ਪਟਿਆਲਾ,(ਇੰਦਰਜੀਤ) : ਜਿਲ੍ਹੇ 'ਚ ਕੋਰੋਨਾ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਅੱਜ ਪਟਿਆਲਾ ਜ਼ਿਲ੍ਹੇ 'ਚ 248 ਕੋਵਿਡ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਪਟਿਆਲਾ 'ਚ ਅੱਜ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਜਦੋਂ ਜ਼ਿਲੇ 'ਚ ਮਹਾਮਾਰੀ ਨਾਲ 6 ਲੋਕਾਂ ਦੀ ਮੌਤ ਹੋ ਗਈ ਤੇ 248 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਇਕ ਹੀ ਦਿਨ 'ਚ ਸਾਹਮਣੇ ਆਏ। ਹੁਣ ਜ਼ਿਲੇ 'ਚ ਕੋਰੋਨਾ ਦੇ ਪਾਜ਼ੇਟਿਵ ਮਾਮਲਿਆਂ ਦੀ ਕੁੱਲ ਗਿਣਤੀ 3 ਹਜ਼ਾਰ ਦੇ ਨੇੜੇ ਪਹੁੰਚ ਗਈ। ਨਵੇਂ ਮਾਮਲਿਆਂ 'ਚ 12 ਪੁਲਸ ਮੁਲਾਜ਼ਮ, 7 ਗਰਭਵਤੀ ਜਨਾਨੀਆਂ ਤੇ 2 ਸਿਹਤ ਕਰਮੀ ਵੀ ਸ਼ਾਮਲ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ 'ਚ ਕੋਰੋਨਾ ਨਾਲ ਹੁਣ ਤੱਕ 54 ਮੌਤਾਂ ਹੋ ਚੁੱਕੀਆਂ ਹਨ, 2977 ਕੋਰੋਨਾ ਪਾਜ਼ੇਟਿਵ ਕੇਸ ਹਨ, 1808 ਵਿਅਕਤੀ ਠੀਕ ਹੋ ਚੁੱਕੇ ਹਨ, ਜਦਕਿ 1115 ਕੇਸ ਐਕਟਿਵ ਹਨ।
122 ਕੇਸ ਸਿਰਫ ਪਟਿਆਲਾ ਸ਼ਹਿਰ 'ਚੋਂ
ਪਾਜ਼ੇਟਿਵ ਆਏ ਮਰੀਜ਼ਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 248 ਕੇਸਾਂ 'ਚੋਂ 122 ਪਟਿਆਲਾ ਸ਼ਹਿਰ, 24 ਨਾਭਾ, 27 ਰਾਜਪੁਰਾ, 12 ਸਮਾਣਾ, 5 ਪਾਤੜਾਂ, 2 ਸਨੌਰ ਅਤੇ 56 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ 'ਚੋਂ 76 ਪਾਜ਼ੇਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ ਕੰਟੇਨਮੈਂਟ ਜ਼ੋਨ 'ਚੋਂ ਲਏ ਸੈਂਪਲਾਂ 'ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 137 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ, 31 ਕੰਟੇਨਮੈਂਟ ਜ਼ੋਨਾਂ 'ਚੋਂ ਲਏ ਸੈਂਪਲਾਂ, 3 ਬਾਹਰੀ ਰਾਜਾਂ ਅਤੇ 1 ਵਿਦੇਸ਼ ਤੋਂ ਆਉਣ ਨਾਲ ਸਬੰਧਤ ਹਨ।
ਪਟਿਆਲਾ ਦੇ ਗੁਰੂ ਨਾਨਕ ਨਗਰ ਤੋਂ 9, ਰਤਨ ਨਗਰ, ਅਨੰਦ ਨਗਰ-ਏ, ਖਾਲਸਾ ਕਾਲਜ ਕਾਲੋਨੀ, ਅਰਬਨ ਅਸਟੇਟ ਫੇਜ਼-1 ਤੋਂ 5-5, ਗੁਰਬਖਸ਼ ਕਾਲੋਨੀ, ਤ੍ਰਿਪੜੀ ਟਾਊਨ ਤੋਂ 4-4, ਅਨੰਦ ਨਗਰ ਬੀ, ਘਾਸ ਮੰਡੀ, ਰਣਜੀਤ ਨਗਰ ਤੋਂ 3-3, ਡਿਫੈਂਸ ਕਾਲੋਨੀ, ਏਕਤਾ ਵਿਹਾਰ, ਪ੍ਰੋਫੈਸਰ ਕਾਲੋਨੀ, ਰਸੂਲਪੂਰ ਸੈਦਾ, ਅਰੋੜਾ ਸਟਰੀਟ, ਉਪਕਾਰ ਨਗਰ, ਪੁਲਸ ਲਾਈਨ, ਦੀਪ ਨਗਰ, ਬਲੋਸਮ ਐਨਕਲੇਵ, ਨਿਉ ਗਰੀਨ ਪਾਰਕ ਕਾਲੋਨੀ, ਜੁਝਾਰ ਨਗਰ, ਰੋਇਲ ਐਨਕਲੇਵ, ਬਾਬੂ ਸਿੰਘ ਕਾਲੋਨੀ, 22 ਨੰਬਰ ਫਾਟਕ, ਮਜੀਠੀਆਂ ਐਨਕਲੇਵ, ਭਾਨ ਕਾਲੋਨੀ, ਅਜੀਤ ਨਗਰ ਤੋਂ 2-2, ਰਿਸ਼ੀ ਕਾਲੋਨੀ, ਪ੍ਰੇਮ ਨਗਰ, ਬਿੰਦਰਾ ਕਾਲੋਨੀ, ਫੁਲਕੀਆਂ ਐਨਕਲੇਵ, ਖਾਲਸਾ ਮੁਹੱਲਾ, ਮਾਰਕਲ ਕਾਲੋਨੀ, ਤੇਜ ਬਾਗ ਕਾਲੋਨੀ, ਆਫੀਸਰ ਕਾਲੋਨੀ, ਪੁਰਾਣੀ ਘਾਸ ਮੰਡੀ, ਐੱਸ. ਬੀ. ਆਈ., ਧਾਮੋਮਾਜਰਾ, ਡੀ. ਐੱਮ. ਡਬਲਿਯੂ., ਜੰਡ ਸਟਰੀਟ, ਸੰਤ ਅਤਰ ਸਿੰਘ ਕਾਲੋਨੀ, ਸਨੌਰੀ ਅੱਡਾ, ਐੱਨ. ਆਈ. ਐੱਸ., ਏਗਮ ਮਾਜਰਾ, ਮਾਡਲ ਟਾਊਨ, ਪ੍ਰੀਤ ਨਗਰ, ਗੁਰਦਰਸ਼ਨ ਕਾਲੋਨੀ, ਪ੍ਰਤਾਪ ਨਗਰ, ਮਨਜੀਤ ਨਗਰ, ਗਿਆਨ ਕਾਲੋਨੀ, ਵਿਕਾਸ ਕਾਲੋਨੀ, ਅਮਨ ਕਾਲੋਨੀ, ਸਰਕੂਲਰ ਰੋਡ, ਬਡੂੰਗਰ, ਲਹਿਲ ਕਾਲੋਨੀ, ਨਿਉ ਆਫੀਸਰ ਕਾਲੋਨੀ, ਅਰਬਨ ਅਸਟੇਟ-2, ਢਿੱਲੋਂ ਕਾਲੋਨੀ, ਦਰਸ਼ਨ ਕਾਲੋਨੀ, ਡਾਕਟਰ ਹੋਸਟਲ, ਸਰਹੰਦ ਰੋਡ ਆਦਿ ਥਾਵਾਂ ਤੋਂ 1-1, ਨਾਭਾ ਦੇ ਪੁਲਸ ਚੌਕੀ ਗਲਵੱਟੀ, ਆਪੋ-ਆਪ ਸਟਰੀਟ, ਨਿਉ ਬਸਤੀ ਤੋਂ 3-3, ਨਿਉ ਜ਼ਿਲਾ ਜੇਲ, ਬੱਤਾ ਸਟਰੀਟ ਤੋਂ 2-2, ਪ੍ਰੀਤ ਵਿਹਾਰ, ਹਰੀਦਾਸ ਕਾਲੋਨੀ, ਬੋੜਾਂ ਗੇਟ, ਤੇਜ ਕਾਲੋਨੀ, ਗਿਲੀਅਨ ਸਟਰੀਟ, ਵਿਕਾਸ ਕਾਲੋਨੀ, ਆਸਾ ਰਾਮ ਕਾਲੋਨੀ, ਸ਼ਿਵਾ ਐਨਕਲੇਵ, ਪੰਡਤ ਗਿਆਨ ਚੰਦ ਸਟਰੀਟ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਸਨਾਤਮ ਧਰਮ ਮੰਦਰ ਦੇ ਨਜਦੀਕ ਤੋਂ 6, ਆਫੀਸਰ ਕਾਲੋਨੀ ਤੋਂ 3, ਨੇੜੇ ਸਿੰਘ ਸਭਾ ਗੁਰਦੁਆਰਾ, ਮੇਹਰ ਸਿੰਘ ਕਾਲੋਨੀ, ਗੋਬਿੰਦ ਨਗਰ ਤੋਂ 2-2, ਵਾਰਡ ਨੰਬਰ 34, ਅਮੀਰ ਕਾਲੋਨੀ, ਗੁਲਾਬ ਨਗਰ, ਨਿਉ ਆਫੀਸਰ ਕਾਲੋਨੀ, ਗਉਸ਼ਾਲਾ ਰੋਡ, ਅਜ਼ਾਦ ਨਗਰ, ਡਾਲੀਮਾ ਵਿਹਾਰ, ਅਨੰਦ ਕਾਲੋਨੀ, ਏ. ਪੀ. ਜੈਨ ਹਸਪਤਾਲ ਆਦਿ ਥਾਵਾਂ ਤੋਂ 1-1, ਸਮਾਣਾ ਦੇ ਘੜਾਮਾ ਪੱਤੀ ਤੋਂ 4, ਵੜੈਚ ਕਾਲੋਨੀ ਤੋਂ 3, ਮੁਹੱਲਾ ਅਮਾਮਗੜ੍ਹ ਤੋਂ 2-2, ਮਾਲਕਾਨਾ ਪੱਤੀ, ਜੱਟਾ ਪੱਤੀ, ਕ੍ਰਿਸ਼ਨਾ ਬਸਤੀ ਤੋਂ 1-1, ਪਾਤੜਾਂ ਤੋਂ 5, ਸਨੌਰ ਤੋਂ 2 ਅਤੇ 56 ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਨਵੇਂ ਬਣਾਏ ਕੰਟੇਨਮੈਂਟ ਜ਼ੋਨ, ਕੁੱਲ ਗਿਣਤੀ 21 ਹੋਈ
ਸਿਵਲ ਸਰਜਨ ਨੇ ਕਿਹਾ ਕਿ ਅੱਜ ਜ਼ਿਲੇ ਦੇ 3 ਹੋਰ ਇਲਾਕੇ ਜਿਨ੍ਹਾਂ 'ਚ ਪਟਿਆਲਾ ਸ਼ਹਿਰ ਦੀ ਮਾਰਕਲ ਕਾਲੋਨੀ ਅਤੇ ਐੱਮ. ਆਈ. ਜੀ. ਫਲੈਟ (ਅਰਬਨ ਅਸਟੇਟ ਫੇਜ਼-1) ਅਤੇ ਨਾਭਾ ਦੇ ਨਿਉ ਬਸਤੀ ਏਰੀਏ ਸ਼ਾਮਲ ਹਨ, ਮਾਈਕਰੋ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਜ਼ਿਲੇ 'ਚ ਹੁਣ ਤੱਕ ਕੰਟੇਨਮੈਂਟਾਂ ਜ਼ੋਨਾਂ ਦੀ ਗਿਣਤੀ 21 ਹੋ ਗਈ ਹੈ। ਜਿਨ੍ਹਾਂ 'ਚ 20 ਮਾਈਕਰੋ ਕੰਟੇਨਮੈਂਟਾਂ ਅਤੇ 1 ਵੱਡੀ ਕੰਟੇਨਮੈਂਟ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਨਾਭਾ ਦੇ ਮੋਦੀ ਮਿੱਲ ਏਰੀਏ ਵਿਖੇ ਲਾਈ ਮਾਈਕਰੋ ਕੰਟੇਨਮੈਂਟ ਦਾ ਸਮਾਂ ਪੂਰਾ ਹੋਣ ਅਤੇ ਏਰੀਏ 'ਚੋਂ ਹੋਰ ਨਵੇਂ ਕੇਸ ਨਾ ਆਉਣ 'ਤੇ ਲਾਈ ਮਾਈਕਰੋ ਕੰਟੇਨਮੈਂਟ ਹਟਾ ਦਿੱਤੀ ਗਈ ਹੈ। ਉਨ੍ਹਾਂ ਫਿਰ ਕੰਟੇਨਮੈਂਟ ਏਰੀਏ 'ਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਆਪਣੀ ਕੋਵਿਡ ਸਬੰਧੀ ਜਾਂਚ ਕਰਵਾਉਣ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਨ੍ਹਾਂ ਦੀ ਗਈ ਕੋਰੋਨਾ ਨਾਲ ਜਾਨ
– ਪਟਿਆਲਾ ਦੀ ਜੰਡ ਗੱਲੀ 'ਚ ਰਹਿਣ ਵਾਲਾ 67 ਸਾਲਾ ਬਜ਼ੁਰਗ ਜੋ ਕਿ ਪੁਰਾਣੀ ਦਿਲ ਅਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹੋਣ ਕਾਰਣ ਰਾਜਿੰਦਰਾ ਹਸਪਤਾਲ 'ਚ ਦਾਖਲ ਸੀ।
– ਪਿੰਡ ਕਰਤਾਰਪੁਰ ਤਹਿਸੀਲ ਦੁਧਨਸਾਧਾਂ ਦਾ ਰਹਿਣ ਵਾਲਾ 60 ਸਾਲਾ ਬਜ਼ੁਰਗ ਜੋ ਕਿ ਹਾਈਪਰਟੈਨਸ਼ਨ ਦਾ ਮਰੀਜ਼ ਸੀ ਅਤੇ ਸਾਹ ਦੀ ਤਕਲੀਫ ਕਰ ਕੇ ਰਾਜਿੰਦਰਾ ਹਸਪਤਾਲ 'ਚ ਦਾਖਲ ਸੀ।
– ਬਾਬਾ ਜੀਵਨ ਸਿੰਘ ਬਸਤੀ 'ਚ ਰਹਿਣ ਵਾਲਾ 60 ਸਾਲ ਬਜ਼ੁਰਗ ਜੋ ਕਿ ਪੁਰਾਣੀ ਸ਼ੂਗਰ ਅਤੇ ਹਾਰਟ ਦਾ ਮਰੀਜ਼ ਸੀ ਅਤੇ ਰਜਿੰਦਰਾ ਹਸਪਤਾਲ 'ਚ ਦਾਖਲ ਸੀ।
– ਤੋਪਖਾਨਾ ਮੋੜ ਦਾ ਰਹਿਣ ਵਾਲਾ 31 ਸਾਲਾ ਨੌਜਵਾਨ ਜੋ ਕਿ ਬਚਪਨ ਤੋਂ ਸ਼ੂਗਰ ਦਾ ਮਰੀਜ਼ ਹੋਣ ਕਾਰਣ ਕਿਡਨੀ ਦੀਆਂ ਬਿਮਾਰੀਆਂ ਨਾਲ ਪੀੜਤ ਸੀ, ਪਹਿਲਾਂ ਪਟਿਆਲਾ ਦੇ ਨਿੱਜੀ ਹਸਪਤਾਲ 'ਚ ਦਾਖਲ ਹੋਣ ਤੋਂ ਬਾਅਦ ਰਾਜਿੰਦਰਾ ਹਸਪਤਾਲ 'ਚ ਇਲਾਜ ਕਰਵਾ ਰਿਹਾ ਸੀ
– ਕਿਲਾ ਚੌਕ ਦਾ 70 ਸਾਲਾ ਬਜ਼ੁਰਗ, ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ 'ਚ ਜ਼ੇਰੇ ਇਲਾਜ ਸੀ।
– ਪਿੰਡ ਚੋਰਾਸੋ ਦਾ 40 ਸਾਲਾ ਵਿਅਕਤੀ, ਜੋ ਕਿ ਪੁਰਾਣੀ ਲੀਵਰ ਦੀ ਬਿਮਾਰੀ ਕਾਰਣ ਪੀ. ਜੀ. ਆਈ. ਚੰਡੀਗੜ੍ਹ 'ਚ ਦਾਖਲ ਸੀ, ਦੀ ਵੀ ਅੱਜ ਮੌਤ ਹੋ ਗਈ ਹੈ।
ਨਹੀਂ ਰੁਕ ਰਹੀ ਜ਼ਿਲ੍ਹਾ ਬਰਨਾਲਾ ’ਚ ਕੋਰੋਨਾ ਦੀ ਰਫ਼ਤਾਰ, 28 ਕੇਸ ਆਏ ਸਾਹਮਣੇ
NEXT STORY