ਲੁਧਿਆਣਾ : ਹੋਲੀ ’ਤੇ ਸ਼ਹਿਰ ਦਾ ਮਾਹੌਲ ਗੁਲਾਲ ਦੇ ਰੰਗਾਂ ’ਚ ਰੰਗਿਆ ਹੋਇਆ ਹੈ। ਹੋਲੀ ’ਤੇ ਹਰ ਕੋਈ ਆਪਣੇ ਪਰਿਵਾਰ ਨਾਲ ਰੰਗਾਂ ਦੀ ਦੁਨੀਆ 'ਚ ਡੁੱਬਿਆ ਹੋਇਆ ਹੈ। ਕੁੜੀਆਂ ਵੀ ਇਸ ’ਚ ਪਿੱਛੇ ਨਹੀਂ ਹਨ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਹੋਲੀ ਖੇਡੀ ਅਤੇ ਇਕ-ਦੂਜੇ ਨੂੰ ਰੰਗ ਵੀ ਦਿੱਤੇ। ਇਸ ਦੇ ਨਾਲ ਸੰਗੀਤ ਅਤੇ ਗਾਇਕੀ ਵੀ ਸੀ। ਵਿਦਿਆਰਥਣਾਂ ਨੇ ‘ਹੋਲੀ ਖੇਲੇ ਰਘੁਬੀਰਾ ਅਵਧ ਮੈਂ’ ਵਰਗੇ ਗੀਤਾਂ ਨਾਲ ਰਾਮਲੱਲਾ ਦੇ ਰੰਗ ਬਿਖੇਰੇ ਅਤੇ ਪਿਆਰ ਅਤੇ ਏਕਤਾ ਦਾ ਸੰਦੇਸ਼ ਵੀ ਦਿੱਤਾ। ਬੱਚਿਆਂ ਵਲੋਂ ਵੀ ਬੜੇ ਚਾਅ ਨਾਲ ਹੋਲੀ ਦਾ ਤਿਉਹਾਰ ਮਨਾਇਆ ਗਿਆ।
ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਆਪਣੇ ਵਤਨਾਂ ਨੂੰ ਰਵਾਨਾ ਹੋਏ ਵਿਦੇਸ਼ੀ ਪੰਛੀ, ਕੇਸ਼ੋਪੁਰ ਤੇ ਨਰੋਟ ਛੰਭ ਹੋਏ ਵਿਰਾਨ
NEXT STORY