ਚੰਡੀਗੜ੍ਹ (ਪਾਲ) : 2 ਮਹੀਨੇ ਪਹਿਲਾਂ ਸੈਕਟਰ-32 ਸਥਿਤ ਜੀ. ਐੱਮ. ਸੀ. ਐੱਚ. ਦੀ ਈ. ਐੱਨ. ਟੀ. ਓ. ਪੀ. ਡੀ. ’ਚ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਬਹੁਤ ਸ਼ਲਾਘਾ ਹੋਈ ਹੈ। ਇਸ ਦੀ ਸਫ਼ਲਤਾ ਨੂੰ ਦੇਖ ਕੇ ਹਸਪਤਾਲ ਪ੍ਰਸ਼ਾਸਨ ਹੁਣ ਸਾਰੀਆਂ ਓ. ਪੀ. ਡੀ. ’ਚ ਟੋਕਨ ਸਿਸਟਮ ਸ਼ੁਰੂ ਕਰਨ ਜਾ ਰਿਹਾ ਹੈ। ਮੈਡੀਕਲ ਸੁਪਰਡੈਂਟ ਡਾ. ਜੀ.ਪੀ. ਧਾਮੀ ਦਾ ਕਹਿਣਾ ਹੈ ਕਿ ਸਾਰੀਆਂ ਓ. ਪੀ. ਡੀ. ’ਚ ਟੋਕਨ ਸਿਸਟਮ ਸ਼ੁਰੂ ਕਰਨ ਨੂੰ ਲੈ ਕੇ ਕੰਮ ਚੱਲ ਰਿਹਾ ਹੈ। ਕੁੱਝ ਮਹੀਨੇ ਪਹਿਲਾਂ ਈ. ਐੱਨ. ਟੀ. ’ਚ ਇਹ ਸਿਸਟਮ ਸ਼ੁਰੂ ਕੀਤਾ ਸੀ, ਜਿਸ ਨੂੰ ਕਾਫੀ ਚੰਗਾ ਹੁੰਗਾਰਾ ਮਿਲਿਆ। ਕੁੱਝ ਸਾਲਾਂ ਤੋਂ ਓ. ਪੀ. ਡੀ. ’ਚ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਵਾਰੀ ਲਈ ਲੰਬੀਆਂ ਲਾਈਨਾਂ ’ਚ ਲੱਗਣਾ ਪੈਂਦਾ ਹੈ। ਇਸ ਨੂੰ ਦੇਖਦਿਆਂ ਹਸਪਤਾਲ ਪ੍ਰਸ਼ਾਸਨ ਨੇ ਆਧੁਨਿਕ ਕਿਊ ਮੈਨੇਜਮੈਂਟ ਤੇ ਡਿਸਪਲੇ ਸਿਸਟਮ ਸ਼ੁਰੂ ਕੀਤਾ ਹੈ। ਇਹ ਸਿਸਟਮ ਰੋਟਰੀ ਅੰਬਾਲਾ ਦੇ ਸਹਿਯੋਗ ਨਾਲ ਲਾਇਆ ਗਿਆ ਹੈ। ਟ੍ਰਾਈਲ ਕਾਫੀ ਹੱਦ ਤੱਕ ਸਫ਼ਲ ਰਿਹਾ ਹੈ। ਹਸਪਤਾਲ ਦੀ ਓ. ਪੀ. ਡੀ. ’ਚ ਤਿੰਨ ਤੋਂ ਚਾਰ ਹਜ਼ਾਰ ਮਰੀਜ਼ਾਂ ਦੀ ਗਿਣਤੀ ਰਹਿੰਦੀ ਹੈ।
ਇਸ ਤਰ੍ਹਾਂ ਕੰਮ ਕਰਦਾ ਹੈ ਸਿਸਟਮ
ਨਵੀਂ ਸਹੂਲਤ ਦੇ ਤਹਿਤ ਹਰ ਓ. ਪੀ. ਡੀ. ਦੇ ਉਡੀਕ ਹਾਲ ’ਚ ਵੱਡੀ ਡਿਸਪਲੇਅ ਸਕਰੀਨ ਲਗਾਈ ਜਾਵੇਗੀ। ਹਰ ਕੰਸਲਟੇਸ਼ਨ ਰੂਮ ਦੇ ਬਾਹਰ ਛੋਟੀਆਂ-ਛੋਟੀਆਂ ਸਕਰੀਨਾਂ ਲੱਗੀਆਂ ਹੋਣਗੀਆਂ, ਜਿਨ੍ਹਾਂ ਕੰਪਿਊਟਰ ਨੈੱਟਵਰਕ ਨਾਲ ਜੋੜਿਆ ਜਾਵੇਗਾ। ਰਜਿਸਟ੍ਰੇਸ਼ਨ ਤੋਂ ਬਾਅਦ ਟੋਕਨ ਸਲਿੱਪ ਮਿਲੇਗੀ, ਜਿਸ ’ਚ ਟੋਕਨ ਨੰਬਰ ਤੇ ਮਰੀਜ਼ ਤੇ ਡਾਕਟਰ ਦਾ ਨਾਂ ਲਿਖਿਆ ਹੋਵੇਗਾ। ਟੋਕਨ ਨੰਬਰ ਦੇ ਪਹਿਲੇ ਚਾਰ ਨੰਬਰ ਤੇ ਮਰੀਜ਼ ਤੇ ਡਾਕਟਰ ਦਾ ਨਾਂ ਲਿਖਿਆ ਹੋਵੇਗਾ। ਟੋਕਨ ਨੰਬਰ ਦੇ ਪਹਿਲੇ ਚਾਰ ਅੰਕ ਕਮਰੇ ਦਾ ਨੰਬਰ ਤੇ ਆਖ਼ਰੀ ਤਿੰਨ ਅੰਕ ਮਰੀਜ਼ ਦੀ ਲੜੀ ਨੂੰ ਦਰਸਾਉਂਦੇ ਹਨ। ਕਮਰੇ ਬਾਹਰ ਲੱਗੀ ਛੋਟੀ ਸਕ੍ਰੀਨ ’ਤੇ ਡਾਕਟਰ ਦਾ ਨਾਂ, ਮਰੀਜ਼ (ਲਾਲ ਰੰਗ ’ਚ ਬਲਿੰਕ) ਤੇ ਅਗਲਾ ਮਰੀਜ਼ (ਹਰੇ ਰੰਗ ’ਚ) ਦਿਖਾਇਆ ਜਾਂਦਾ ਹੈ। ਇਸ ਵਿਵਸਥਾ ਨਾਲ ਮਰੀਜ਼ ਆਰਾਮ ਨਾਲ ਉਡੀਕ ਹਾਲ ’ਚ ਬੈਠ ਸਕਦੇ ਹਨ ਤੇ ਵਾਰ-ਵਾਰ ਸਟਾਫ਼ ਤੋਂ ਪੁੱਛਣ ਦੀ ਲੋੜ ਨਹੀਂ ਪਵੇਗੀ।
ਭਵਿੱਖ ’ਚ ਹੋਰ ਵੀ ਸਹੂਲਤਾਂ
ਹਸਪਤਾਲ ਪ੍ਰਸ਼ਾਸਨ ਅਨੁਸਾਰ ਤਾਂ ਛੇਤੀ ਮਰੀਜ਼ਾਂ ਨੂੰ ਵੇਟਿੰਗ ਸਟੇਟਸ ਦੀ ਜਾਣਕਾਰੀ ਕਿਊ.ਆਰ ਕੋਡ ਰਾਹੀਂ ਵੀ ਮਿਲ ਸਕੇਗੀ, ਜਿਸ ਨਾਲ ਉਡੀਕ ਹਾਲ ’ਚ ਨਾ ਰਹਿੰਦੇ ਹੋਏ ਵੀ ਆਪਣੀ ਸਥਿਤੀ ਜਾਣ ਸਕਣਗੇ। ਇਸ ਪਹਿਲ ਦਾ ਸਿਹਰਾ ਡਾ. ਸੁਰਿੰਦਰ ਕੇ ਸਿੰਘਲ ਨੂੰ ਜਾਂਦਾ ਹੈ, ਜਿਨ੍ਹਾਂ ਨੇ ਰੋਟਰੀ ਅੰਬਾਲਾ ਦੇ ਨਾਲ ਮਿਲ ਕੇ ਇਹ ਵਿਚਾਰ ਪੇਸ਼ ਕਰਕੇ ਤਕਨੀਕੀ ਸਹਿਯੋਗ ਪ੍ਰਾਪਤ ਕੀਤਾ। ਇਹ ਨਵੀਂ ਪ੍ਰਣਾਲੀ ਮਰੀਜ਼ਾਂ ਲਈ ਰਾਹਤ ਭਰੀ ਹੈ, ਜੋ ਉਨ੍ਹਾਂ ਨੂੰ ਲੰਬੀਆਂ ਕਤਾਰਾਂ ਤੋਂ ਬਚਾ ਰਹੀ ਹੈ।
ਗਲਤ ਤਰੀਕੇ ਨਾਲ ਬੀਮਾ ਵੇਚਣ ਵਾਲਿਆਂ ਦੀ ਖ਼ੈਰ ਨਹੀਂ, RBI ਨੇ ਦਿੱਤੇ ਸੰਕੇਤ
NEXT STORY