ਜੈਤੋ (ਗੁਰਮੀਤਪਾਲ) : ਸਬ ਡਵੀਜ਼ਨ ਜੈਤੋ ਦੇ ਪਿੰਡ ਰੋੜੀਪੂਰਾ ’ਚ ਲੰਘੀ ਰਾਤ ਇਕ ਵਿਅਕਤੀ ਦਾ ਕਤਲ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮਿਲਦਿਆਂ ਹੀ ਡੀ. ਐੱਸ.ਪੀ. ਜੈਤੋ ਪਰਮਿੰਦਰ ਸਿੰਘ ਗਰੇਵਾਲ਼ ਅਤੇ ਥਾਣਾ ਮੁਖੀ ਜੈਤੋ ਰਾਜੇਸ਼ ਕੁਮਾਰ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚ ਗਏ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟ-ਮਾਰਟਮ ਲਈ ਭਿਜਵਾ ਦਿੱਤਾ।
ਡੀ. ਐੱਸ. ਪੀ. ਪਰਮਿੰਦਰ ਸਿੰਘ ਗਰੇਵਾਲ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਬਾਬੂ ਸਿੰਘ (65) ਪੁੱਤਰ ਮੋਦਨ ਸਿੰਘ ਪਿੰਡ ਵਿਚ ਸ਼ਰਾਬ ਦੇ ਠੇਕੇ ਦੀ ਬ੍ਰਾਂਚ ’ਤੇ ਕੰਮ ਕਰਦਾ ਸੀ। ਲੰਘੀਂ ਰਾਤ ਆਪਣੇ ਘਰ ਇਕੱਲਾ ਸੀ ਅਤੇ ਹਮਲਾਵਰਾਂ ਵੱਲੋਂ ਕਿਸੇ ਹਥਿਆਰ ਨਾਲ ਸਿਰ ’ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਉਧਰ ਪੁਲਸ ਦਾ ਆਖਣਾ ਹੈ ਕਿ ਕਤਲ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਸਾਈਕਲ 'ਤੇ ਸ਼੍ਰੀਲੰਕਾ, ਮਲੇਸ਼ੀਆ ਘੁੰਮਣ ਵਾਲਾ ਬਠਿੰਡੇ ਦਾ ਸਰਕਾਰੀ ਅਧਿਆਪਕ, ਸੁਣੋ ਤਜਰਬੇ (ਵੀਡੀਓ)
NEXT STORY