ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਲਗਾਤਾਰ ਦੂਸਰੇ ਦਿਨ ਇਕ ਬ੍ਰੇਨ ਡੈੱਡ ਮਰੀਜ਼ ਦੀ ਬਦੌਲਤ 4 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲੀ। 25 ਸਾਲਾ ਪ੍ਰਵੀਨ ਸਿੰਘ ਮਲਿਕ ਦੀ ਕਿਡਨੀ ਅਤੇ ਕਾਰਨੀਆ ਪੀ. ਜੀ. ਆਈ. ਵਿਚ ਟਰਾਂਸਪਲਾਂਟ ਹੋਇਆ। ਪੀ. ਜੀ. ਆਈ. ਨੇ 48 ਘੰਟਿਆਂ ਦੌਰਾਨ ਦੋ ਬ੍ਰੇਨ ਡੈੱਡ ਮਰੀਜ਼ਾਂ ਦੀ ਬਦੌਲਤ ਪੀ. ਜੀ. ਆਈ. ਨੇ 9 ਲੋਕਾਂ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਬ੍ਰੇਨ ਡੈੱਡ ਨੌਜਵਾਨ ਦੇ ਅੰਗ 5 ਲੋੜਵੰਦਾਂ ਨੂੰ ਟਰਾਂਸਪਲਾਂਟ ਹੋਏ। ਨੌਜਵਾਨ ਦਾ ਦਿਲ, ਕਿਡਨੀ, ਲਿਵਰ ਅਤੇ ਕਾਰਨੀਆ ਦਾਨ ਹੋਏ ਹਨ। ਦਿਲ ਦਾ ਰਸੀਪੀਐਂਟ ਨਾ ਮਿਲਣ ’ਤੇ ਪੀ. ਜੀ. ਆਈ. ਰੋਟੋ ਨੇ ਦਿੱਲੀ ਵਿਚ ਨੌਜਵਾਨ ਦਾ ਮੈਚਿੰਗ ਰਸੀਪੀਐਂਟ ਲੱਭਿਆ, ਜਿੱਥੇ ਦਾਖ਼ਲ ਮਰੀਜ਼ ਨੂੰ ਦਿਲ ਟਰਾਂਸਪਲਾਂਟ ਹੋਇਆ। ਨੈਫ਼ਰੋਲਾਜੀ ਵਿਭਾਗ ਦੇ ਹੈੱਡ ਪ੍ਰੋ. ਐੱਚ. ਐੱਸ. ਕੋਹਲੀ ਨੇ ਦੱਸਿਆ ਕਿ ਟੀਮ ਨੇ ਜਲਦੀ ਕਾਰਵਾਈ ਕਰਦਿਆਂ ਦੋ ਮੈਚਿੰਗ ਰਸੀਪੀਐਂਟ ਲੱਭ ਲਏ, ਜਿਹੜੇ ਮਰੀਜ਼ਾਂ ਨੂੰ ਕਿਡਨੀ ਟਰਾਂਸਪਲਾਂਟ ਹੋਈ ਹੈ, ਉਹ ਲੰਬੇ ਸਮੇਂ ਤੋਂ ਬੀਮਾਰ ਅਤੇ ਆਖ਼ਰੀ ਸਟੇਜ ’ਤੇ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਰਾਮ ਰਹੀਮ' ਨੂੰ ਮਿਲੀ ਪੈਰੋਲ, ਇਕ ਮਹੀਨਾ UP ਦੇ ਬਾਗਪਤ 'ਚ ਰਹੇਗਾ ਡੇਰਾ ਮੁਖੀ
ਰੀਨਲ ਟਰਾਂਸਪਲਾਂਟ ਸਰਜਰੀ ਦੇ ਹੈੱਡ ਪ੍ਰੋ .ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਲਗਾਤਾਰ ਦੂਸਰੇ ਦਿਨ ਇਸ ਤਰ੍ਹਾਂ ਦੀ ਸਰਜਰੀ ਮੁਸ਼ਕਿਲ ਸੀ ਪਰ ਟੀਮ ਨੇ ਬਿਹਤਰੀਨ ਕੰਮ ਕੀਤਾ ਹੈ। ਟੀਮ 24 ਘੰਟੇ ਆਪਰੇਸ਼ਨ ਥੀਏਟਰ ਵਿਚ ਰਹੀ। ਚੰਗੀ ਗੱਲ ਇਹ ਹੈ ਕਿ ਦੋਵੇਂ ਸਰਜਰੀਆਂ ਸਫ਼ਲ ਰਹੀਆਂ। ਪੀ. ਜੀ. ਆਈ. ਦੇ ਨੋਡਲ ਅਫ਼ਸਰ (ਰੋਟੋ) ਡਾ. ਵਿਪਨ ਕੌਸ਼ਲ ਨੇ ਕਿਹਾ ਕਿ ਬ੍ਰੇਨ ਡੈੱਡ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਉਸ ਸਮੇਂ ਅੰਗਦਾਨ ਲਈ ਕੌਂਸਲਿੰਗ ਕਰਨਾ ਬਹੁਤ ਮੁਸ਼ਕਿਲ ਸੀ। ਇਹ ਛੋਟਾ ਫ਼ੈਸਲਾ ਨਹੀਂ ਹੈ ਪਰ ਲੋਕਾਂ ਵਿਚ ਕਾਫ਼ੀ ਜਾਗਰੂਕਤਾ ਆਈ ਹੈ। ਸੰਸਥਾ ਨੌਜਵਾਨ ਦੇ ਪਰਿਵਾਰ ਵਾਲਿਆਂ ਦੀ ਧੰਨਵਾਦੀ ਹੈ, ਜਿਨ੍ਹਾਂ ਦੀ ਇਕ ਹਾਂ ਦੀ ਬਦੌਲਤ 4 ਲੋਕਾਂ ਨੂੰ ਨਵੀਂ ਜ਼ਿੰਦਗੀ ਮਿਲ ਸਕੀ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਤੇਜ਼ ਰਫ਼ਤਾਰ ਟਾਟਾ-407 ਨੇ ਪਰਿਵਾਰ 'ਤੇ ਵਰ੍ਹਾਇਆ ਕਹਿਰ, ਭੈਣ-ਭਰਾ ਦੀ ਮੌਤ
10 ਜੂਨ ਨੂੰ ਸੜਕ ਹਾਦਸੇ ’ਚ ਜ਼ਖਮੀ ਹੋਇਆ ਸੀ 25 ਸਾਲਾ ਨੌਜਵਾਨ
ਜੀਂਦ ਦਾ ਰਹਿਣ ਵਾਲਾ ਪ੍ਰਵੀਨ 10 ਜੂਨ ਨੂੰ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ। ਉਸ ਨੂੰ ਤੇਜ਼ ਰਫ਼ਤਾਰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੇ ਸਿਰ ’ਤੇ ਗੰਭੀਰ ਸੱਟ ਲੱਗੀ। ਐਮਰਜੈਂਸੀ ਵਿਚ ਪਰਿਵਾਰ ਪਹਿਲਾਂ ਪ੍ਰਵੀਨ ਨੂੰ ਜੀ. ਐੱਮ. ਐੱਸ. ਐੱਚ. ਅਤੇ ਫਿਰ ਜੀ. ਐੱਮ. ਸੀ. ਐੱਚ. ਵਿਚ ਲੈ ਕੇ ਪਹੁੰਚਿਆ। ਜੀ. ਐੱਮ. ਸੀ. ਐੱਚ. ਤੋਂ ਰੈਫ਼ਰ ਕੀਤੇ ਜਾਣ ਤੋਂ ਬਾਅਦ ਪ੍ਰਵੀਨ ਨੂੰ ਉਸੇ ਦਿਨ ਪੀ. ਜੀ. ਆਈ. ਲਿਆਂਦਾ ਗਿਆ। ਇਲਾਜ ਦੇ ਬਾਵਜੂਦ ਨੌਜਵਾਨ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਸਾਰੇ ਪ੍ਰੋਟੋਕਾਲ ਨੂੰ ਦੇਖਦਿਆਂ 15 ਜੂਨ ਨੂੰ ਉਸ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ।
5 ਦਿਨਾਂ ’ਚ ਚਲਿਆ ਗਿਆ ਬੇਟਾ : ਪਿਤਾ
ਪਰਿਵਾਰ ਤੋਂ ਜਦੋਂ ਅੰਗਦਾਨ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰਜ਼ਾਮੰਦੀ ਦੇ ਦਿੱਤੀ। ਪਰਿਵਾਰ ਨੇ ਦੁੱਖ ਦੀ ਘੜੀ ਵਿਚ ਵੀ ਹਿੰਮਤ ਭਰਿਆ ਫ਼ੈਸਲਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੇਟਾ ਕਿਸੇ ਮਕਸਦ ਲਈ ਦੁਨੀਆ ’ਤੇ ਆਇਆ ਸੀ। ਅੰਗਦਾਨ ਲਈ ਹਾਂ ਕਹਿਣਾ ਸਭ ਤੋਂ ਮੁਸ਼ਕਿਲ ਸੀ ਪਰ ਕਿਸੇ ਤਰ੍ਹਾਂ ਸਾਨੂੰ ਲੱਗਿਆ ਕਿ ਇਹ ਕੁੱਝ ਅਜਿਹਾ ਹੈ, ਜੋ ਸਾਨੂੰ ਕਰਨਾ ਚਾਹੀਦਾ ਹੈ। ਕਿਸੇ ਹੋਰ ਨੂੰ ਬਚਾਇਆ ਜਾ ਸਕਦਾ ਹੈ। ਪਿਤਾ ਕੁਲਦੀਪ ਸਿੰਘ ਮਲਿਕ ਨੇ ਕਿਹਾ ਕਿ ਮੇਰਾ ਬੇਟਾ ਪੰਜ ਦਿਨਾਂ ਵਿਚ ਦੁਨੀਆ ਤੋਂ ਚਲਾ ਲਿਆ। ਅਸੀਂ ਸਭ ਖਾਲੀ ਹੱਥ ਰਹਿ ਗਏ ਹਾਂ, ਕੁੱਝ ਵੀ ਨਹੀਂ ਕਰ ਸਕੇ ਪਰ ਜਦੋਂ ਅੰਗਦਾਨ ਸਬੰਧੀ ਸੁਣਿਆ ਤਾਂ ਕਿਸੇ ਹੋਰ ਦੀ ਜਾਨ ਬਚਾਉਣ ਦਾ ਮੌਕਾ ਸਾਨੂੰ ਮਿਲਿਆ, ਜਿਸ ਨੂੰ ਅਸੀਂ ਵਿਅਰਥ ਨਹੀਂ ਜਾਣ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੁਲਸ ਮੁਲਾਜ਼ਮ ਨੂੰ ਗੋਲ਼ੀ ਮਾਰਨ ਦੇ ਮਾਮਲੇ 'ਚ ਖ਼ੁਲਾਸਾ, ਇਸ ਵਜ੍ਹਾ ਕਾਰਨ ਦਿੱਤੀ ਸੀ ਮੁੰਡੇ ਦੇ ਕਤਲ ਦੀ ਧਮਕੀ
NEXT STORY