ਮੋਹਾਲੀ (ਰਾਣਾ) : 29 ਸਾਲ ਪੁਰਾਣੇ ਆਈ. ਏ. ਐੱਸ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੀ ਕਿਡਨੈਪਿੰਗ ਮਾਮਲੇ 'ਚ ਪੰਜਾਬ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ 'ਤੇ ਦਰਜ ਕੇਸ 'ਚ ਐਤਵਾਰ ਨੂੰ ਦੂਜੀ ਵਾਰ ਸੁਮੇਧ ਸੈਣੀ ਨੂੰ ਪੁੱਛਗਿੱਛ ਲਈ ਸੈਕਟਰ-76 ਸਥਿਤ ਐੱਸ. ਐੱਸ. ਪੀ. ਦਫਤਰ 'ਚ ਬੁਲਾਇਆ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਪਹਿਲੀ ਵਾਰ ਥਾਣਾ ਮਟੌਰ 'ਚ ਇਨਵੈਸਟੀਗੇਸ਼ਨ ਜੁਆਇਨ ਕੀਤੀ ਸੀ ਅਤੇ ਉਸ ਦੌਰਾਨ ਉਨ੍ਹਾਂ ਨੇ ਆਪਣਾ ਪਾਸਪੋਰਟ ਸਰੈਂਡਰ ਕੀਤਾ ਸੀ। ਉਥੇ ਹੀ ਜਦੋਂ ਸੁਮੇਧ ਸੈਣੀ ਐਤਵਾਰ ਨੂੰ ਐੱਸ. ਆਈ. ਟੀ. ਦੇ ਸਾਹਮਣੇ ਪੇਸ਼ ਹੋਏ ਤਾਂ ਸੂਤਰਾਂ ਵਲੋਂ ਪਤਾ ਲੱਗਾ ਹੈ ਕਿ ਪੁਲਸ ਵਲੋਂ 53 ਸਵਾਲਾਂ ਦੀ ਇਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਸੀ। ਉਸੇ 'ਚੋਂ ਸੈਣੀ ਵਲੋਂ ਸਵਾਲ ਕੀਤੇ ਗਏ। ਸੈਣੀ ਨੇ ਹਰ ਇਕ ਸਵਾਲ ਦਾ ਜਵਾਬ ਦਿੱਤਾ। ਹਾਲਾਂਕਿ ਸੈਣੀ ਨੇ ਸ਼ਿਕਾਇਤ ਕਰਤਾ ਵੱਲੋਂ ਲਗਾਏ ਦੋਸ਼ਾਂ ਨੂੰ ਗਲਤ ਦੱਸਿਆ। ਹਾਲਾਂਕਿ ਪਤਾ ਲੱਗਾ ਹੈ ਕਿ ਪੁਲਸ ਅਧਿਕਾਰੀ ਕੁੱਝ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ, ਇਸ ਤੋਂ ਆਸ ਲਗਾਈ ਜਾ ਰਹੀ ਹੈ ਕਿ ਸੈਣੀ ਨੂੰ ਇਕ ਵਾਰ ਫਿਰ ਪੁੱਛਗਿਛ ਲਈ ਬੁਲਾਇਆ ਜਾ ਸਕਦਾ ਹੈ ਪਰ ਉਥੇ ਹੀ ਜਦੋਂ ਐੱਸ. ਪੀ. ਇਨਵੈਸਟੀਗੇਸ਼ਨ ਹਰਮਨਦੀਪ ਹੰਸ ਤੋਂ ਜਾਂਚ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਕ ਵੀ ਸਵਾਲ ਦਾ ਜਵਾਬ ਦੇਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਕੇਸ ਦੀ ਜਾਂਚ ਚੱਲ ਰਹੀ ਹੈ ।
ਡੇਢ ਘੰਟੇ ਤਕ ਹੋਈ ਪੁੱਛਗਿੱਛ
ਪੰਜਾਬ ਦੇ ਸਾਬਕਾ ਡੀ. ਜੀ. ਪੀ. ਤੋਂ ਐਤਵਾਰ ਨੂੰ ਕਰੀਬ ਡੇਢ ਘੰਟੇ ਤਕ ਪੁੱਛਗਿੱਛ ਕੀਤੀ ਗਈ । ਇਹ ਪੁੱਛਗਿੱਛ ਸੈਕਟਰ-76 ਸਥਿਤ ਐੱਸ. ਐੱਸ. ਪੀ. ਦਫਤਰ ਵਿਚ ਹੋਈ । ਇਸ ਦੌਰਾਨ ਉੱਥੇ ਪੁਲਸ ਦਾ ਸਖਤ ਸੁਰੱਖਿਆ ਪਹਿਰਾ ਸੀ। ਕਿਸੇ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਇੰਨਾ ਹੀ ਨਹੀਂ ਐੱਸ. ਐੱਸ. ਪੀ. ਦਫਤਰ ਵੱਲ ਜਾਣ ਵਾਲੀਆਂ ਸੜਕਾਂ ਨੂੰ ਵੀ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਸੀ। ਹਾਲਾਂਕਿ ਉੱਥੇ ਤਾਇਨਾਤ ਜਦੋਂ ਪੁਲਸ ਸਟਾਫ ਤੋਂ ਇਸ ਸਬੰਧ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅੰਦਰ ਸੈਨੇਟਾਈਜ਼ੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਹਾਲਾਂਕਿ ਉਹ ਇਹ ਦੱਸਣ ਤੋਂ ਬਚਦੇ ਰਹੇ ਕਿ ਅੰਦਰ ਸੈਣੀ ਤੋਂ ਪੁੱਛਗਿੱਛ ਹੋ ਰਹੀ ਹੈ। ਸ਼ਾਮ ਕਰੀਬ ਸਾਢੇ ਪੰਜ ਵਜੇ ਜਿਵੇਂ ਹੀ ਜਾਂਚ ਖਤਮ ਹੋਈ, ਉਸ ਤੋਂ ਬਾਅਦ ਸੈਣੀ ਦਾ ਕਾਫਲਾ ਸਿੱਧੇ ਆਪਣੇ ਘਰ ਵੱਲ ਨਿਕਲਿਆ। ਉਨ੍ਹਾਂ ਦੇ ਕਾਫਿਲੇ 'ਚ ਤਿੰਨ ਗੱਡੀਆਂ ਸਨ। ਇਸ 'ਚ ਦੋ ਸੁਰੱਖਿਆ ਜਿਪਸੀਆਂ ਸਨ, ਜੋ ਕਿ ਇਕ ਉਨ੍ਹਾਂ ਦੀ ਇਨੋਵਾ ਕਾਰ ਤੋਂ ਅੱਗੇ ਤਾਂ ਦੂਜੀ ਪਿੱਛੇ ਚੱਲ ਰਹੀ ਸੀ ।
ਮੀਡੀਆ ਨੂੰ ਝਾਂਸਾ ਦੇਣ ਦੀ ਸੀ ਪੂਰੀ ਪਲਾਨਿੰਗ
ਜਾਣਕਾਰੀ ਦੇ ਮੁਤਾਬਕ ਪਹਿਲਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਮਟੌਰ ਥਾਣੇ 'ਚ ਸਾਬਕਾ ਡੀ. ਜੀ. ਪੀ. ਸੈਣੀ ਨੂੰ ਬੁਲਾਇਆ ਸੀ ਕਿਉਂਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਉਥੇ ਹੀ ਬੁਲਾਇਆ ਗਿਆ ਸੀ। ਅਜਿਹੇ 'ਚ ਉੱਥੇ ਮੀਡਿਆ ਕਰਮੀ ਪਹੁੰਚ ਗਏ ਸਨ, ਜਦੋਂ ਕਿ ਥਾਣੇ 'ਚ ਜਗ੍ਹਾ ਆਦਿ ਵੀ ਘੱਟ ਹੈ। ਅਜਿਹੇ 'ਚ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਪੁਲਸ ਨੇ ਆਪਣਾ ਪਲਾਨ ਬਦਲ ਲਿਆ ਸੀ , ਜਿਸ ਤੋਂ ਬਾਅਦ ਐੱਸ. ਐੱਸ. ਪੀ. ਦਫਤਰ 'ਚ ਸੁਣਵਾਈ ਕੀਤੀ ਗਈ। ਇਸ ਦੌਰਾਨ ਪੂਰੇ ਇਲਾਕੇ ਨੂੰ ਸੁਰੱਖਿਆ ਕਿਲੇ 'ਚ ਬਦਲ ਦਿੱਤਾ ਗਿਆ ਸੀ।
ਜਲੰਧਰ ’ਚ ‘ਕੋਰੋਨਾ’ ਦਾ ਕਹਿਰ ਜਾਰੀ, ਕੁੱਲ ਅੰਕੜਾ 214 ਤੱਕ ਪੁੱਜਾ
NEXT STORY