ਚੰਡੀਗੜ੍ਹ (ਸੰਦੀਪ) : ਸਾਈਬਰ ਮੁਲਜ਼ਮਾਂ ਨੇ ਸੈਕਟਰ-11 ਨਿਵਾਸੀ ਡਾਕਟਰ ਵਿਪੁਲ ਦੇ ਖਾਤੇ 'ਚੋਂ 40 ਹਜ਼ਾਰ ਰੁਪਏ ਕਢਵਾ ਲਏ। ਡਾਕਟਰ ਦੀ ਸ਼ਿਕਾਇਤ 'ਤੇ ਸੈਕਟਰ-11 ਥਾਣਾ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਡਾਕਟਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਨੂੰ ਇਕ ਮੋਬਾਇਲ ਨੰਬਰ ਤੋਂ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਆਪਣਾ ਨਾਮ ਸੰਤੋਸ਼ ਕੁਮਾਰ ਦੱਸਿਆ। ਉਸ ਨੇ ਦੱਸਿਆ ਸੀ ਕਿ ਇਹ ਕਾਲ ਉਸ ਨੂੰ ਉਸਦੇ ਪੇਅ ਟੀ. ਐੱਮ. ਤੋਂ ਕੱਟੇ ਗਏ ਪੈਸੇ ਵਾਪਸ ਕਰਨ ਲਈ ਕੀਤੀ ਗਈ ਹੈ।
ਇਸ ਤੋਂ ਬਾਅਦ ਮੁਲਜ਼ਮ ਵੱਲੋਂ ਸ਼ਿਕਾਇਤਕਰਤਾ ਨੂੰ ਇਕ ਲਿੰਕ ਭੇਜਿਆ ਗਿਆ ਅਤੇ ਉਸਨੂੰ ਖੋਲ੍ਹਣ ਨੂੰ ਕਿਹਾ ਗਿਆ। ਡਾਕਟਰ ਨੇ ਜਦੋਂ ਲਿੰਕ ਨੂੰ ਖੋਲ੍ਹਿਆ ਤਾਂ ਇਸ 'ਚ ਉਸਨੇ ਆਪਣੇ ਖਾਤੇ ਨਾਲ ਸਬੰਧਤ ਜਾਣਕਾਰੀ ਭਰ ਦਿੱਤੀ। ਇਸ ਦੌਰਾਨ ਉਨ੍ਹਾਂ ਨੂੰ ਐੱਸ. ਬੀ. ਆਈ. ਵੱਲੋਂ ਮੈਸੇਜ ਆਇਆ ਕਿ ਉਨ੍ਹਾਂ ਦੇ ਖਾਤੇ 'ਚੋਂ 40 ਹਜ਼ਾਰ ਰੁਪਏ ਪੇਅ ਟੀ. ਐੱਮ. ਵਾਲੇਟ 'ਚ ਪਾਏ ਗਏ ਹਨ। ਪੇਅ ਟੀ. ਐੱਮ. 'ਚ ਆਏ ਪੈਸੇ ਤਮਿਲਨਾਡੂ ਦੇ ਅੰਸਾਰੀ ਦੇ ਖਾਤੇ 'ਚ ਟਰਾਂਸਫਰ ਕਰ ਦਿੱਤੇ ਗਏ ਹਨ। ਇਸ ਤੋਂ ਬਾਅਦ ਉਸੇ ਦਿਨ ਉਸੇ ਖਾਤੇ ਤੋਂ ਇਹ ਪੈਸੇ ਕੱਢਵਾ ਵੀ ਲਈ ਗਏ।
...ਤੇ ਹੁਣ 29 ਜਨਵਰੀ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
NEXT STORY