ਨਕੋਦਰ(ਪਾਲੀ)— ਸ਼ਹਿਰ 'ਚ ਖਾਲੀ ਪਈ ਜਗ੍ਹਾ 'ਚ ਲੱਗੀਆਂ ਹਿੰਦੂ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਲੋਕਾਂ ਨੇ ਧਰਨਾ ਲਗਾਇਆ। ਇਸ ਦੌਰਾਨ ਲੋਕ ਭੜਕ ਨਾ ਜਾਣ, ਇਸ ਨੂੰ ਲੈ ਕੇ ਪੁਲਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ। ਦਰਅਸਲ ਇਥੇ ਇਕ ਮਕਾਨ 'ਚ ਕਾਫੀ ਸਮੇਂ ਤੋਂ ਹਿੰਦੂ ਭਾਈਚਾਰੇ ਦੇ ਲੋਕ ਰਹਿੰਦੇ ਸਨ। ਇਸ ਦੌਰਾਨ ਵਕਫ ਬੋਰਡ ਨੇ ਉਨ੍ਹਾਂ 'ਤੇ ਕੇਸ ਕਰ ਦਿੱਤਾ ਕਿ ਇਹ ਜ਼ਮੀਨ ਉਨ੍ਹਾਂ ਦੀ ਹੈ। ਬਚਾਅ 'ਚ ਸਮਝੌਤਾ ਹੋ ਗਿਆ, ਜਿਸ ਤੋਂ ਬਾਅਦ ਹਿੰਦੂ ਭਾਈਚਾਰੇ ਨੂੰ ਲੋਕਾਂ ਨੇ ਘਰ ਖਾਲੀ ਕਰਕੇ ਉਸ ਦੇ ਇਕ ਪਾਸੇ ਕਮਰੇ ਪਾ ਕੇ ਰਹਿਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।

ਅੱਜ ਮੁਸਲਮਾਨ ਭਾਈਚਾਰੇ ਵੱਲੋਂ ਬੰਦ ਮਕਾਨ 'ਚ ਰਿਪੇਅਰ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਅੰਦਰ ਲੱਗੀਆਂ ਦੇਵੀ ਦੇਵਤਾਵਾਂ ਦੀਆਂ ਮੂਰਤੀਆਂ ਨੂੰ ਤੋੜ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਧਰਨਾ ਲਗਾ ਦਿੱਤਾ। ਉਨ੍ਹਾਂ ਨੂੰ ਖਦਸ਼ਾ ਹੈ ਕਿ ਇਥੇ ਮਸਜ਼ਿਦ ਬਣਾਈ ਜਾਵੇਗੀ।

... ਤੇ ਇਕ ਵਾਰ ਵੀ ਨਾ ਕੰਬਿਆ ਕਲਯੁਗੀ ਪਤੀ ਦਾ ਦਿਲ
NEXT STORY