ਕੁਹਾੜਾ, ਸਾਹਨੇਵਾਲ (ਸੰਦੀਪ, ਹਨੀ) : ਪਰਲ ਨਾਂ ਦੀ ਕੰਪਨੀ ਦੀ ਠੱਗੀ ਦੇ ਸ਼ਿਕਾਰ ਬਹੁਤੇ ਪਰਿਵਾਰ ਅੱਜ ਵੀ ਸਦਮੇ ਵਿਚ ਹਨ। ਅਜਿਹਾ ਹੀ ਮਾਮਲਾ ਪਿੰਡ ਬਿਲਗਾ ਵਿਖੇ ਵੇਖਣ ਨੂੰ ਮਿਲਿਆ, ਜਿੱਥੇ ਪਰਲ ਕੰਪਨੀ ਤੋਂ ਪ੍ਰੇਸ਼ਾਨ ਇਕ 45 ਸਾਲਾ ਨੌਜਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਕੀ ਪਛਾਣ ਜਸਵਿੰਦਰ ਸਿੰਘ ਬਿਲਗਾ ਥਾਣਾ ਸਾਹਨੇਵਾਲ ਵਜੋਂ ਹੋਈ। ਪਰਿਵਾਰਕ ਮੈਂਬਰਾਂ ਵੱਲੋਂ ਪਰਲ ਕੰਪਨੀ 'ਤੇ ਦੋਸ਼ ਲਾਉਣ ਦੇ ਬਾਵਜੂਦ ਪੁਲਸ ਨੇ 174 ਦੀ ਕਾਰਵਾਈ ਕਰਕੇ ਮਾਮਲੇ ਨੂੰ ਠੰਡੇ ਬਸਤੇ ਵਿਚ ਪਾ ਦਿੱਤਾ ਹੈ । ਮ੍ਰਿਤਕ ਦੀ ਪਤਨੀ ਪੂਨਮ ਰਾਣੀ ਨੇ ਦੱਸਿਆ ਕਿ ਉਸ ਦੇ ਦੋ ਛੋਟੇ-ਛੋਟੇ ਬੱਚੇ ਹਨ। ਉਸ ਦੇ ਪਤੀ ਜਸਵਿੰਦਰ ਸਿੰਘ ਕੋਲ 2010 ਵਿਚ ਇਕ ਏਜੰਟ ਆਇਆ ਅਤੇ ਕਿਹਾ ਕਿ ਪਰਲ ਨਾਂ ਦੀ ਕੰਪਨੀ ਤੁਹਾਡੇ ਪੈਸੇ ਨਾਲ ਤੁਹਾਡੇ ਨਾਂ 'ਤੇ ਜ਼ਮੀਨ ਖਰੀਦੇਗੀ ਅਤੇ ਉਸ ਤਹਿਤ ਹੀ ਤੁਹਾਡੇ ਪੈਸੇ ਕੁਝ ਸਾਲ ਵਿਚ ਦੁੱਗਣੇ ਹੋ ਜਾਣਗੇ। ਉਨ੍ਹਾਂ ਦੀਆਂ ਗੱਲਾਂ ਵਿਚ ਆ ਕੇ ਮੇਰੇ ਪਤੀ ਨੇ ਆਪਣੀ ਜ਼ਮੀਨ ਅਤੇ ਗਹਿਣੇ ਵੇਚ ਕੇ 21 ਲੱਖ ਤੋਂ ਵੱਧ ਰੁਪਏ ਪਰਲ ਕੰਪਨੀ ਵਿਚ ਲਾ ਦਿੱਤੇ। ਜਿਹੜੀ ਸਾਨੂੰ ਐੱਫ. ਡੀ. ਦਿੱਤੀ ਗਈ, ਉਸ ਤਹਿਤ ਸਾਨੂੰ 2016 ਵਿਚ 44 ਲੱਖ ਰੁਪਏ ਮਿਲਣੇ ਸਨ ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਨਾ ਤਾਂ ਕੰਪਨੀ ਅਤੇ ਨਾ ਹੀ ਏਜੰਟਾਂ ਨੇ ਸਾਨੂੰ ਕੋਈ ਰਾਹ ਦਿੱਤਾ, ਜਿਸ ਤੋਂ ਬਆਦ ਮੇਰੇ ਪਤੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਏ। ਉਹ ਆਟੋ ਚਲਾਉਂਦਾ ਸੀ ਅਤੇ ਕੋਰੋਨਾ ਵਾਇਰਸ ਕਰ ਕੇ ਸਾਰੇ ਕੰਮ ਠੱਪ ਸਨ। 30 ਜੂਨ ਨੂੰ ਕੰਮ ਨਾ ਮਿਲਣ 'ਤੇ ਉਹ ਘਰ ਆ ਗਏ ਅਤੇ ਸ਼ਾਮ ਨੂੰ ਮੁੜ ਬਿਨਾਂ ਦੱਸੇ ਚਲੇ ਗਏ ਅਤੇ ਉਨ੍ਹਾਂ ਦੀ ਲਾਸ਼ 3 ਜੁਲਾਈ ਨੂੰ ਕੈਂਡ ਦੇ ਪੁਲ ਤੋਂ ਮਿਲੀ ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕਹਿਰ ਬਣ ਕੇ ਆਇਆ ਤੂਫਾਨ, ਨਵ-ਵਿਆਹੇ ਜੋੜੇ ਦੀ ਮੌਤ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਦੀ ਜ਼ਿੰਮੇਵਾਰ ਪਰਲ ਕੰਪਨੀ ਹੈ ਕਿਉਂਕਿ ਉਨ੍ਹਾਂ ਦੇ ਪੈਸੇ ਨਾਲ ਖਰੀਦੀ ਜ਼ਮੀਨ 'ਤੇ ਕੁਝ ਹੋਰ ਲੋਕ ਹੀ ਕਬਜ਼ਾ ਜਮਾਈ ਬੈਠੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ. ਅਤੇ ਪੁਲਸ ਕਮਿਸ਼ਨਰ ਲੁਧਿਆਣਾ ਤੋਂ ਮੰਗ ਕੀਤੀ ਕਿ ਪਰਲ ਕੰਪਨੀ ਅਤੇ ਜਿਹੜੇ ਲੋਕਾਂ ਦਾ ਇਸ ਸਮੇਂ ਜ਼ਮੀਨ ਦਾ ਕਬਜ਼ਾ ਹੈ, ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਾਨੂੰ ਇਨਸਾਫ਼ ਦਿੱਤਾ ਜਾਵੇ ।
ਇਹ ਵੀ ਪੜ੍ਹੋ : ਨਾਕੇ 'ਤੇ ਏ. ਐੱਸ. ਆਈ. ਨੇ ਉਤਾਰੀ ਸਿੱਖ ਨੌਜਵਾਨ ਦੀ ਪੱਗੜੀ, ਮਚਿਆ ਬਵਾਲ
ਪਰਿਵਾਰ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਗਈ : ਥਾਣਾ ਮੁਖੀ
ਇਸ ਸਬੰਧੀ ਥਾਣਾ ਸਾਹਨੇਵਾਲ ਦੇ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਕਿਹਾ ਕਿ ਪਰਿਵਾਰ ਨੇ ਜੋ ਬਿਆਨ ਦਿੱਤੇ ਸਨ ਅਸੀਂ ਉਸ ਹਿਸਾਬ ਨਾਲ ਕਾਰਵਾਈ ਕਰ ਦਿੱਤੀ ਹੈ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਝਾਂ ਕਰਨ ਪੁੱਜੇ ਮਨਜਿੰਦਰ ਸਿੰਘ ਗਿਆਸਪੁਰਾ ਆਗੂ ਲੋਕ ਇਨਸਾਫ਼ ਪਾਰਟੀ ਅਤੇ ਗੁਰਮੀਤ ਸਿੰਘ ਮੁੰਡੀਆਂ ਨੇ ਕਿਹਾ ਕਿ ਜਸਵਿੰਦਰ ਸਿੰਘ ਦੀ ਮੌਤ ਲਈ ਪ੍ਰਸ਼ਾਸਨ ਵੀ ਉਨਾ ਹੀ ਜ਼ਿੰਮੇਵਾਰ ਹੈ ਜਿੰਨੀ ਪਰਲ ਕੰਪਨੀ ਅਤੇ ਕਬਜ਼ਾਧਾਰੀ ਹਨ, ਇਸ ਲਈ ਸਾਰਿਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦੋ ਬੱਚਿਆਂ ਦੀ ਲੜਾਈ ਦਾ ਖ਼ੌਫਨਾਕ ਅੰਤ, ਉਹ ਹੋਇਆ ਜੋ ਸੋਚਿਆ ਨਾ ਸੀ
ਨਸ਼ੇੜੀ ਪੁੱਤ ਦੀ ਘਿਨੌਣੀ ਕਰਤੂਤ: ਪਿਉ ਨੂੰ ਡੰਡੇ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ
NEXT STORY