ਪਟਿਆਲਾ (ਪਰਮੀਤ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅੱਜ ਪੈਦਲ ਚੱਲ ਕੇ ਹੀ ਆਪਣੇ ਦਫ਼ਤਰ ਪਹੁੰਚੇ। ਉਨ੍ਹਾਂ ਦੀ ਰਿਹਾਇਸ਼ ਇੱਥੇ ਲੀਲਾ ਭਵਨ ਵਿਖੇ ਸਥਿਤ ਹੈ, ਜੋ ਮਿੰਨੀ ਸਕੱਤਰੇਤ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਤਕਰੀਬਨ 3 ਕਿਲੋਮੀਟਰ ਦੂਰ ਹੈ। ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਸੰਯੁਕਤ ਰਾਸ਼ਟਰ ਦੁਨੀਆਂ ਭਰ 'ਚ ਸੜਕ ਸੁਰੱਖਿਆ ਸਪਤਾਹ ਮਨਾ ਰਿਹਾ ਹੈ।
ਇਹ ਵੀ ਪੜ੍ਹੋ : ਧੀਆਂ ਦੇ ਵਿਆਹ 'ਤੇ 'ਸ਼ਗਨ' ਲੈਣ ਦੇ ਚਾਹਵਾਨ ਪਰਿਵਾਰਾਂ ਲਈ ਵੱਡੀ ਖ਼ਬਰ, ਜਲਦ ਕਰਨ ਇਹ ਕੰਮ

ਇਸ ਦੇ ਨਾਲ ਹੀ ਪ੍ਰਦੂਸ਼ਣ ਘੱਟ ਕਰਨ ਦੇ ਇਰਾਦੇ ਨਾਲ ਜੇਕਰ ਅਸੀਂ ਆਪਣੀ ਕਾਰ ਤੋਂ ਬਗੈਰ ਸਫ਼ਰ ਕਰੀਏ ਭਾਵੇਂ ਸਾਈਕਲ ’ਤੇ ਜਾਈਏ, ਭਾਵੇਂ ਪੈਦਲ ਜਾਈਏ ਜਾਂ ਫਿਰ ਆਪਸ 'ਚ ਕਾਰ ਪੂਲ ਕਰ ਕੇ ਜਾਈਏ ਤਾਂ ਪ੍ਰਦੂਸ਼ਣ ਘਟਾਉਣ 'ਚ ਯੋਗਦਾਨ ਪਾਇਆ ਜਾ ਸਕਦਾ ਹੈ।

ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਪੈਦਲ ਚੱਲ ਕੇ ਦਫ਼ਤਰ ਆਉਂਦਿਆਂ ਰਾਹ 'ਚ ਕਈ ਮੁਸਾਫ਼ਰ ਉਨ੍ਹਾਂ ਨੂੰ ਮਿਲੇ, ਜਿਨ੍ਹਾਂ ਤੋਂ ਵੱਡਮੁੱਲੇ ਸੁਝਾਅ ਵੀ ਪ੍ਰਾਪਤ ਹੋਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ NIA ਦਾ ਵੱਡਾ ਐਕਸ਼ਨ, ਕੀਤੀ ਜਾ ਰਹੀ ਵੱਡੇ ਪੱਧਰ 'ਤੇ ਛਾਪੇਮਾਰੀ

ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਵੇਖਿਆ ਹੈ ਕਿ ਰਸਤੇ 'ਚ ਫੁੱਟਪਾਥ ਦੀ ਲੋੜ ਹੈ। ਕਿਤੇ-ਕਿਤੇ ਸਾਈਕਲਿੰਗ ਟਰੈਕ ਵੀ ਬਣਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਸਾਕਸ਼ੀ ਸਾਹਨੀ ਪਟਿਆਲਾ ਦੇ ਪਹਿਲੇ ਮਹਿਲਾ ਡਿਪਟੀ ਕਮਿਸ਼ਨਰ ਹਨ, ਜਿਨ੍ਹਾਂ ਦੀ ਪੋਸਟਿੰਗ ਅਪ੍ਰੈਲ-2022 'ਚ ਹੋਈ ਸੀ। ਆਪਣੇ ਕੰਮਾਂ ਦੇ ਬਲਬੂਤੇ ਉਨ੍ਹਾਂ ਪਟਿਆਲਾ ਦੇ ਲੋਕਾਂ 'ਚ ਕਾਫੀ ਹਰਮਨ ਪਿਆਰਤਾ ਹਾਸਲ ਕੀਤੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਨੇ ਪੁਗਾਇਆ ਇਕ ਹੋਰ ਵਾਅਦਾ, ਖ਼ੁਸ਼ ਕਰ ਦਿੱਤੇ ਆਦਮਪੁਰ ਦੇ ਲੋਕ
NEXT STORY