ਲੁਧਿਆਣਾ (ਖੁਰਾਣਾ) - ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 31 ਮਾਰਚ ਤੱਕ ਹੁਣ ਰੋਜ਼ਾਨਾ ਸਵੇਰ 5 ਤੋਂ 9 ਵਜੇ ਤੱਕ ਹੀ ਜ਼ਿਲੇ ਭਰ ਦੇ ਪੈਟਰੋਲ ਪੰਪ ਖੁੱਲਣਗੇ, ਜਦੋਂਕਿ ਉਸ ਤੋਂ ਬਾਅਦ ਐਂਬੂਲੈਂਸ,ਸਰਕਾਰੀ ਵਾਹਨਾਂ ਵਿਚ ਹੀ ਤੇਲ ਪਾਉਣ ਦੀ ਸਹੂਲਤ ਦਿੱਤੀ ਜਾਵੇਗੀ।
ਇਸ ਸਬੰਧੀ ਡੀ.ਸੀ. ਵੱਲੋਂ ਲੁਧਿਆਣਾ ਪੈਟ੍ਰੋਲੀਅਮ ਡੀਲਰਜ਼ ਐਸੋ. ਨੂੰ ਪੱਤਰ ਜਾਰੀ ਕਰਕੇ ਹੁਕਮਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ। ਪੰਪਾਂ ’ਤੇ ਤੇਲ ਦੀ ਵਿਕਰੀ ਕਰਨ ਤੋਂ ਬਾਅਦ ਪੈਟਰੋਲ ਪੰਪ ਬੰਦ ਕਰਨੇ ਜ਼ਰੂਰੀ ਰਹਿਣਗੇ, ਦੇ ਲਈ ਮੁਲਾਜ਼ਮਾਂ ਦੀ ਹਾਜ਼ਰੀ ਜ਼ਰੂਰੀ ਹੋਵੇਗੀ ਤਾਂ ਜੋ ਐਮਰਜੈਂਸੀ ਗੱਡੀਆਂ, ਐਂਬੂਲੈਂਸ, ਪੁਲਸ ਵਾਹਨਾਂ ਆਦਿ ਵਿਚ ਤੇਲ ਭਰਿਆ ਜਾ ਸਕੇ।
ਹਾਲਾਂਕਿ ਅੱਜ ਸਵੇਰ ਪਹਿਲਾਂ ਤਾਂ ਸਾਰੇ ਪੈਟਰੋਲ ਪੰਪ ਖੁੱਲੇ ਦੇਖੇ ਗਏ ਪਰ ਬਾਅਦ ਵਿਚ ਡੀ.ਸੀ ਵੱਲੋਂ ਦਿੱਤੇ ਹੁਕਮਾਂ ਤੋਂ ਬਾਅਦ ਲੁਧਿਆਣਾ ਪੈਟ੍ਰੋਲੀਅਮ ਡੀਲਰਸ਼ ਐਸੋ. ਦੇ ਚੇਅਰਮੈਨ ਅਸ਼ੋਕ ਕੁਮਾਰ ਸਚਦੇਵਾ ਵੱਲੋਂ ਸਾਰੇਡੀਲਰਾਂ ਨੂੰ ਦਿੱਤੀ ਗਈ ਜਾਣਕਾਰੀ ਤੋਂ ਬਾਅਦ ਦੁਪਹਿਰ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਸ਼ੋਕ ਕੁਮਾਰ ਸਚਦੇਵਾ ਨੇ ਦੱਸਿਆ ਕਿ ਹਾਲ ਦੀ ਘਡ਼ੀ 31 ਮਾਰਚ ਤੱਕ ਸਰਕਾਰ ਹੁਕਮਾਂ ਮੁਤਾਬਕ ਸਾਰੇ ਪੈਟਰੋਲ ਪੰਪ ਰੋਜ਼ਾਨਾ 3 ਘੰਟਿਆਂ ਲਈ ਮਤਲਬ ਸਵੇਰ 6 ਵਜੇ ਤੋਂ ਸਵੇਰ 9 ਵਜੇ ਤੱਕ ਹੀ ਖੋਲ੍ਹੇ ਜਾਣਗੇ, ਜਦੋਂਕਿ 11 ਵਜੇ ਤੋਂ ਬਾਅਦ ਸਰਕਾਰੀ ਜਾਂ ਪੁਲਸ ਦੀਆਂ ਗੱਡੀਆਂ ਵਿਚ ਵੀ ਤੇਲ ਸਬੰਧਤ ਪੁਲਸ ਸਟੇਸ਼ਨਾਂ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਜਾਰੀ ਕੀਤੀ ਗਈ ਮੋਹਰ ਲੱਗੀ ਪਰਚੀ ਜਾਂ ਜਾਰੀ ਕੀਤੇ ਜਾਣ ਵਾਲੇ ਪਾਸ ਹੋਣ ’ਤੇ ਵਾਹਨਾਂ ਵਿਚ ਤੇਲ ਭਰਿਆ ਜਾਵੇਗਾ।
ਕਰਫਿਊ ਦੇ ਚੱਲਦੇ ਸਾਰੀਆਂ ਅਦਾਲਤਾਂ ਬੰਦ, ਸਿਰਫ ਡਿਵੀਜ਼ਨਲ ਸੈਸ਼ਨ ਜੱਜ ਬੈਠਣਗੇ
NEXT STORY