ਭਵਾਨੀਗੜ੍ਹ(ਕਾਂਸਲ)- ਬੀਤੇ ਦਿਨ ਇਕ ਮਰੀਜ਼ ਨੂੰ ਸੰਗਰੂਰ ਤੋਂ ਪਟਿਆਲਾ ਲਿਜਾ ਰਹੀ ਇਕ ਐਂਬੂਲੈਂਸ ਦਾ ਸਥਾਨਕ ਸ਼ਹਿਰ ਨਜ਼ਦੀਕ ਆਕਸੀਜਨ ਵਾਲਾ ਗੈਸ ਸਿਲੰਡਰ ਖ਼ਤਮ ਹੋ ਜਾਣ ਕਾਰਨ ਮਰੀਜ਼ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਭਜਨ ਸਿੰਘ ਵਾਸੀ ਪਿੰਡ ਚੱਠੇ ਨੰਨਹੇੜੇ ਸੰਗਰੂਰ ਨੇ ਦੱਸਿਆ ਕਿ ਉਸ ਦੇ ਦਾਦਾ ਮਲਕੀਤ ਸਿੰਘ ਉਮਰ ਕਰੀਬ 67 ਸਾਲ ਜਿਸ ਨੂੰ ਹਾਰਟ ਐਟਕ ਆਉਣ ਕਾਰਨ ਇਲਾਜ ਲਈ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਜਿੱਥੇ ਕੁਝ ਘੰਟੇ ਡਾਕਟਰਾਂ ਵੱਲੋਂ ਇਲਾਜ ਕਰਨ ਤੋਂ ਬਾਅਦ ਉਸ ਦੇ ਦਾਦਾ ਜੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲੇ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਉਸ ਦੇ ਦਾਦਾ ਜੀ ਦੇ ਆਕਸੀਜਨ ਲੱਗੀ ਹੋਈ ਕਾਰਨ ਉਸ ਨੂੰ ਆਕਸੀਜਨ ਵਾਲੀ ਐਂਬੂਲੈਂਸ ਰਾਹੀ ਹੀ ਪਟਿਆਲਾ ਲੈ ਕੇ ਜਾਣਾ ਹੋਵੇਗਾ, ਜਿਸ ਲਈ ਉਹਨਾਂ ਨੇ 5 ਹਜ਼ਾਰ ਰੁਪਏ ’ਚ ਇੱਕ ਐਂਬੂਲੈਂਸ ਕਿਰਾਏ ’ਤੇ ਕਰਕੇ ਪਟਿਆਲਾ ਲਈ ਚੱਲ ਪਏ ਪਰ ਭਵਾਨੀਗੜ੍ਹ ਸ਼ਹਿਰ ਕੋਲ ਪਹੁੰਚ ਕੇ ਅਚਾਨਕ ਹੀ ਐਬੂੰਲੇਂਸ ’ਚ ਲੱਗੇ ਆਕਸੀਜਨ ਵਾਲੇ ਗੈਸ ਸਿੰਲਡਰ ਦੀ ਗੈਸ ਖ਼ਤਮ ਹੋਣ ਕਾਰਨ ਉਸ ਦੇ ਦਾਦਾ ਜੀ ਦੀ ਹਾਲਤ ਹੋਰ ਗੰਭੀਰ ਹੋਣ ਕਾਰਨ ਮੌਤ ਹੋ ਗਈ। ਇਸ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰ ਨੇ ਨਿੱਜੀ ਹਸਪਤਾਲ ਅਤੇ ਐਂਬੂਲੈਂਸ ਵਾਲਿਆ ਦੀ ਵੱਡੀ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹੋਏ ਕਿਹਾ ਕਿ ਇਹਨਾਂ ਦੀ ਲਾਪਰਵਾਹੀ ਕਾਰਨ ਹੀ ਉਸ ਦੇ ਦਾਦੇ ਮਲਕੀਤ ਸਿੰਘ ਦੀ ਮੌਤ ਹੋਈ ਹੈ ਅਗਰ ਆਕਸੀਜ਼ਨ ਵਾਲਾ ਗੈਸ ਸਿਲੰਡਰ ਖ਼ਤਮ ਨਾ ਹੁੰਦਾ ਤਾਂ ਹੋ ਸਕਦਾ ਕਿ ਇਲਾਜ ਕਾਰਨ ਉਸ ਦੇ ਦਾਦਾ ਜੀ ਤੰਦਰੁਸਤ ਹੋ ਜਾਂਦੇ। ਇਸ ਲਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਥਾਣਾ ਛਾਜਲੀ ਵਿਖੇ ਹਸਪਤਾਲ ਅਤੇ ਐਬੂੰਲੈਂਸ ਦੇ ਮਾਲਕਾ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਸਬੰਧੀ ਸ਼ਿਕਾਇਤ ਵੀ ਕੀਤੀ ਗਈ ਹੈ।
ਫੌਜ ’ਚ ਤਾਇਨਾਤ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਭੇਜੀ ਆਡੀਓ ’ਚ ਕੀਤਾ ਵੱਡਾ ਖ਼ੁਲਾਸਾ
NEXT STORY