ਪੱਟੀ (ਰਮਨ) : ਜੇ ਸਾਨੂੰ ਅੱਜ ਦਿੱਲੀ ਤੋਂ ਇਕ ਹੁਕਮ ਆਵੇ ਤਾਂ ਪੰਜਾਬ ਦਾ ਬੱਚਾ ਬੱਚਾ ਜੰਮੂ ਕਸ਼ਮੀਰ ਦੇ ਹਰ ਇਕ ਅਤਵਾਦੀ ਸਮੇਤ ਪਾਕਿਸਤਾਨ ਨੂੰ ਫੂਕ ਸਕਦਾ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਸੁਖਜਿੰਦਰ ਸਿੰਘ ਦੇ ਘਰ ਅਫਸੋਸ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਵੀ ਮੌਜੂਦ ਸਨ। ਇਸ ਮੌਕੇ ਬੀਬੀ ਦਲਬੀਰ ਕੌਰ ਨੇ ਸਿੱਧੂ 'ਤੇ ਤਿੱਖਾ ਹਮਲਾ ਕਰਦੇ ਹੋਏ ਕਿਹਾ ਕੋਰੀਡੋਰ ਤੁਰੰਤ ਬੰਦ ਨਾ ਕੀਤਾ ਤਾਂ ਇਸ ਦਾ ਖਮਿਆਜ਼ਾ ਬਹੁਤ ਬੁਰੀ ਤਰਾਂ ਭਾਰਤ ਨੂੰ ਭੁਗਤਨਾ ਪਵੇਗਾ ਜੇ ਭਾਰਤ ਨੇ ਕੋਈ ਸਖ਼ਤ ਕਦਮ ਨਾਂ ਚੁੱਕਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਾ ਕੇ ਬਾਜਵਾ ਨੂੰ ਜੱਫੀ ਪਾਉਣ ਵਾਲਾ ਸਿੱਧੂ ਇਸ ਹਮਲੇ ਦਾ ਜਵਾਬ ਹੁਣ ਪਾਕਿ ਸਰਕਾਰ ਤੋਂ ਮੰਗੇ।
ਬੀਬੀ ਦਲਬੀਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕਰਦੇ ਹੋਏ ਕਿਹਾ ਕਿ ਜੰਮੂ ਕਸ਼ਮੀਰ ਵਿਚ ਤੁਰੰਤ ਫੌਜ ਰਾਜ ਲਗਾ ਦਿੱਤਾ ਜਾਵੇ, ਮਾਨਵ ਅਧਿਕਾਰ ਦਾ ਜਾਣਾ ਬੰਦ ਕਰ ਦਿੱਤਾ ਜਾਵੇ ਅਤੇ ਮੀਡੀਆ ਦਾ ਜਾਣਾ ਬੰਦ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਖੁਫੀਆ ਏਜੰਸੀਆਂ ਵਲੋਂ ਹਮਲੇ ਦੀ ਚਿਤਾਵਨੀ ਦਿੱਤੇ ਜਾਣ ਦੇ ਬਾਵਜੂਦ ਹਮਲਾ ਹੋਣਾ ਸ਼ਰਮਾਨਾਕ ਗੱਲ ਹੈ ਜਿਸ ਦਾ ਅਫਸੋਸ ਹੈ । ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ ਨੂੰ ਖੁੱਲ੍ਹ ਕੇ ਹਮਲਾ ਕਰਨ ਦਾ ਹੁਕਮ ਦੇ ਦੇਣਾ ਚਾਹਿਦਾ ਹੈ ਕਿਉਂਕਿ ਹੁਣ ਸਮਾਂ ਮਸਲੇ ਬੈਠ ਕੇ ਹੱਲ ਕਰਨ ਦਾ ਨਿਕਲ ਚੁੱਕਾ ਹੈ।
ਸ਼ਹੀਦ ਜੈਮਲ ਸਿੰਘ ਦੇ ਪਿਤਾ ਦੇ ਬੋਲ, 'ਪੁੱਤ ਦੀ ਸ਼ਹਾਦਤ ਦਾ ਬਦਲਾ ਲਵੇ ਸਰਕਾਰ'
NEXT STORY