ਪਟਿਆਲਾ (ਕਵਲਜੀਤ) : ਪਟਿਆਲਾ ਦੀ ਕੇਂਦਰੀ ਸੁਧਾਰ ਜੇਲ੍ਹ ਇਕ ਵਾਰ ਫਿਰ ਚਰਚਾ ਵਿਚ ਹੈ। ਜੇਲ੍ਹ ’ਚ ਬੰਦ ਕੁੱਝ ਕੈਦੀ ਆਪਸ ਵਿਚ ਭਿੜ ਗਏ। ਇਸ ਝੜਪ ਵਿਚ ਇਕ ਕੈਦੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ ਹੈ। ਜ਼ਖਮੀ ਕੈਦੀ ਦੇ ਇਲਾਜ ਦੌਰਾਨ ਮੌਕੇ ’ਤੇ ਪਹੁੰਚੀ ਕੈਦੀ ਦੀ ਭੈਣ ਨੇਹਾ ਨੇ ਜੇਲ੍ਹ ਪ੍ਰਸ਼ਾਸਨ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਵੀ ਮੇਰੇ ਭਰਾ ਉਪਰ ਤਿੰਨ-ਚਾਰ ਵਾਰ ਜਾਨਲੇਵਾ ਹਮਲਾ ਹੋ ਚੁੱਕਾ ਹੈ। ਕੈਦੀ ਦੀ ਭੈਣ ਦਾ ਕਹਿਣਾ ਹੈ ਕਿ ਉਸ ਦੇ ਭਰਾ ਦਾ ਨਾਮ ਪੁਨੀਤ ਹੈ ਅਤੇ ਉਹ ਪਿਛਲੇ 4 ਸਾਲ ਤੋਂ ਜੇਲ੍ਹ ਅੰਦਰ 302 ਦੇ ਮੁਕੱਦਮੇ ਤਹਿਤ ਸਜ਼ਾ ਭੁਗਤ ਰਿਹਾ ਹੈ।
ਨੇਹਾ ਦਾ ਕਹਿਣਾ ਹੈ ਕਿ ਉਸ ਦੇ ਭਰਾ ਦੇ ਦੱਸਣ ਮੁਤਾਬਕ 3-4 ਵਿਅਕਤੀਆਂ ਨੇ ਬਰਫ ਤੋੜਨ ਵਾਲੇ ਸੂਏ ਨਾਲ ਉਸ ਉਪਰ ਸਵੇਰੇ 7 ਵਜੇ ਦੇ ਕਰੀਬ ਹਮਲਾ ਕੀਤਾ ਸੀ। ਉਨ੍ਹਾਂ ਦੋਸ਼ੀਆਂ ’ਚੋਂ ਇਕ ਦਾ ਨਾਮ ਤੇਜਪਾਲ ਹੈ ਜਿਸ ਨਾਲ ਉਸ ਦੇ ਸਾਥੀ ਵੀ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਨੇਹਾ ਦਾ ਕਹਿਣਾ ਹੈ ਕਿ ਪਹਿਲਾਂ ਇਹ ਸਾਰੇ ਆਪਸ ਵਿਚ ਇਕੱਠੇ ਘੁੰਮਦੇ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਦੀ ਆਪਸ ਵਿਚ ਰੰਜਿਸ਼ ਚੱਲ ਰਹੀ ਸੀ ਜਿਸ ਕਰਕੇ ਇਹ ਆਪਸ ਵਿਚ ਲੜੇ ਹਨ। ਮੇਰਾ ਭਰਾ ਜੇਲ੍ਹ ਦੇ ਅੰਦਰ ਅਸੁਰੱਖਿਅਤ ਹੈ ਲਿਹਾਜ਼ਾ ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਉਸ ਦੇ ਭਰਾ ਦੀ ਸੁਰੱਖਿਆ ਵਧਾਈ ਜਾਵੇ। ਦੂਜੇ ਪਾਸੇ ਪੁਲਸ ਇਸ ਮਾਮਲੇ ’ਤੇ ਕਿੱਤੇ ਨਾ ਕਿੱਤੇ ਚੁੱਪ ਦਿਖਾਈ ਦੇ ਰਹੀ ਹੈ।
ਜਲੰਧਰ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, 20 ਸਾਲਾ ਨੌਜਵਾਨ ਦੀ ਹੋਈ ਮੌਤ
NEXT STORY