ਬਟਾਲਾ, (ਸੈਂਡੀ)- ਅੱਜ ਸਵੇਰੇ ਜਲੰਧਰ ਰੋਡ ’ਤੇ ਇਕ ਕਾਰ ’ਤੇ ਪੈਟਰੋਲ ਪੰਪ ਤੋਂ ਤੇਲ ਪਵਾ ਕੇ ਭੱਜੇ ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਮਹਿਤਾ ਫਿਲਿੰਗ ਸਟੇਸ਼ਨ ਦੇ ਹਰਦਿਅਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 10 ਵਜੇ ਕਰੀਬ ਇਕ ਕਾਰ ’ਤੇ ਸਵਾਰ ਹੋ ਕੇ 2 ਨੌਜਵਾਨ, ਜਿਨ੍ਹਾਂ ਨੇ ਪੈਟਰੋਲ ਪੰਪ ਤੋਂ 400 ਰੁਪਏ ਦਾ ਤੇਲ ਪਵਾਇਆ ਅਤੇ ਜਦੋਂ ਅਸੀਂ ਉਕਤ ਨੌਜਵਾਨਾਂ ਕੋਲੋ ਪੈਸੇ ਮੰਗੇ, ਤਾਂ ਉਨ੍ਹਾਂ ਕਾਰ ਮੌਕੇ ਤੋਂ ਭੱਜਾ ਲਈ। ਅਸੀ ਤੁਰੰਤ ਉਨ੍ਹਾਂ ਦਾ ਪਿਛਾ ਕਰਦੇ ਹੋਏ ਕਾਰ ਨੂੰ ਕਾਦੀਅਾਂ ਰੋਡ ’ਤੇ ਗੁਰਦੁਆਰਾ ਫਲਾਹੀ ਸਾਹਿਬ ਦੇ ਨੇਡ਼ਿਓ ਕਾਬੂ ਕਰ ਲਿਆ ਅਤੇ ਉਕਤ ਨੌਜਵਾਨਾਂ ਨੂੰ ਪੁਲਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਜਦੋਂ ਥਾਣਾ ਸਿਟੀ ਦੇ ਐੱਸ. ਐੱਚ. ਓ. ਵਿਸ਼ਵਾ ਮਿੱਤਲ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਦੱਸਿਆ ਕਿ ਕਾਰ ’ਚ ਤੇਲ ਪਵਾ ਕੇ ਭੱਜਣ ਵਾਲੇ ਨੌਜਵਾਨ ਦੀ ਪਛਾਣ ਰਾਜਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਜੈਂਤੀਪੁਰ ਅਤੇ ਗੁਰਮੀਤ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਘਸੀਟਪੁਰ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਅਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਦੇ ਆਧਾਰ ਕੇ ਕਾਰਵਾਈ ਕੀਤੀ ਜਾਵੇਗੀ।
ਕੈਪਟਨ ਸਿੱਧੂ ਵਿਰੁੱਧ ਤੁਰੰਤ ਕਾਰਵਾਈ ਕਰਨ : ਟੀਨੂੰ
NEXT STORY