ਸਾਦਿਕ (ਪਰਮਜੀਤ) - ਫਰੀਦਕੋਟ ਰੋਡ 'ਤੇ ਮੈਰਿਜ ਪੈਲਿਸਾਂ ਦੇ ਸਾਹਮਣੇ ਇਕ ਅਧੇੜ ਉਮਰ ਦੇ ਵਿਅਕਤੀ ਵਲੋਂ ਬਿਜਲੀ ਦੇ ਟ੍ਰਾਂਸਫਾਰਮਰ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਜਗਨਦੀਪ ਕੌਰ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ। ਪੁਲਸ ਨੇ ਜਦੋਂ ਮ੍ਰਿਤਕ ਦੀਆਂ ਜੇਬਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ 'ਚੋਂ ਕੁਝ ਰੁਪਏ ਅਤੇ ਡੋਡ ਤੋਂ ਸਾਦਿਕ ਤੱਕ ਦੀ ਟਿਕਟ ਮਿਲੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਸ਼ਨਾਖਤ ਲਈ ਮੋਰਚਰੀ ਵਿਭਾਗ ਫਰੀਦਕੋਟ ਭੇਜ ਦਿੱਤਾ ਹੈ, ਜਿਸ ਦੇ ਬਾਰੇ ਕੁਝ ਪਤਾ ਲੱਗਣ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।
ਦਾਖਾ : ਕਾਊਂਟਿੰਗ ਸੈਂਟਰ 'ਚ ਵੀ. ਵੀ. ਪੈਟ ਮਸ਼ੀਨ ਖਰਾਬ, ਰੁਕੀ ਵੋਟਾਂ ਦੀ ਗਿਣਤੀ
NEXT STORY