ਅਜਨਾਲਾ (ਬਾਠ)- ਅੱਜ ਇਥੇ ਕਾਲਿਆਂ ਵਾਲਾ ਸ਼ਹੀਦੀ ਖੂਹ ਕੰਪਲੈਕਸ ਸਥਾਨ ਵਿਖੇ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਦੀ ਹੋਈ ਤਹਿਸੀਲ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਾਰਜਕਾਰਨੀ ਮੈਂਬਰ ਮਾ. ਸੁੱਚਾ ਸਿੰਘ ਅਜਨਾਲਾ ਨੇ ਕੈਪਟਨ ਸਰਕਾਰ ਦੀਆਂ ਪੈਨਸ਼ਨਰ ਤੇ ਮੁਲਜ਼ਮ ਮਾਰੂ ਨੀਤੀਆਂ ਨੂੰ ਆੜੇ ਹੱਥੀਂ ਲਿਆ ਤੇ ਕਿਹਾ ਕਿ ਜੁਲਾਈ 2017 ਤੋਂ ਪੈਨਸ਼ਨਰਾਂ ਦੇ ਖਜ਼ਾਨਾ ਦਫਤਰਾਂ 'ਚ ਜ਼ੁਬਾਨੀ ਹੁਕਮਾਂ ਰਾਹੀਂ ਵਿੱਤੀ ਐਮਰਜੈਂਸੀ ਲਾ ਕੇ ਪੈਨਸ਼ਨ ਲਾਭ ਜਾਰੀ ਕਰਨ 'ਤੇ ਰੋਕ ਲਾਈ ਹੋਈ ਹੈ ਅਤੇ ਹੋਰ ਮੰਗਾਂ ਵੀ ਪ੍ਰਵਾਨ ਕਰਨ ਤੋਂ ਟਾਲਾ ਵੱਟਿਆ ਹੋਇਆ ਹੈ, ਜਿਸ ਦੇ ਵਿਰੋਧ 'ਚ ਖਜ਼ਾਨਾ ਦਫਤਰਾਂ 'ਚੋਂ ਬਿੱਲ ਪਾਸ ਕਰਵਾਉਣ ਲਈ ਸੰਘਰਸ਼ ਦੀ ਰਣਨੀਤੀ ਅਪਣਾਉਂਦਿਆਂ ਇਸੇ ਮਹੀਨੇ 'ਚ ਹੋਰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੰਮ੍ਰਿਤਸਰ ਵਿਖੇ ਖਜ਼ਾਨਾ ਦਫਤਰ ਦਾ ਘਿਰਾਓ ਕਰ ਕੇ ਪੈਨਸ਼ਨਰਾਂ ਦੇ ਲਾਭ ਬਿੱਲ ਪਾਸ ਕਰਵਾਉਣ ਲਈ ਮਜਬੂਰ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਤਹਿਸੀਲ ਪ੍ਰਧਾਨ ਕਾਮਰੇਡ ਰਘਬੀਰ ਸਿੰਘ ਕਾਮਲਪੁਰਾ ਦੀ ਅਗਵਾਈ 'ਚ ਤਹਿਸੀਲ ਭਰ ਦੇ ਪੈਨਸ਼ਨਰਾਂ ਨੇ ਸ਼ਹਿਰ ਦੇ ਬਾਜ਼ਾਰਾਂ 'ਚ ਖਜ਼ਾਨਾ ਦਫਤਰ ਸਮੇਤ ਕੈਪਟਨ ਸਰਕਾਰ ਦੀਆਂ ਪੈਨਸ਼ਨਰ ਤੇ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਰੋਹ ਭਰਿਆ ਮੁਜ਼ਾਹਰਾ ਕਰ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਜ਼ਿਲਾ ਪ੍ਰਧਾਨ ਨਰਿੰਦਰਪਾਲ ਚਮਿਆਰੀ, ਪ੍ਰਿੰ. ਰਘਬੀਰ ਸਿੰਘ, ਅਮਰੀਕ ਸਿੰਘ ਅਜਨਾਲਾ, ਬਚਨ ਸਿੰਘ ਗਿੱਲ, ਸੁਲੱਖਣ ਸਿੰਘ ਗੁੱਝਾਪੀਰ, ਹਰਦੇਵ ਸਿੰਘ ਈਸਾਪੁਰ, ਅਵਤਾਰ ਸਿੰਘ ਰਮਦਾਸ, ਕੁਲਦੀਪ ਸਿੰਘ, ਲੱਖਾ ਸਿੰਘ ਰਮਦਾਸ, ਤਰਲੋਕ ਸਿੰਘ ਜਸਤਰਵਾਲ, ਭਜਨ ਸਿੰਘ ਛੀਨਾ, ਸੁਖਬੀਰ ਸਿੰਘ ਅਜਨਾਲਾ, ਹਰਦੇਵ ਸਿੰਘ ਸੂਫੀ, ਬਲਬੀਰ ਸਿੰਘ ਆਦਿ ਆਗੂ ਹਾਜ਼ਰ ਸਨ।
ਜਲ ਸਪਲਾਈ ਤੇ ਸੈਨੀਟੇਸ਼ਨ ਮੁਲਾਜ਼ਮਾਂ ਨੇ ਫੂਕਿਆ ਮਨਪ੍ਰੀਤ ਬਾਦਲ ਦਾ ਪੁਤਲਾ
NEXT STORY