ਪਟਿਆਲਾ (ਬਲਜਿੰਦਰ) : ਬੀਤੀ 29 ਅਪ੍ਰੈਲ ਨੂੰ ਪਟਿਆਲਾ ’ਚ ਹੋਈ ਹਿੰਸਾ ਦੇ ਮਾਮਲੇ ਵਿਚ ਪੁਲਸ ਦੀ ਭੂਮਿਕਾ ਦੀ ਜਾਂਚ ਲਈ ਬੀ. ਓ. ਆਈ. ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਬੀ. ਓ. ਆਈ ਦੇ ਏ. ਡੀ. ਜੀ. ਪੀ. ਚੰਦਰ ਸ਼ੇਖਰ ਟੀਮ ਸਮੇਤ ਪਟਿਆਲਾ ਪਹੁੰਚੇ। ਉਨ੍ਹਾਂ ਨੇ ਸਾਰੀ ਘਟਨਾ ਦੀ ਪੂਰੀ ਸੀਰੀਜ਼ ਬਣਾਈ ਹੈ। ਇਸ ਮਾਮਲੇ ਦੀਆਂ ਵੀਡੀਓ ਫੁਟੇਜ਼ ਦੀ ਜਾਂਚ ਸ਼ੁਰੂ ਕੀਤੀ ਹੈ। ਟੀਮ ਨੇ ਦਿਨ ਭਰ ਇਸ ਮਾਮਲੇ ’ਤੇ ਕੰਮ ਕੀਤਾ ਅਤੇ ਸਾਰੇ ਰਿਕਾਰਡ ਤੋਂ ਇਲਾਵਾ ਇਸ ਮਾਮਲੇ ਵਿਚ ਦਰਜ ਕੇਸ ਅਤੇ ਗ੍ਰਿਫਤਾਰ ਵਿਅਕਤੀਆਂ ਤੋਂ ਵੀ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਘਰੋਂ ਹਜ਼ੂਰ ਸਾਹਿਬ ਮੱਥਾ ਟੇਕਣ ਨਿਕਲਿਆ ਸੀ ਭੁਪਿੰਦਰ, ਅੱਤਵਾਦੀ ਗਤੀਵਿਧੀਆਂ ’ਚ ਫੜਿਆ ਗਿਆ
ਦੱਸਣਯੋਗ ਹੈ ਕਿ ਇਸ ਮਾਮਲੇ ’ਚ ਪੁਲਸ ਦੀ ਭੂਮਿਕਾ ਸ਼ੁਰੂ ਤੋਂ ਹੀ ਸ਼ੱਕੀ ਰਹੀ ਹੈ। ਇਹੀ ਕਾਰਨ ਹੈ ਕਿ ਘਟਨਾ ਦੇ ਤੁਰੰਤ ਬਾਅਦ ਪੰਜਾਬ ਸਰਕਾਰ ਨੇ ਦੋਵਾਂ ਥਾਣਿਆਂ ਦੇ ਐੱਸ. ਐੱਚ. ਓਜ਼. ਤੋਂ ਲੈ ਕੇ ਡੀ. ਐੱਸ. ਪੀ. ਸਿਟੀ-1, ਐੱਸ. ਪੀ. ਸਿਟੀ, ਐੱਸ. ਐੱਸ. ਪੀ. ਅਤੇ ਆਈ. ਜੀ. ਤੱਕ ਦਾ ਤਬਾਦਲਾ ਕਰ ਦਿੱਤਾ ਸੀ। ਇਹ ਗੱਲ ਸਾਹਮਣੇ ਆ ਰਹੀ ਸੀ ਕਿ ਜੇਕਰ ਪੁਲਸ ਸਮਾਂ ਰਹਿੰਦੇ ਐਕਸ਼ਨ ਲੈ ਲੈਂਦੀ ਤਾਂ ਇਹ ਘਟਨਾ ਹੋਣ ਤੋਂ ਬਚ ਸਕਦੀ ਸੀ। ਤਬਦਾਲਿਆਂ ਤੋਂ ਬਾਅਦ ਹੁਣ ਬਿਊਰੋ ਆਫ ਇਨਵੈਸਟੀਗੇਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੀ. ਓ. ਆਈ. ਵੱਲੋਂ ਕੁਝ ਹੀ ਦਿਨਾਂ ਵਿਚ ਇਸ ਦੀ ਪੂਰੀ ਰਿਪੋਰਟ ਸਰਕਾਰ ਨੂੰ ਸੌਂਪੀ ਜਾਵੇਗੀ ਅਤੇ ਜੇਕਰ ਬੀ. ਓ. ਆਈ. ਦੀ ਰਿਪੋਰਟ ਵਿਚ ਪੁਲਸ ਦਾ ਕੋਈ ਲੈਪਸ ਪਾਇਆ ਗਿਆ ਤਾਂ ਉਸ ਹਿਸਾਬ ਨਾਲ ਅੱਗੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਹਾਈਕਮਾਨ ਨੂੰ ਕਾਰਵਾਈ ਲਈ ਲਿਖੇ ਪੱਤਰ ’ਤੇ ਨਵਜੋਤ ਸਿੱਧੂ ਨੇ ਤੋੜੀ ਚੁੱਪੀ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY