ਸਾਹਨੇਵਾਲ/ਕੁਹਾੜਾ (ਜਗਰੂਪ)- ਥਾਣਾ ਸਾਹਨੇਵਾਲ ਦੀ ਪੁਲਸ ਪਾਰਟੀ ਨੇ ਇਕ ਵਿਅਕਤੀ ਨੂੰ ਇਕ ਦੇਸੀ ਪਿਸਟਲ, 2 ਜਿੰਦਾ ਕਾਰਤੂਸ, 1 ਖਾਲੀ ਮੈਗਜੀਨ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਬੀਤੀ 10 ਨਵੰਬਰ ਨੂੰ ਗਸ਼ਤ ਸਬੰਧੀ ਜੁਗਿਆਣਾ ਪੁਲ ਦੇ ਥੱਲੇ ਮੇਨ ਜੀ. ਟੀ. ਰੋਡ 'ਤੇ ਮੌਜੂਦ ਸੀ। ਇਸ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਇਕ ਵਿਅਕਤੀ ਕੋਲ ਇਕ ਨਾਜਾਇਜ਼ ਅਸਲਾ ਹੈ। ਗਰਗ ਫੈਕਟਰੀ ਨੇੜੇ ਕੰਗਣਵਾਲ ਰੋਡ 'ਤੇ ਰੇਡ ਦੌਰਾਨ ਉਸ ਕੋਲੋਂ 32 ਬੋਰ ਦੇਸੀ ਪਿਸਟਲ, 2 ਜਿੰਦਾ ਕਾਰਤੂਸ, 1 ਖਾਲੀ ਮੈਗਜ਼ੀਨ ਅਤੇ ਇਕ ਮੋਟਰਸਾਈਲਕ ਬਰਾਮਦ ਕੀਤਾ ਗਿਆ। ਥਾਣੇਦਾਰ ਭੁਪਿੰਦਰ ਸਿੰਘ ਨੇ ਉਕਤ ਵਿਅਕਤੀ ਦੀ ਪਛਾਣ ਸੁਨੀਲ ਯਾਦਵ ਪੁੱਤਰ ਬਗੈਲੂ ਯਾਦਵ ਵਾਸੀ ਕਿਰਾਏਦਾਰ ਗਲੀ ਨੰ. 1 ਕੰਗਣਵਾਲ ਅਤੇ ਅਨੁਰਾਗ ਤਿਵਾੜੀ ਪੁੱਤਰ ਅਸ਼ੋਕ ਤਿਵਾੜੀ ਵਾਸੀ ਗਲੀ ਨੰ. 3 ਮੁਹੱਲਾ ਭਾਈ ਧਰਮ ਸਿੰਘ ਨਗਰ ਕੱਚੀ ਲੋਹਾਰਾ ਰੋਡ ਥਾਣਾ ਸਾਹਨੇਵਾਲ ਵਜੋਂ ਹੋਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਘਰਵਾਲੀ ਨੂੰ ਤੰਗ ਕਰਨ ਵਾਲੇ ਨੂੰ ਸਬਕ ਸਿਖਾਉਣ ਲਈ ਲਈ ਲਿਆਇਆ ਸੀ ਦੇਸੀ ਪਿਸਟਲ :
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਸੁਨੀਲ ਯਾਦਵ ਆਪਣੇ ਦੋ ਬੱਚਿਆਂ ਅਤੇ ਪਤਨੀ ਸਮੇਤ ਇੱਥੇ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਉਹ ਕਿਸੇ ਫੈਕਟਰੀ 'ਚ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਇਕ ਵਿਅਕਤੀ ਉਸ ਦੀ ਪਤਨੀ ਨੂੰ ਤੰਗ ਕਰਦਾ ਸੀ ਅਤੇ ਉਸ ਨਾਲ ਵੀ ਮਾਰਕੁੱਟ ਕਰਦਾ ਸੀ। ਉਸ ਨੂੰ ਸਬਕ ਸਿਖਾਉਣ ਲਈ ਉਹ ਇਹ ਦੇਸੀ ਪਿਸਟਲ ਲਿਆਇਆ ਸੀ। ਥਾਣੇਦਾਰ ਨੇ ਦੱਸਿਆ ਕਿ ਮੁੱਢਲੀ ਪੜਤਾਲ 'ਚ ਸਾਹਮਣੇ ਆਇਆ ਕਿ ਇਸ 'ਤੇ ਇਕ ਮਾਮਲਾ ਲੜਾਈ ਝਗੜੇ ਦਾ ਬਿਹਾਰ ਦੇ ਥਾਣੇ 'ਚ ਦਰਜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿੱਦਿਅਕ ਅਦਾਰੇ ਦੀ ਬੱਸ ਨਾਲ ਵਾਪਰਿਆ ਹਾਦਸਾ, ਸਕੂਟੀ ਸਵਾਰ ਕੁੜੀ ਦੀ ਮੌਤ
NEXT STORY