲ ਨੂੰ ਵਾਪਸ ਲਿਆਂਦਾ ਜਾਵੇਗਾ। ਉਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਅਮਿਤ ਮੰਗਲਾ, ਦੀਪਕ ਗਰਗ, ਮੋਨੂੰ ਬਾਂਸਲ, ਸੁਸ਼ੀਲ ਗੋਇਲ ਸ਼ੀਲੂ, ਵਿਕਾਸ ਗੋਇਲ, ਵਿਜੇ ਗਰਗ, ਦੀਪਕ ਅਗਰਵਾਲ, ਅੱਛਰ ਸਿੰਗਲਾ, ਆਸ਼ੂ ਗਰਗ ਅਤੇ ਰੋਹਿਨ ਬਾਂਸਲ ਹਾਜ਼ਰ ਸਨ।
ਸ਼੍ਰੀਮਦ ਭਗਵਤ ਸਪਤਾਹ ਗਿਆਨ ਯੱਗ ਸਮਾਪਤ
NEXT STORY