ਪਟਿਆਲਾ : ਸਾਬਕਾ ਆਈ. ਜੀ. ਅਮਰ ਸਿੰਘ ਚਾਹਲ ਮਾਮਲੇ ਵਿਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਕੀਤੀ ਹੈ। ਇਸ ਤੋਂ ਇਲਾਵਾ ਪੁਲਸ ਨੇ 25 ਬੈਂਕ ਖਾਤੇ ਫ੍ਰੀਜ਼ ਕਰਕੇ ਕਰੀਬ 3 ਕਰੋੜ ਰੁਪਏ ਦੀ ਟ੍ਰਾਂਜ਼ੈਕਸ਼ਨ ਰੋਕ ਦਿੱਤੀ ਹੈ। ਇਹ ਮਾਮਲਾ 8.10 ਕਰੋੜ ਰੁਪਏ ਦੀ ਸਾਈਬਰ ਠੱਗੀ ਨਾਲ ਜੁੜਿਆ ਹੈ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਸ ਠੱਗ ਗਿਰੋਹ ਦੇ ਤਾਰ ਮਹਾਰਾਸ਼ਟਰ ਨਾਲ ਜੁੜੇ ਹੋਏ ਹਨ ਅਤੇ ਤਿੰਨ ਮੁੱਖ ਦੋਸ਼ੀਆਂ ਦੀ ਪਛਾਣ ਵੀ ਹੋ ਚੁੱਕੀ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਵਟਸਐਪ ਅਤੇ ਟੈਲੀਗ੍ਰਾਮ ਸਮੂਹਾਂ ਦੇ ਸਰਗਰਮ ਮੈਂਬਰ ਸਨ।
ਇਹ ਵੀ ਪੜ੍ਹੋ : ਪਾਕਿ ਗੈਂਗਸਟਰ ਵੱਲੋਂ ਸਾਬਕਾ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਨੂੰ ਧਮਕੀ
ਪੁਲਸ ਮੁਤਾਬਕ ਠੱਗਾਂ ਨੇ ਕਈ ਫਰਜ਼ੀ ਪਛਾਣ ਪੱਤਰ ਅਤੇ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਲੈਣ-ਦੇਣ ਕੀਤਾ। ਜਾਂਚ ਦੌਰਾਨ 25 ਬੈਂਕ ਖਾਤੇ ਫ੍ਰੀਜ਼ ਕਰਕੇ ਕਰੀਬ 3 ਕਰੋੜ ਰੁਪਏ ਦੇ ਟ੍ਰਾਂਜ਼ੈਕਸ਼ਨ ਰੋਕੀ ਗਈ ਹੈ। ਸ਼ੱਕ ਹੈ ਕਿ ਇਸ ਗਿਰੋਹ ਵਿਚ 10 ਤੋਂ ਵੱਧ ਲੋਕ ਸ਼ਾਮਲ ਹਨ। ਦੋਸ਼ੀਆਂ ਨੇ ਆਪਣੇ ਆਪ ਨੂੰ ਬੈਂਕ ਦੇ ਸੀ. ਈ. ਓ. ਵਜੋਂ ਦੱਸ ਕੇ ਨਿਵੇਸ਼ ਦੇ ਨਾਂ ‘ਤੇ ਪੈਸੇ ਠੱਗੇ।
ਇਹ ਵੀ ਪੜ੍ਹੋ : 3 ਕਰੋੜ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ, ਪੰਜਾਬ ਸਰਕਾਰ ਨੇ ਦਿੱਤੀ ਪ੍ਰਵਾਨਗੀ
ਇਹ ਵੀ ਸਾਹਮਣੇ ਆਇਆ ਹੈ ਕਿ 22 ਦਸੰਬਰ ਨੂੰ ਠੱਗੀ ਹੋਣ ਤੋਂ ਬਾਅਦ ਅਮਰ ਸਿੰਘ ਚਾਹਲ ਨੇ ਖੁਦ ਨੂੰ ਗੋਲੀ ਮਾਰ ਲਈ ਸੀ, ਹਾਲਾਂਕਿ ਉਹ ਇਸ ਘਟਨਾ ਵਿਚ ਬਚ ਗਏ। ਪੁਲਸ ਸੂਤਰਾਂ ਮੁਤਾਬਕ ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਸੀ। ਪੁਲਸ ਨੂੰ ਮੌਕੇ ਤੋਂ 16 ਪੰਨਿਆਂ ਦਾ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਨੋਟ ਵਿਚ ਉਨ੍ਹਾਂ ਨੇ ਖੁਦਕੁਸ਼ੀ ਕਰਨ ਦੇ ਆਪਣੇ ਕਾਰਨਾਂ ਦਾ ਵੇਰਵਾ ਦਿੱਤਾ ਸੀ। ਜਿਸ ਤੋਂ ਪਤਾ ਲੱਗਾ ਹੈ ਕਿ ਸਾਬਕਾ ਆਈਜੀ ਆਨਲਾਈਨ ਧੋਖਾਧੜੀ ਦਾ ਸ਼ਿਕਾਰ ਹੋਏ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਸੀ। ਜ਼ਿਕਰਯੋਗ ਹੈ ਕਿ 2019 ਵਿਚ ਸੇਵਾਮੁਕਤ ਹੋਏ ਅਮਰ ਸਿੰਘ ਚਾਹਲ ਇੱਥੇ ਅਰਬਨ ਅਸਟੇਟ ਇਲਾਕੇ ’ਚ ਪਰਿਵਾਰ ਸਣੇ ਰਹਿੰਦੇ ਹਨ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਦੁਪਹਿਰੇ ਕਰੀਬ ਡੇਢ ਵਜੇ ਘਰ ਦੇ ਵਿਹੜੇ ’ਚ ਆ ਕੇ ਰਾਈਫਲ ਨਾਲ ਛਾਤੀ ’ਚ ਗੋਲੀ ਮਾਰ ਲਈ। ਫਿਲਹਾਲ ਉਨ੍ਹਾਂ ਦੀ ਹਾਲਤ ਹੁਣ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਾਂਗਰਸ 'ਚੋਂ ਮੁਅੱਤਲ ਕੀਤੇ ਜਾਣ ਮਗਰੋਂ ਭਾਜਪਾ ਦੇ ਵੱਡੇ ਆਗੂ ਨੂੰ ਮਿਲੇ ਨਵਜੋਤ ਸਿੱਧੂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਸਟ੍ਰੇਲੀਆ ਰਹਿੰਦੀ ਪਤਨੀ 'ਤੇ ਹਾਈਕੋਰਟ ਨੇ ਲਾਇਆ 10 ਲੱਖ ਦਾ ਜੁਰਮਾਨਾ, ਪੜ੍ਹੋ ਪੂਰੀ ਖ਼ਬਰ
NEXT STORY