ਪਟਿਆਲਾ (ਪਰਮੀਤ) : ਜ਼ਿਲਾ ਪ੍ਰਸ਼ਾਸਨ ਨੇ ਜ਼ਿਲੇ 'ਚ ਤਿੰਨ-ਤਿੰਨ ਦੁਕਾਨਾਂ ਖੋਲ੍ਹਣ ਲਈ ਰੋਸਟਰ ਤੈਅ ਕਰ ਦਿੱਤਾ ਹੈ ਤੇ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਹੁਕਮ ਕੱਲ੍ਹ ਪਹਿਲਾਂ ਕੇਂਦਰ ਸਰਕਾਰ ਤੇ ਫਿਰ ਪੰਜਾਬ ਸਰਕਾਰ ਵਲੋਂ ਹਦਾਇਤਾਂ ਜਾਰੀ ਕਰਨ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਵਲੋਂ ਦੇਰ ਰਾਤ 2.30 ਵਜੇ ਜਾਰੀ ਕੀਤੇ ਗਏ।ਜਾਰੀ ਹੁਕਮਾਂ ਵਿਚ ਕਿਹਾ ਗਿਆ ਕਿ ਕੰਟੇਨਮੈਂਟ ਜ਼ੋਨਾਂ ਵਿਚ ਸਿਰਫ ਜ਼ਰੂਰੀ ਵਸਤਾਂ ਦੀ ਹੀ ਸਪਲਾਈ ਹੋ ਸਕੇਗੀ ਤੇ ਰੈਡ ਤੇ ਆਰੇਂਜ ਜ਼ੋਨ ਸਬੰਧਤ ਵਿਭਾਗਾਂ ਵਲੋਂ ਤੈਅ ਨਿਯਮਾਂ ਮੁਤਾਬਕ ਨਿਸ਼ਚਿਤ ਕੀਤੇ ਜਾਣਗੇ। ਜ਼ਿਲੇ 'ਚ ਵਿਦਿਅਕ ਅਦਾਰੇ, ਧਾਰਮਿਕ ਸਥਾਨ, ਸ਼ਾਪਿੰਗ ਮਾਲ, ਜਿੰਮ, ਸਵੀਮਿੰਗ ਪੂਲ ਆਦਿ ਬੰਦ ਰਹਿਣਗੇ।

ਸ਼ਹਿਰੀ ਤੇ ਦਿਹਾਤੀ ਦੋਵੇਂ ਖੇਤਰਾਂ ਵਿਚ ਦੁਕਾਨਾਂ ਖੋਲਣਗੀਆਂ ਪਰ ਦੁਕਾਨਾਂ ਜ਼ਿਲੇ ਵਾਸਤੇ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਦਾ ਇਕ ਗਰੁੱਪ ਅਤੇ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦਾ ਦੂਜਾ ਗਰੁੱਪ ਹੋਵੇਗਾ ਤੇ ਦੁਕਾਨਾਂ ਇਸ ਰੋਸਟਰ ਅਨੁਸਾਰ ਖੁੱਲ੍ਹ•ਣਗੀਆਂ। ਕੁਝ ਦੁਕਾਨਾਂ ਜਿਵੇਂ ਮੈਡੀਕਲ ਸਟੋਰ, ਬੇਕਰੀ, ਕਰਿਆਨਾ, ਆਟੋ ਗੈਰੇਜ, ਸਪੇਅਰ ਪਾਰਟਸ ਆਦਿ ਨੂੰ ਰੋਜ਼ਾਨਾ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।

ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਤੋਂ ਡੇਢ ਘੰਟਾ ਕੀਤੀ ਗਈ ਪੁੱਛਗਿੱਛ
NEXT STORY