ਲਾਂਬੜਾ (ਵਰਿੰਦਰ) : ਵੈਸੇ ਤਾਂ ਸਰਕਾਰ ਬਾਰ-ਬਾਰ ਦਾਅਵੇ ਕਰ ਰਹੀ ਹੈ ਕਿ ਸਾਡੇ ਕੋਲ ਗੈਸ ਦੀ ਕੋਈ ਕਮੀ ਨਹੀਂ ਹੈ, ਖਪਤਕਾਰਾਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਪਰ ਦੂਜੇ ਪਾਸੇ ਖਪਤਕਾਰਾਂ ਨੂੰ ਗੈਸ ਬੁਕਿੰਗ ਦੇ ਬਾਅਦ ਕਈ-ਕਈ ਹਫਤੇ ਤੱਕ ਗੈਸ ਨਸੀਬ ਨਹੀਂ ਹੋ ਰਹੀ ਅਤੇ ਕਦੋਂ ਮਿਲੇਗੀ, ਇਸ ਦਾ ਵੀ ਕੁਝ ਨਹੀਂ ਪਤਾ। ਇਸ ਤੋਂ ਇਲਾਵਾ ਗੈਸ ਏਜੰਸੀਆਂ ਦੀ ਕਾਰਜਪ੍ਰਣਲੀ ਖਪਤਕਾਰਾਂ ਦੀਆਂ ਪ੍ਰੇਸ਼ਾਨੀਆਂ ਵਿਚ ਹੋਰ ਵੀ ਇਜ਼ਾਫ਼ਾ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਸਾਖੀ 'ਤੇ 6 ਜੋੜੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਵੇਗਾ ਰੇਲਵੇ, ਫਿਰੋਜ਼ਪੁਰ ਸਿਟੀ 'ਚ ਵੀ ਹੋਵੇਗਾ ਠਹਿਰਾਅ
ਇਸ ਸਬੰਧੀ ਪੀੜਤ ਖਪਤਕਾਰ ਮੋਹਨ ਵਾਸੀ ਲਾਂਬੜਾ ਨੇ ਦੱਸਿਆ ਕਿ ਉਨ੍ਹਾਂ ਕੋਲ ਇੰਡੀਅਨ ਕੰਪਨੀ ਦਾ ਗੈਸ ਹੈ, ਜਿਸ ਦਾ ਦਫਤਰ ਸੈਦਾਂ ਗੇਟ ਜਲੰਧਰ ਵਿਖੇ ਹੈ। ਉਨ੍ਹਾਂ ਨੇ ਲਗਭਗ 14 ਦਿਨ ਪਹਿਲਾਂ ਗੈਸ ਬੁੱਕ ਕਰਾਇਆ ਸੀ ਪਰ ਅਜੇ ਤੱਕ ਉਨਾਂ ਨੂੰ ਗੈਸ ਸਪਲਾਈ ਨਾ ਹੋਈ ਹੈ ਅਤੇ ਨਾ ਜਲਦੀ ਮਿਲਣ ਦੀ ਕੋਈ ਉਮੀਦ ਹੈ। ਉਨ੍ਹਾਂ ਕੋਲ ਉਕਤ ਦਫਤਰ ਅਤੇ ਮੁਲਾਜ਼ਮਾਂ ਦੇ ਜੋ ਨੰਬਰ ਸਨ, ਉਹ ਹੁਣ ਕੰਮ ਨਹੀਂ ਕਰ ਰਹੇ।ਮਾਲਕ ਨੂੰ ਕਈ ਵਾਰੀ ਫੋਨ ਕੀਤਾ,ਪਰ ਉਹ ਵੀ ਫੋਨ ਨਹੀਂ ਚੁੱਕ ਰਹੇ। ਸਿਹਤ ਠੀਕ ਨਾ ਹੋਣ ਕਾਰਨ ਉਹ ਖੁਦ ਦਫਤਰ ਜਾਣ ਤੋਂ ਅਸਮਰੱਥ ਹਨ। ਇਸ ਸਬੰਧੀ ਕਈ ਹੋਰ ਗੈਸ ਖਪਤਕਾਰਾਂ ਦਾ ਦੱਸਣਾ ਹੈ ਕਿ ਉਨ੍ਹਾਂ ਨੂੰ ਵੀ ਕਾਫੀ ਦਿਨਾਂ ਤੋੰ ਗੈਸ ਸਪਲਾਈ ਨਹੀਂ ਮਿਲ ਰਹੀ। ਜਾਣਕਾਰੀ ਅਨੁਸਾਰ ਕਈ ਖਪਤਕਾਰਾਂ ਨੂੰ ਤਾਂ ਲਗਭਗ ਇਕ ਮਹੀਨੇ ਤੋਂ ਗੈਸ ਨਹੀਂ ਮਿਲਿਆ ਹੈ। ਗੈਸ ਨਾ ਮਿਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਹਿਆ ਹੈ।
ਇਹ ਵੀ ਪੜ੍ਹੋ : ਨਿੱਜੀ ਹਸਪਤਾਲਾਂ 'ਚ 24 ਘੰਟੇ ਦੀ ਹੜਤਾਲ! ਡਾਕਟਰ ਦੀ ਗ੍ਰਿਫ਼ਤਾਰੀ ਵਿਰੁੱਧ ਰਾਜਸਥਾਨ ਦੇ ਡਾਕਟਰਾਂ 'ਚ ਭਾਰੀ ਰੋਸ
ਗੈਸ ਖਪਤਕਾਰਾਂ ਦਾ ਦੱਸਣਾ ਹੈ ਕਿ ਕਾਫੀ ਸਮੇਂ ਤੋਂ ਗੈਸ ਨਾ ਮਿਲਣ ਕਾਰਨ ਉਨ੍ਹਾਂ ਨੇ ਇੰਡਕਸ਼ਨ ਵੀ ਲਿਆਂਦਾ ਪਰ ਉਸ ’ਤੇ ਸਾਰੇ ਪ੍ਰਕਾਰ ਦੇ ਬਰਤਨ ਕੰਮ ਨਹੀਂ ਕਰਦੇ ਅਤੇ ਕਈ ਵਾਰ ਬਿਜਲੀ ਸਪਲਾਈ ਬੰਦ ਹੁੰਦੀ ਹੈ। ਉਨ੍ਹਾਂ ਨੂੰ ਮਜਬੂਰਨ ਢਾਬਿਆਂ ਤੇ ਹੋਟਲਾਂ ਤੋਂ ਮਹਿੰਗਾ ਖਾਣਾ ਮੰਗਵਾਉਣਾ ਪੈ ਰਿਹਾ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਈ ਕਈ ਗੈਸ ਏਜੰਸੀਆਂ ਵਾਲੇ ਆਪਣੇ ਚਹੇਤਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਗੈਸ ਸਪਲਾਈ ਕਰ ਰਹੇ ਹਨ, ਜੋ ਕਿ ਹੈਰਾਨੀ ਦਾ ਵਿਸ਼ਾ ਹੈ। ਗੈਸ ਖਪਤਕਾਰਾਂ ਨੇ ਗੈਸ ਸਿਲੰਡਰ ਜਲਦੀ ਮੁਹੱਈਆ ਕਰਵਾਉਣ ਅਤੇ ਗੈਸ ਬੁਕਿੰਗ ਦੇ ਬਾਵਜੂਦ ਜ਼ਿਆਦਾ ਸਮਾਂ ਗੈਸ ਨਾ ਮਿਲਣ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਉਕਤ ਏਜੰਸੀ ਮਾਲਕ ਨਾਲ ਸੰਪਰਕ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਣ 100% ਘਰ-ਘਰ ਜਾ ਕੇ ਇਕੱਠਾ ਕੀਤਾ ਜਾਵੇਗਾ ਕੂੜਾ, ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
NEXT STORY