ਅੰਮ੍ਰਿਤਸਰ (ਨੀਰਜ)- ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਹੁਕਮ ਜਾਰੀ ਕੀਤੇ ਹੋਏ ਹਨ ਕਿ ਜ਼ਮੀਨ-ਜਾਇਦਾਦ ਦੇ ਇੰਤਕਾਲ ਨਿਰਧਾਰਤ ਸਮੇਂ ਦੇ ਅੰਦਰ ਭਾਵ 30 ਦਿਨ ਅਤੇ ਵੱਧ ਤੋਂ ਵੱਧ 45 ਦਿਨ ਦੇ ਅੰਦਰ ਦਰਜ ਅਤੇ ਮਨਜ਼ੂਰ ਹੋਣੇ ਚਾਹੀਦੇ ਹਨ ਤਾਂ ਉਥੇ ਹੀ ਮਹਾਨਗਰ ਦੇ ਸਭ ਤੋਂ ਵੱਡੇ ਸ਼ਹਿਰੀ ਪਟਵਾਰ ਸਰਕਲਾਂ ’ਚੋਂ ਇਕ ਪਟਵਾਰ ਸਰਕਲ 110 ਦੀ ਜਮ੍ਹਾਬੰਦੀ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਪੈਂਡਿੰਗ ਸੀ, ਨੂੰ ਤਿਆਰ ਕਰਨ ਵਾਲਾ ਪਟਵਾਰੀ ਹਰਪ੍ਰੀਤ ਸਿੰਘ ਨੂੰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇਕ ਵਾਰ ਫਿਰ ਲਾਵਾਰਿਸ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਾਬਕਾ ਤਹਿਸੀਲਦਾਰ ਮਨਜੀਤ ਸਿੰਘ ਅਤੇ ਕੁਝ ਹੋਰ ਤਹਿਸੀਲਦਾਰਾਂ ਵੱਲੋਂ ਪਰਤ ਪਟਵਾਰ ਇੰਤਕਾਲ ਜਮ੍ਹਾ ਨਾ ਕਰਵਾਉਣ ਕਾਰਨ ਇਹ ਜਮ੍ਹਾਬੰਦੀ ਪਹਿਲਾਂ ਤਾਂ ਤਿਆਰ ਨਹੀਂ ਹੋ ਰਹੀ ਸੀ, ਹੁਣ ਜਿੱਥੇ ਸਾਰੇ ਇੰਤਕਾਲ ਮਿਲਣ ਤੋਂ ਬਾਅਦ ਪਟਵਾਰੀ ਅਤੇ ਕਾਨੂੰਨਗੋ ਨੇ ਜਮ੍ਹਾਬੰਦੀ ਨੂੰ ਤਿਆਰ ਕਰ ਲਿਆ ਅਤੇ ਤਹਿਸੀਲਦਾਰ ਵੱਲੋਂ ਇਸ ਜਮ੍ਹਾਬੰਦੀ ਨੂੰ ਮਨਜ਼ੂਰ ਕੀਤਾ ਗਿਆ ਸੀ ਤਾਂ ਹੁਣ ਪਟਵਾਰੀ ਫੜਿਆ ਗਿਆ, ਜਿਸ ਕਾਰਨ ਇਹ ਜਮ੍ਹਾਬੰਦੀ ਹੁਣ ਪਟਵਾਰੀ ਦੇ ਬੰਦ ਕਮਰੇ ’ਚ ਰੱਖੀ ਹੋਈ ਹੈ, ਜਿਸਦੀ ਦੇਖਭਾਲ ਖੁਦ ਪਟਵਾਰ ਯੂਨੀਅਨ ਦੇ ਸੂਬਾਈ ਆਗੂ ਹਰਪਾਲ ਸਿੰਘ ਸਮਰਾ ਕਰ ਰਹੇ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਅੰਦਰ ਸੁੱਤਾ ਪਿਆ ਬਜ਼ੁਰਗ ਬੁਰੀ ਤਰ੍ਹਾਂ ਝੁਲਸਿਆ
ਕਿਹੜਾ ਤਹਿਸੀਲਦਾਰ ਮਨਜ਼ੂਰ ਕਰੇਗਾ 110 ਸਰਕਲ ਦੀ ਜਮ੍ਹਾਬੰਦੀ
ਪਟਵਾਰ ਸਰਕਲ 110 ਦੀ ਜਮ੍ਹਾਬੰਦੀ ਨੂੰ ਮਨਜ਼ੂਰ ਕਰਨ ਲਈ ਡੀ. ਸੀ. ਵੱਲੋਂ ਪਹਿਲਾਂ ਸਾਬਕਾ ਤਹਿਸੀਲਦਾਰ-1 ਰਾਜਵਿੰਦਰ ਕੌਰ ਨੂੰ ਨਿਰਦੇਸ਼ ਜਾਰੀ ਕੀਤੇ ਗਏ ਪਰ ਉਨ੍ਹਾਂ ਨੇ ਵੀ ਜਮ੍ਹਾਬੰਦੀ ਵੱਲ ਧਿਆਨ ਨਹੀਂ ਦਿੱਤਾ। ਇਸ ਤੋਂ ਬਾਅਦ ਨਵੇਂ ਆਏ ਤਹਿਸੀਲਦਾਰ ਜੰਗਲਾਤ ਅੰਮ੍ਰਿਤਬੀਰ ਸਿੰਘ ਨੂੰ ਜਮ੍ਹਾਬੰਦੀ ਨੂੰ ਮਨਜ਼ੂਰੀ ਦੇਣ ਲਈ ਕਿਹਾ ਗਿਆ ਪਰ ਉਨ੍ਹਾਂ ਦਾ ਵੀ ਇਕ ਮਹੀਨੇ ਦੇ ਅੰਦਰ ਹੀ ਤਬਾਦਲਾ ਹੋ ਗਿਆ। ਹੁਣ ਉਨ੍ਹਾਂ ਦੀ ਜਗ੍ਹਾ ਤਹਿਸੀਲਦਾਰ-1 ਮਨਮੋਹਨ ਕੁਮਾਰ ਆ ਗਏ ਹਨ ਪਰ ਇਹ ਜਮ੍ਹਾਬੰਦੀ ਮਨਜ਼ੂਰ ਕੌਣ ਕਰੇਗਾ । ਇਸ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜਿਸ ਕਾਰਨ ਲੋਕ ਮੰਗ ਕਰ ਰਹੇ ਹਨ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਜਮ੍ਹਾਬੰਦੀ ਨੂੰ ਮਨਜ਼ੂਰ ਕੀਤੇ ਜਾਣ ਸਬੰਧੀ ਫੈਸਲਾ ਲੈਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
2015-16 ਦੀ ਜਮ੍ਹਾਬੰਦੀ ਨਾਲ ਗੁਜ਼ਾਰਾ ਕਰ ਰਹੇ ਲੋਕ
ਇੰਨੇ ਮਹੱਤਵਪੂਰਨ ਸਰਕਲ ਦੇ ਇੰਤਕਾਲ ਰੱਖਣਾ ਇਕ ਵੱਡੇ ਘਪਲੇ ਵੱਲ ਤਾਂ ਇਸ਼ਾਰਾ ਕਰਦਾ ਹੀ ਹੈ, ਉਥੇ ਹੀ ਅਧਿਕਾਰੀਆਂ ਦੀ ਇਸ ਢੀਠਤਾ ਕਾਰਨ ਹੁਣ ਤੱਕ ਉਕਤ ਪਟਵਾਰ ਸਰਕਲ ਦੀ ਜਮ੍ਹਾਬੰਦੀ ਨਾ ਬਣਨ ਕਾਰਨ ਹਜ਼ਾਰਾਂ ਲੋਕਾਂ ਨੂੰ 2015-16 ਦੀ ਜਮ੍ਹਾਬੰਦੀ ਦੇ ਦਸਤਾਵੇਜ਼ਾਂ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਸਰਕਲ ’ਚ ਤਾਇਨਾਤ ਪਟਵਾਰੀ ਵਿਵੇਕ ਭਾਟੀਆ ਨੂੰ ਹਰ ਰੋਜ਼ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਨਵੀਂ ਜਮ੍ਹਾਬੰਦੀ ਬਾਰੇ ਸਵਾਲ ਪੁੱਛਦੇ ਹਨ ਕਿ ਇਹ ਜਮ੍ਹਾਬੰਦੀ ਅਜੇ ਤੱਕ ਕਿਉਂ ਤਿਆਰ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਤੜਕਸਾਰ ਸਾਬਕਾ ਫੌਜੀ ਦਾ ਗੋਲ਼ੀਆਂ ਮਾਰ ਕੇ ਕਤਲ, cctv ਤਸਵੀਰਾਂ ਆਈਆਂ ਸਾਹਮਣੇ
ਪਟਵਾਰ ਸਰਕਲ 110 ’ਚ ਪਾਸ਼ ਇਲਾਕੇ ਸ਼ਾਮਲ
ਮਾਲ ਵਿਭਾਗ ਦੇ ਪਟਵਾਰ ਸਰਕਲ 110 ਦੀ ਗੱਲ ਕਰੀਏ ਤਾਂ ਇਸ ਸਰਕਲ ’ਚ ਮਹਾਂਨਗਰ ਦੇ ਪਾਸ਼ ਇਲਾਕੇ ਮਾਲ ਰੋਡ, ਜੋਸ਼ੀ ਕਾਲੋਨੀ, ਸ਼ਿਵਾਲਾ ਕਾਲੋਨੀ, ਬੱਸ ਸਟੈਂਡ, ਗੋਲਡਨ ਐਵੇਨਿਊ, ਆਈ. ਡੀ. ਐੱਚ. ਮਾਰਕੀਟ, ਤਿਲਕ ਨਗਰ ਅਤੇ ਕ੍ਰਿਸ਼ਨਾ ਨਗਰ ਵਰਗੇ ਪਾਸ਼ ਇਲਾਕੇ ਸ਼ਾਮਲ ਹਨ, ਜਿੱਥੇ ਜ਼ਮੀਨ ਦੇ ਰੇਟ ਬਹੁਤ ਜ਼ਿਆਦਾ ਹਨ ਪਰ ਉਕਤ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਲੋਕਾਂ ਨੂੰ ਪਿਛਲੀ ਜਮ੍ਹਾਬੰਦੀ ਦਾ ਹਵਾਲਾ ਦੇ ਕੇ ਮੌਜੂਦਾ ਪਟਵਾਰੀ ਦਸਤਾਵੇਜ਼ ਜਾਰੀ ਕਰ ਰਹੇ ਹਨ, ਜਦੋਂ ਕਿ ਆਮ ਲੋਕਾਂ ਦਾ ਇਸ ’ਚ ਕੋਈ ਕਸੂਰ ਨਹੀਂ ਹੈ।
ਡੀ. ਸੀ. ਨੇ ਡੀ. ਆਰ. ਓ. ਨੂੰ ਦਿੱਤੇ ਸਖ਼ਤ ਕਾਰਵਾਈ ਦੇ ਹੁਕਮ
ਇੰਨੇ ਸਾਲਾਂ ਤੋਂ ਜਮ੍ਹਾਂਬੰਦੀ ਤਿਆਰ ਨਹੀਂ ਹੋ ਸਕੀ। ਇਸ ’ਚ ਇਕ ਵੱਡੀ ਲਾਪ੍ਰਵਾਹੀ ਤਾਂ ਸਾਹਮਣੇ ਆ ਚੁੱਕੀ ਹੈ, ਉਥੇ ਹੀ ਸਮੇਂ-ਸਮੇਂ ’ਤੇ ਸਾਬਕਾ ਡਿਪਟੀ ਕਮਿਸ਼ਨਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਇਹ ਵੀ ਇਕ ਵੱਡਾ ਸਵਾਲ ਹੈ। ਫਿਲਹਾਲ ਡੀ. ਸੀ. ਸਾਕਸ਼ੀ ਸਾਹਨੀ ਨੇ ਇਸ ਮਾਮਲੇ ’ਚ ਜ਼ਿਲ੍ਹਾ ਮਾਲ ਅਫਸਰ ਨਵਕੀਰਤ ਸਿੰਘ ਰੰਧਾਵਾ ਨੂੰ ਸਖ਼ਤੀ ਨਾਲ ਜਾਂਚ ਕਰਨ ਅਤੇ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੌਕੇ 'ਤੇ 4 ਜਣਿਆਂ ਦੀ ਮੌਤ
ਦਸਤਖਤ ਕੌਣ ਕਰੇਗਾ, ਅਜੇ ਤੈਅ ਨਹੀਂ ਹੋਇਆ
ਜਮ੍ਹਾਬੰਦੀ ਤਿਆਰ ਹੋ ਚੁੱਕੀ ਹੈ ਅਤੇ ਕਾਨੂੰਨਗੋ ਵੱਲੋਂ ਇਸਦੀ ਤਸਦੀਕ ਵੀ ਕੀਤੀ ਗਈ ਹੈ ਪਰ ਇਸ ਜਮ੍ਹਾਬੰਦੀ ’ਤੇ ਦਸਤਖਤ ਕੌਣ ਕਰੇਗਾ? ਇਸ ’ਤੇ ਅਜੇ ਤੱਕ ਜ਼ਿਲਾ ਮਾਲ ਅਫ਼ਸਰ ਵੱਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰ ’ਚ ਜ਼ਬਰਦਸਤੀ ਦਾਖ਼ਲ ਹੋ ਕੇ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ
NEXT STORY