ਪਟਿਆਲਾ, (ਪਰਮੀਤ)- ਜ਼ਿਲੇ ’ਚ ਕੋਰੋਨਾ ਨਾਲ 2 ਹੋਰ ਮੌਤਾਂ ਹੋ ਗਈਆਂ ਹਨ, ਜਦਕਿ 42 ਨਵੇਂ ਪਾਜ਼ੇਟਿਵ ਮਰੀਜ਼ ਮਿਲੇ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਦੇ ਆਨੰਦ ਨਗਰ ਦਾ ਰਹਿਣ ਵਾਲਾ 54 ਸਾਲਾ ਵਿਅਕਤੀ ਜੋ ਹਾਈਪਰਟੈਨਸ਼ਨ ਅਤੇ ਹੋਰ ਬੀਮਾਰੀਆਂ ਨਾਲ ਪੀਡ਼੍ਹਤ ਸੀ, ਦੀ ਇਲਾਜ ਦੌਰਾਨ ਮੌਤ ਹੋ ਗਈ। ਉਹ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਸੇ ਤਰ੍ਹਾਂ ਰਾਜਪੁਰਾ ਦਾ 27 ਸਾਲਾ ਵਿਅਕਤੀ ਜੋ ਦਿਲ ਅਤੇ ਹੋਰ ਗੰਭੀਰ ਬੀਮਾਰੀਆਂ ਕਾਰਨ ਪੀ. ਜੀ. ਆਈ. ਚੰਡੀਗਡ਼੍ਹ ਦਾਖਲ ਸੀ, ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਅੱਜ 2 ਨਵੀਆਂ ਮੌਤਾਂ ਮਗਰੋਂ ਜ਼ਿਲੇ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 22 ਹੋ ਗਈ ਹੈ, ਪਾਜ਼ੇਟਿਵ ਕੇਸਾਂ ਦੀ ਗਿਣਤੀ 1439 ਹੋ ਗਈ, 772 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ 645 ਕੇਸ ਐਕਟਿਵ ਹਨ।
ਅੱਜ ਮਿਲੇ 42 ਮਰੀਜ਼ਾਂ ’ਚੋਂ 24 ਪਟਿਆਲਾ ਸ਼ਹਿਰ, 4 ਰਾਜਪੁਰਾ, 4 ਨਾਭਾ, 2 ਸਮਾਣਾ, 2 ਪਾਤਡ਼ਾਂ ਅਤੇ 6 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 16 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਪਾਜ਼ੇਟਿਵ ਪਾਏ ਗਏ ਹਨ। ਇਕ ਵਿਦੇਸ਼ ਤੋਂ ਆਉਣ, 25 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਮਿਲਟਰੀ ਕੈਂਟ ਤੋਂ 4, ਦਸ਼ਮੇਸ਼ ਨਗਰ ਅਤੇ ਨਿਹਾਲ ਬਾਗ ਤੋਂ 3-3, ਨਿੰਮ ਵਾਲਾ ਚੌਕ ਰਾਘੋਮਾਜਰਾ ਤੋਂ 2, ਲਾਹੌਰੀ ਗੇਟ, ਉਪਕਾਰ ਨਗਰ, ਚੀਮਾ ਬਾਗ ਕਾਲੋਨੀ, ਦੀਪ ਨਗਰ, ਬਿਸ਼ਨ ਨਗਰ, ਹੀਰਾ ਬਾਗ, ਆਦਰਸ਼ ਕਾਲੋਨੀ, ਮਹਿੰਦਰਾ ਕੰਪਲੈਕਸ, ਨਾਮਧਾਰੀ ਖਾਨ ਰੋਡ, ਜਯੋਤੀ ਐਨਕਲੇਵ, ਏ. ਟੈਂਕ, ਯਾਦਵਿੰਦਰਾ ਕਾਲੋਨੀ ਤੋਂ 1-1 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਰਾਜਪੁਰਾ ਦੇ ਆਰਿਆ ਸਮਾਜ ਰੋਡ, ਗੁਰੂ ਅਰਜਨ ਦੇਵ ਕਾਲੋਨੀ, ਐੱਸ. ਬੀ. ਐੱਸ ਕਾਲੋਨੀ, ਨੇਡ਼ੇ ਕੇ. ਕੇ. ਸਕੂਲ ਤੋਂ 1-1, ਨਾਭਾ ਤੋਂ ਹੀਰਾ ਆਟੋਮੋਬਾਇਲ ਤੋਂ 3 ਅਤੇ ਪੁਰਾਣਾ ਮਿਸਤਰੀ ਖਾਨਾ ਤੋਂ 1, ਸਮਾਣਾ ਦੇ ਘਾਸ ਮੁਹੱਲਾ ਅਤੇ ਵਾਲਮੀਕਿ ਮੁਹੱਲਾ ਤੋਂ 1-1, ਪਾਤਡ਼ਾਂ ਦੇ ਵਾਰਡ ਨੰਬਰ 4 ਅਤੇ 6 ਤੋਂ 1-1 ਅਤੇ 6 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਇਨ੍ਹਾਂ ’ਚ ਇਕ ਸਿਹਤ ਕਰਮੀ ਵੀ ਸ਼ਾਮਲ ਹੈ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਟਰੇਸਿੰਗ ਕੀਤੀ ਜਾ ਰਹੀ ਹੈ।
ਅੱਜ 37 ਹੋਰ ਮਰੀਜ਼ ਹੋਏ ਠੀਕ
ਪਟਿਆਲਾ ’ਚ ਅੱਜ 37 ਹੋਰ ਮਰੀਜ਼ ਕੋਰੋਨਾ ਦੀ ਬੀਮਾਰੀ ਤੋਂ ਮੁਕਤ ਹੋ ਗਏ। ਇਸ ਨਾਲ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 772 ਹੋ ਗਈ ਹੈ। ਇਸ ਦੌਰਾਨ ਸਿਹਤ ਵਿਭਾਗ ਨੇ ਅੱਜ 950 ਹੋਰ ਵਿਅਕਤੀਆਂ ਦੇ ਸੈਂਪਲ ਲਏ। ਹੁਣ ਤੱਕ ਜ਼ਿਲੇ ’ਚ 41206 ਸੈਂਪਲ ਲਏ ਜਾ ਚੁੱਕੇ ਹਨ। ਇਨ੍ਹਾਂ ’ਚੋਂ 38572 ਨੈਗੇਟਿਵ ਆਏ ਹਨ, ਜਦਕਿ 1100 ਦੀ ਰਿਪੋਰਟ ਆਉਣੀ ਬਾਕੀ ਹੈ।
ਕੋਰੋਨਾ ਮਰੀਜ਼ਾਂ ਨਾਲ ਵਿਤਕਰਾ ਨਾ ਕੀਤਾ ਜਾਵੇ : ਮੈਡਮ ਵਾਲੀਆ
ਉੱਘੀ ਸਮਾਜ ਸੇਵਿਕਾ ਮੈਡਮ ਸਤਿੰਦਰਪਾਲ ਕੌਰ ਵਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਰੀਜ਼ਾਂ ਨਾਲ ਕਿਸੇ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਕੋਰੋਨਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਹ ਦੇਖਣ ’ਚ ਆਇਆ ਹੈ ਕਿ ਜੇਕਰ ਸਾਡਾ ਕੋਈ ਨੇਡ਼ਲਾ ਰਿਸ਼ਤੇਦਾਰ ਜਾਂ ਆਂਢ-ਗੁਆਂਢ ਕੋਰੋਨਾ ਪਾਜ਼ੇਟਿਵ ਆ ਜਾਂਦਾ ਹੈ ਤਾਂ ਸਾਡਾ ਰਵੱਈਆ ਉਸ ਪ੍ਰਤੀ ਬਾਈਕਾਟ ਵਾਲਾ ਹੋ ਜਾਂਦਾ ਹੈ। ਅਜਿਹਾ ਕਰਨਾ ਸਮਾਜ ’ਚ ਵੰਡੀਆਂ ਪਾਉਣ ਬਰਾਬਰ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਤੁਹਾਡਾ ਕੋਈ ਨੇਡ਼ਲਾ ਵਿਅਕਤੀ ਪਾਜ਼ੇਟਿਵ ਪਾਇਆ ਜਾਂਦਾ ਹੈ ਤਾਂ ਉਸ ਦੀ ਮਦਦ ਲਈ ਅੱਗੇ ਆਇਆ ਜਾਵੇ। ਉਸ ਵਿਅਕਤੀ ਜਾਂ ਉਸ ਦੇ ਪਰਿਵਾਰ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ।
ਲੁਧਿਆਣਾ ਜ਼ਿਲ੍ਹੇ 'ਚ ਅੱਜ ਕੁੱਲ 136 ਪਾਜ਼ੇਟਿਵ ਮਾਮਲੇ ਆਏ ਸਾਹਮਣੇ, 5 ਮਰੀਜ਼ਾਂ ਦੀ ਮੌਤ
NEXT STORY