ਪਟਿਆਲਾ: ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਅੱਜ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਦੀ ਅਗਵਾਈ ਨਵਜੋਤ ਸਿੰਘ ਸਿੱਧੂ ਕਰ ਰਹੇ ਹਨ। ਜਿਵੇਂ ਹੀ ਨਵਜੋਤ ਸਿੰਘ ਸਿੱਧੂ ਪਟਿਆਲਾ ਸਥਿਤ ਰਿਹਾਇਸ਼ ਤੋਂ ਨਿਕਲੇ ਤਾਂ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਸਿੱਧੂ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੱਢੇ ਜਾ ਰਹੇ ਰੋਸ ਮਾਰਚ ਨੂੰ ਲੈ ਕੇ ਭਾਰੀ ਮਾਤਰਾ ’ਚ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : 13 ਸਾਲਾ ਧੀ ਨਾਲ ਜੇ.ਈ. ਕਰਦਾ ਸੀ ਅਸ਼ਲੀਲ ਹਰਕਤਾਂ, ਸ਼ਰਮਿੰਦਗੀ 'ਚ ਪਿਓ ਨੇ ਲਿਆ ਫਾਹਾ
ਇਸ ਦੇ ਇਲਾਵਾ ਡੀ.ਸੀ. ਐੱਸ.ਪੀ. ਅਤੇ ਸੀ.ਆਰ.ਪੀ.ਐੱਫ ਨੂੰ ਵੀ ਆਪਣੀ-ਆਪਣੀ ਡਿਊਟੀ ਦੇ ਦਿੱਤੀ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਮਾਮਲੇ ’ਚ ਰੋਸ ਮਾਰਚ ਦੀ ਕਮਾਨ ਸਿੱਧੂ ਦੇ ਹੱਥ ਹੈ। ਹੋਰ ਕਾਂਗਰਸੀ ਨੇਤਾ ਵੀ ਇਸ ਰੋਸ ਮਾਰਚ ’ਚ ਨਜ਼ਰ ਆਉਣਗੇ। ਸਿੱਧੂ ਦੀ ਅਗਵਾਈ ’ਚਮੋਹਾਲੀ ਤੋਂ ਰਵਾਨਾ ਹੋ ਕੇ ਲਖੀਮਪੁਰ ਵੱਲ ਜਾਵੇਗਾ।
ਇਹ ਵੀ ਪੜ੍ਹੋ : ਮੋਗਾ ਜ਼ਿਲ੍ਹੇ 'ਚ ਦੇਹ ਵਪਾਰ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, ਹਿਰਾਸਤ 'ਚ ਲਏ ਕਈ ਜੋੜੇ
ਨਵਜੋਤ ਸਿੱਧੂ ਦੇ ਕਾਫ਼ਲੇ 'ਚ ਪੁੱਜੇ ਮੁੱਖ ਮੰਤਰੀ ਚੰਨੀ, ਲਖੀਮਪੁਰ ਲਈ ਰਵਾਨਾ ਹੋਇਆ ਕਾਂਗਰਸ ਦਾ ਮਾਰਚ
NEXT STORY