ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਦੇ ਅਸਟੇਟ ਆਫਿਸ ਨੇ ਅਜਿਹੇ ਪੇਇੰਗ ਗੈਸਟਾਂ ਦੀ ਸੂਚੀ ਸਬ-ਡਵੀਜ਼ਨਲ ਮੈਜਿਸਟ੍ਰੇਟ (ਐੱਸ. ਡੀ. ਐੱਮ.) ਦਫ਼ਤਰ ਨੂੰ ਭੇਜ ਦਿੱਤੀ ਹੈ, ਜੋ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਦੁਰਵਰਤੋਂ ਕਰ ਰਹੇ ਹਨ। ਅਜਿਹੇ 11 ਦੇ ਕਰੀਬ ਪੀਜੀਜ਼ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੀ ਇਨ੍ਹਾਂ ਖਿਲਾਫ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਅਸਿਸਟੈਂਟ ਅਸਟੇਟ ਅਫਸਰ ਮਨੀਸ਼ ਕੁਮਾਰ ਲੋਹਾਨ ਨੇ ਦੱਸਿਆ ਕਿ ਚਾਰ ਸੈਕਟਰਾਂ 'ਚ ਚੈਕਿੰਗ ਕਰਵਾਈ ਗਈ ਸੀ, ਜਿਸ 'ਚ ਸਾਹਮਣੇ ਆਇਆ ਕਿ ਇੱਥੋਂ 11 ਦੇ ਕਰੀਬ ਪੀ. ਜੀ. ਨਾਜਾਇਜ਼ ਰੂਪ ਤੋਂ ਚੱਲ ਰਹੇ ਸਨ। ਇੱਥੇ ਪੀ. ਜੀ. ਚਲਾ ਕੇ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਦੁਰਵਰਤੋਂ ਕੀਤੀ ਜਾ ਰਹੀ ਸੀ, ਜਿਸ ਕਾਰਨ ਹੀ ਉਨ੍ਹਾਂ ਨੇ ਸੂਚੀ ਤਿਆਰ ਕਰ ਕੇ ਤਿੰਨਾਂ ਐੱਸ. ਡੀ. ਐੱਮ. ਆਫਿਸ ਨੂੰ ਅੱਗੇ ਕਾਰਵਾਈ ਲਈ ਭੇਜ ਦਿੱਤੀ ਹੈ। ਐੱਸ. ਡੀ. ਐੱਮ. ਦਫ਼ਤਰ ਵੱਲੋਂ ਹੀ ਇਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਜੇਕਰ ਇਹ ਤੁਰੰਤ ਪੀ. ਜੀ. ਬੰਦ ਕਰ ਕੇ ਦੁਰਵਰਤੋਂ ਰੋਕ ਲੈਂਦੇ ਹਨ ਤਾਂ ਦਫ਼ਤਰ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ। ਅਜਿਹਾ ਨਾ ਕਰਨ 'ਤੇ ਵਿਭਾਗ ਵੱਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ 300 ਰੁਪਏ ਪ੍ਰਤੀ ਸਕੇਅਰ ਫੁੱਟ ਹਰ ਮਹੀਨੇ ਦੇ ਹਿਸਾਬ ਨਾਲ ਪੈਨਲਟੀ ਵਸੂਲੀ ਜਾਂਦੀ ਹੈ।
ਇਨ੍ਹਾਂ ਸੈਕਟਰਾਂ 'ਚ ਹਨ ਪੀ. ਜੀ.
ਵਿਭਾਗ ਨੇ ਹਾਲ ਹੀ 'ਚ ਜਿਨ੍ਹਾਂ ਸੈਕਟਰਾਂ ਦੇ ਪੇਇੰਗ ਗੈਸਟਾਂ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਹੈ, ਉਨ੍ਹਾਂ 'ਚ ਸੈਕਟਰ-20 'ਚ 6 ਪੀ. ਜੀ., ਸੈਕਟਰ-34 'ਚ 2, ਸੈਕਟਰ-15 'ਚ 2 ਅਤੇ ਸੈਕਟਰ-32 ਦਾ ਇਕ ਪੀ. ਜੀ. ਸ਼ਾਮਲ ਹੈ। ਦੱਸ ਦਈਏ ਕਿ ਅਸਟੇਟ ਆਫਿਸ ਦੀ ਟੀਮ ਸਮੇਂ 'ਤੇ ਵਾਇਲੇਸ਼ਨ ਨੂੰ ਲੈ ਕੇ ਚੈਕਿੰਗ ਕਰਦੀ ਰਹਿੰਦੀ ਹੈ ਅਤੇ ਜਿੱਥੋਂ ਕਿਤੇ ਵੀ ਨਿਯਮਾਂ ਦੀ ਅਣਦੇਖੀ ਸਾਹਮਣੇ ਆਉਂਦੀ ਹੈ ਤਾਂ ਇਸਦੀ ਰਿਪੋਰਟ ਤਿਆਰ ਕਰ ਕੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ, ਜਿਸਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ।
ਡਿਸਪੋਜ਼ਲ 'ਚ ਪੰਪ ਅਤੇ ਗੱਡੀਆਂ 'ਚ ਪਾਏ ਜਾਣ ਵਾਲੇ ਤੇਲ ਦੇ ਨਾਂ 'ਤੇ ਸਾਲ 'ਚ ਕਰੋੜਾਂ ਰੁਪਏ ਦੀ ਲੁੱਟ
NEXT STORY