ਤਲਵੰਡੀ ਭਾਈ (ਪਾਲ) : ਇਕ ਪਾਸੇ ਸਰਕਾਰ ਵਾਤਾਵਰਨ ਨੂੰ ਸੁਖਾਵਾਂ ਬਨਾਉਣ ਲਈ ਜਾਗਰੂਕ ਹਫਤੇ ਮਨਾਉਂਦੀ ਹੈ ਤੇ ਦੂਜੇ ਪਾਸੇ ਪ੍ਰੈਸ਼ਰ ਹਾਰਨਾਂ ਤੋਂ ਕਾਫੀ ਲੋਕ ਪ੍ਰੇਸ਼ਾਨ ਹਨ। ਕਈ ਵਾਰ ਤਾਂ ਐਨੀ ਉੱਚੀ ਅਵਾਜ਼ ਵਿਚ ਹਾਰਨ ਵੱਜਦੇ ਹਨ ਕਿ ਸੜਕ ਤੇ ਚੱਲਣ ਵਾਲੇ ਬਜ਼ੁਰਗ ਅਤੇ ਬੱਚੇ ਐਨੇ ਡਰ ਜਾਂਦੇ ਹਨ ਕਿ ਕੁਝ ਸਮੇਂ ਲਈ ਆਪਣਾ ਹੋਸ਼ ਹੀ ਖੋ ਬੈਠਦੇ ਹਨ। ਕਈ ਵਾਰ ਤਾਂ ਥੋੜਾ ਜਿਹਾ ਟਰੈਫਿਕ ਵਿਚ ਰੁਕਾਵਟ ਕਾਰਨ ਕਈ ਬੱਸਾਂ ਅਤੇ ਟਰੱਕਾਂ ਵਾਲੇ ਹਾਰਨ ਤੋਂ ਹੱਥ ਹੀ ਨਹੀਂ ਚੁੱਕਦੇ ਅਤੇ ਅਚਾਨਕ ਹਾਰਨਾਂ ਦੀਆਂ ਵੱਖ ਵੱਖ ਅਵਾਜ਼ਾਂ ਨਾਲ ਵਾਤਾਵਰਨ ਵਿਚ ਅਜੀਬ ਕਿਸਮ ਦਾ ਮਾਹੌਲ ਬਣ ਜਾਂਦਾ ਹੈ। ਕਾਰਾਂ, ਜੀਪਾਂ ਅਤੇ ਮੋਟਰਸਾਈਕਲਾਂ 'ਤੇ ਲੱਗੇ ਹੂਟਰ ਅਤੇ ਵੱਖ ਵੱਖ ਕਿਸਮਾਂ ਦੇ ਸਾਈਕਲਾਂ 'ਤੇ ਲੱਗੇ ਹਾਰਨਾਂ ਨਾਲ ਸਥਿਤੀ ਹੋਰ ਵੀ ਗੁੰਝਲਦਾਰ ਬਣ ਜਾਂਦੀ ਹੈ। ਕਈ ਮਨਚਲੇ ਨੌਜਵਾਨ ਲੜਕੀਆਂ ਕੋਲ ਆ ਕੇ ਇਕਦਮ ਹਾਰਨ ਵਜਾਉਂਦੇ ਹਨ, ਜਿਸ ਕਾਰਨ ਸਕੂਲਾਂ ਅਤੇ ਕਾਲਜ ਜਾਂਦੀਆਂ ਲੜਕੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਸਥਾਨਕ ਲੋਕਾਂ ਨੇ ਕਈ ਵਾਰ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉੱਚੀ ਅਵਾਜ਼ ਹਾਰਨ ਵਜਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਪਰ ਨਾ ਤਾਂ ਪੁਲਸ ਅਤੇ ਨਾ ਹੀ ਪ੍ਰਸ਼ਾਸਨ ਇਸ ਵੱਲ ਧਿਆਨ ਦੇ ਰਿਹਾ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੋ ਰਿਹਾ ਹੈ।
ਜ਼ਿਲੇ ਦੀਆਂ ਮੰਡੀਆਂ 'ਚ 12,45,541 ਮੀਟ੍ਰਿਕ ਟਨ ਝੋਨੇ ਦੀ ਖਰੀਦ : ਡਿਪਟੀ ਕਮਿਸ਼ਨਰ
NEXT STORY