ਸਮਰਾਲਾ (ਵਰਮਾ/ਸਚਦੇਵਾ) : ਪੰਜਾਬ ਪੈਨਸ਼ਨਰ ਕਲਿਆਣ ਸੰਗਠਨ ਦੀ ਸਮਰਾਲਾ ਦੀ ਮਾਸਿਕ ਮੀਟਿੰਗ ਪੈਨਸ਼ਨਰ ਭਵਨ ਵਿਖੇ ਚਰਨਜੀਤ ਸਿੰਘ ਸੀਨੀ. ਵਾਈਸ ਪ੍ਰਧਾਨ ਅਤੇ ਰੌਸ਼ਨ ਲਾਲ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ 'ਚ ਜਨਰਲ ਸਕੱਤਰ ਵਿਜੈ ਕੁਮਾਰ ਸ਼ਰਮਾ ਨੇ 17 ਦਸੰਬਰ ਨੂੰ ਮਨਾਏ ਜਾ ਰਹੇ ਪੈਨਸ਼ਨਰ ਡੇਅ ਦੀਆਂ ਤਿਆਰੀਆਂ ਲਈ ਵੱਖ-ਵੱਖ ਪ੍ਰਬੰਧਾਂ ਲਈ ਬਣਾਈ ਕਮੇਟੀ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਸ ਦਿਨ 31 ਦਸੰਬਰ 2025 ਤੱਕ 80 ਸਾਲ ਪੂਰੇ ਕਰਨ ਵਾਲੇ ਪੁਰਸ਼ ਪੈਨਸ਼ਨਰ ਅਤੇ 75 ਸਾਲ ਪੂਰੇ ਕਰਨ ਵਾਲੀਆਂ ਇਸਤਰੀ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਨ੍ਹਾਂ ਦੀ ਸੂਚੀ ਤਿਆਰ ਕਰਨ ਅਤੇ ਵੇਰਵੇ ਇਕੱਠੇ ਕਰਨ ਸਬੰਧੀ ਰਿਟਾ. ਲੈਕ. ਹਰੀ ਚੰਦ ਵਰਮਾ ਦੀ ਡਿਊਟੀ ਲਗਾਈ ਗਈ ਹੈ, ਪੈਨਸ਼ਨਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵੇਰਵੇ ਨਿੱਜੀ ਰੂਪ ਵਿੱਚ ਜਾਂ ਫੋਨ ਨੰਬਰ 98550-46942 ’ਤੇ 14 ਦਸੰਬਰ ਤੱਕ ਭੇਜ ਸਕਦੇ ਹਨ। ਰੌਸ਼ਨ ਲਾਲ ਅਰੋੜਾ, ਦਲੀਪ ਸਿੰਘ ਵਾਈਸ ਪ੍ਰਧਾਨ, ਹਰੀ ਚੰਦ ਵਰਮਾ, ਨੇਤਰ ਸਿੰਘ ਨੇਤਰ, ਕੁਲਭੂਸ਼ਣ ਸ਼ਰਮਾ ਨੇ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਜਾ ਰਹੇ ਧੱਕੇ ਅਤੇ ਮੰਗਾਂ ਨਾ ਮੰਨਣ ਲਈ ਕੋਸਿਆ। ਮੀਟਿੰਗ ਦੇ ਅਖੀਰ ਵਿੱਚ ਚਰਨਜੀਤ ਸਿੰਘ ਨੇ ਪੈਨਸ਼ਨਰ ਡੇਅ 'ਤੇ ਵੱਧ ਤੋਂ ਵੱਧ ਹਾਜ਼ਰੀ ਅਤੇ ਸਹਿਯੋਗ ਦੀ ਮੰਗ ਕਰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ।
ਕਾਰ ਸਵਾਰ ਇਕ ਨੌਜਵਾਨ ਤੋਂ ਨਾਜਾਇਜ਼ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ
NEXT STORY