ਲੋਹੀਆਂ ਖਾਸ (ਮਨਜੀਤ)— ਜਲੰਧਰ-ਫਿਰੋਜ਼ਪੁਰ ਰਾਸ਼ਟਰੀ ਮਾਰਗ 'ਤੇ ਬੁੱਧਵਾਰ ਦੀ ਰਾਤ ਲੋਹੀਆਂ ਤੋਂ ਮੱਖੂ ਵਾਲੇ ਪਾਸੇ ਏ. ਡੀ. ਆਈ. ਪੈਟਰੋ ਮਾਰਟ ਨਾਮ ਵਾਲੇ ਪੈਟ੍ਰੋਲ ਪੰਪ 'ਤੇ ਦੋ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਲੋਹੀਆਂ ਹਸਪਤਾਲ ਵਿੱਚ ਜ਼ੇਰੇ ਇਲਾਜ਼ ਪੰਪ ਦੇ ਕਰਿੰਦੇ ਰਾਜ ਮਨੀ ਚੋਰਸੀਆ ਪੁੱਤਰ ਬਾਬੂ ਰਾਮ ਚੋਰਸੀਆ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਦੋ ਵਿਅਕਤੀ ਪੰਪ 'ਤੇ ਤੇਲ ਪਵਾਉਣ ਆਏ ਸਨ। ਉਨ੍ਹਾਂ ਨੇ ਨਿਹੰਗ ਸਿੰਘਾਂ ਵਾਲਾ ਪਹਿਰਾਵਾ ਪਹਿਨਿਆ ਹੋਇਆ ਸੀ। ਦਫਤਰ ਅੰਦਰ ਆ ਕੇ ਕਹਿੰਦੇ ਕਿ ਬਲੈੱਡ ਪ੍ਰੈਸ਼ਰ ਵਧਿਆ ਹੋਇਆ ਹੋ ਲੂਣ ਵਾਲਾ ਪਾਣੀ ਪੀਣਾ ਹੈ। ਪਾਣੀ ਪੀਣ ਤੋਂ ਬਾਅਦ ਉਨ੍ਹਾਂ ਨਾਲ ਹੱਥੋਂ ਪਾਈਂ ਹੁੰਦੇ ਹੋਏ ਇਕ ਨੇ ਤਲਵਾਰ ਅਤੇ ਦੂਜੇ ਨੇ ਕੁਹਾੜੀ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ 20 ਤੋਂ 25 ਹਜ਼ਾਰ ਦੇ ਕਰੀਬ ਰੁਪਏ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ।
ਜਦਕਿ ਇਕ ਹੋਰ ਕਰਿੰਦੇ ਅਜੇ ਮਿਸ਼ਰਾ ਨੇ ਦੱਸਿਆ ਕਿ ਦੋਵੇਂ ਲੁਟੇਰਿਆਂ ਨੇ ਮੋਟਰਸਾਈਕਲ 'ਤੇ ਆ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਅਤੇ ਫਰਾਰ ਹੋ ਗਏ। ਦੂਜੇ ਪਾਸੇ ਸਿਵਲ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਮਰੀਜ਼ ਦੇ ਪੰਜ ਥਾਂਈ ਟਾਂਕੇ ਲੱਗੇ ਹਨ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜਦਕਿ ਲੋਹੀਆਂ ਥਾਣੇ ਦੇ ਇਕ ਏ. ਐੱਸ. ਆਈ. ਨੇ ਜ਼ੇਰੇ ਇਲਾਜ ਰਾਜ ਮਨੀ ਚੋਰਸੀਆ ਦੇ ਬਿਆਨ ਲਏ ਜਾਣ ਉਪਰੰਤ ਘਟਨਾ ਸਥਾਨ 'ਤੇ ਦਿਲਬਾਗ ਸਿੰਘ ਡੀ. ਐੱਸ. ਪੀ. ਸ਼ਾਹਕੋਟ ਅਤੇ ਥਾਣਾ ਮੁਖੀ ਲੋਹੀਆਂ ਨੇ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।
ਚੰਡੀਗੜ੍ਹ ਛੇੜਛਾੜ ਮਾਮਲਾ : ਆਈ. ਏ. ਐੱਸ. ਦੀ ਬੇਟੀ ਨੇ ਜ਼ਮਾਨਤ 'ਚ ਕੀਤੀ ਵਿਕਾਸ ਤੇ ਅਸ਼ੀਸ ਦੀ ਪਛਾਣ
NEXT STORY