ਗੈਜੇਟ ਡੈਸਕ - ਦੁਨੀਆ ਭਰ 'ਚ ਵਟਸਐਪ ਯੂਜ਼ਰਸ ਨੂੰ ਅੱਜ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ, ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ 'ਚ ਮੁਸ਼ਕਲ ਆ ਰਹੀ ਹੈ ਅਤੇ ਐਪ ਵਾਰ-ਵਾਰ ਅਚਾਨਕ ਹੈਂਗ ਹੋ ਰਹੀ ਹੈ। ਹਾਲਾਂਕਿ, ਵਟਸਐਪ ਵੱਲੋਂ ਅਜੇ ਤੱਕ ਸਰਵਰ ਡਾਊਨ ਹੋਣ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਕੰਪਨੀ ਦੇ FAQ ਪੇਜ ਅਨੁਸਾਰ, ਇਸ ਸਮੱਸਿਆ ਨੂੰ ਹੱਲ ਕਰਨ ਲਈ ਯੂਜ਼ਰਸ ਇਹ ਕਦਮ ਚੁੱਕ ਸਕਦੇ ਹਨ :-
- ਵਟਸਐਪ ਦਾ ਨਵਾਂ ਵਰਜ਼ਨ ਅਪਡੇਟ ਕਰੋ।
- ਆਪਣੇ ਫ਼ੋਨ ਨੂੰ ਇੱਕ ਵਾਰ ਰੀਸਟਾਰਟ ਕਰੋ।
- ਇੰਟਰਨੈੱਟ ਕਨੈਕਸ਼ਨ ਦੀ ਜਾਂਚ ਕਰੋ।
ਇਹ ਸਮੱਸਿਆ ਸਿਰਫ਼ ਭਾਰਤ 'ਚ ਹੀ ਨਹੀਂ, ਸਗੋਂ ਦੁਨੀਆ ਭਰ ਦੇ ਕਈ ਹਿੱਸਿਆਂ 'ਚ ਦੇਖੀ ਜਾ ਰਹੀ ਹੈ। ਉਮੀਦ ਹੈ ਕਿ ਐਪ ਅਪਡੇਟ ਕਰਨ ਨਾਲ ਇਹ ਬਗ ਠੀਕ ਹੋ ਜਾਵੇਗਾ।
WhatsApp users ਦੀ ਹੋ ਗਈ ਬੱਲੇ-ਬੱਲੇ ! ਹੁਣ ਇਕੋ ਫੋਨ 'ਚ ਚੱਲਣਗੇ 2 ਅਕਾਊਂਟ, ਮਿਲਣਗੇ ਇਹ ਖਾਸ ਫੀਚਰ
NEXT STORY