ਚੰਡੀਗੜ੍ਹ (ਪਾਲ) : ਸ਼ਹਿਰ ਵਿਚ ਵੱਧਦੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੀ. ਜੀ. ਆਈ. ਨੇ ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। 16 ਮਈ ਤੋਂ 15 ਜੂਨ ਤੱਕ ਇਹ ਛੁੱਟੀਆਂ ਹੋਣੀਆਂ ਸਨ ਪਰ ਜਿਸ ਤਰ੍ਹਾਂ ਨਾਲ ਹੁਣ ਹਾਲਾਤ ਹਨ, ਉਸ ਨੂੰ ਵੇਖਦੇ ਹੋਏ ਪੀ. ਜੀ. ਆਈ. ਐਡਮਿਨਿਸਟ੍ਰੇਸ਼ਨ ਨੇ ਇਹ ਫ਼ੈਸਲਾ ਲਿਆ ਹੈ। ਇਹ ਲਗਾਤਾਰ ਦੂਜਾ ਸਾਲ ਹੈ, ਜਦੋਂ ਪੀ. ਜੀ. ਆਈ. ਦੇ ਡਾਕਟਰਾਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਰੱਦ ਹੋਈਆਂ ਹਨ। ਪਿਛਲੇ ਸਾਲ ਵੀ ਡਾਕਟਰਾਂ ਦੀ ਛੁੱਟੀਆਂ ਰੱਦ ਕੀਤੀਆਂ ਗਈਆਂ ਸਨ, ਹਾਲਾਂਕਿ ਡਾਕਟਰਾਂ ਨੂੰ ਸਰਦੀਆਂ ਦੀਆਂ ਛੁੱਟੀਆਂ ਦਿੱਤੀਆਂ ਗਈਆਂ ਸਨ। ਪੀ. ਜੀ. ਆਈ. ਸਾਲ ’ਚ ਦੋ ਵਾਰ ਡਾਕਟਰਾਂ ਨੂੰ ਛੁੱਟੀਆਂ ਦਿੰਦਾ ਹੈ। ਗਰਮੀਆਂ ਵਿਚ ਡਾਕਟਰ ਇਕ ਮਹੀਨਾ ਛੁੱਟੀ ’ਤੇ ਰਹਿੰਦੇ ਹਨ, ਜਦ ਕਿ ਸਰਦੀਆਂ ਵਿਚ ਸਿਰਫ 15 ਦਿਨ।
ਇਹ ਵੀ ਪੜ੍ਹੋ : 'ਸਿੱਧੂ' ਨਾਲ ਆਰ-ਪਾਰ ਦੀ ਲੜਾਈ ਦੇ ਮੂਡ ’ਚ ਕੈਪਟਨ, ਸੋਨੀਆ ਨਾਲ ਛੇਤੀ ਕਰਨਗੇ ਮੁਲਾਕਾਤ
ਓ. ਪੀ. ਡੀ. ਜਾਰੀ
ਕੋਰੋਨਾ ਕਾਰਨ ਫਿਜ਼ੀਕਲ ਓ. ਪੀ. ਡੀ. ਪਹਿਲਾਂ ਵਾਂਗ ਨਹੀਂ ਚੱਲ ਰਹੀ ਹੈ। ਮਰੀਜ਼ਾਂ ਨੂੰ ਟੈਲੀ ਕਸੰਲਟੇਸ਼ਨ ਜ਼ਰੀਏ ਲੋੜ ਪੈਣ ’ਤੇ ਬੁਲਾਇਆ ਜਾ ਰਿਹਾ ਹੈ। ਅਜਿਹੇ ਵਿਚ ਮਰੀਜ਼ਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਵੇਗੀ। ਹਾਲਾਂਕਿ ਹਰ ਵਾਰ ਮਰੀਜ਼ਾਂ ਨੂੰ ਛੁੱਟੀਆਂ ਵਿਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਸਰਜਰੀ ਅਤੇ ਓ. ਪੀ. ਡੀ. ਵਿਚ ਪਹਿਲਾਂ ਨਾਲੋਂ ਕਾਫ਼ੀ ਭੀੜ ਹੁੰਦੀ ਸੀ। ਸਰਜਰੀ ਲਈ ਲੰਬਾ ਇੰਤਜ਼ਾਰ ਹੁੰਦਾ ਸੀ। ਲੰਬੀ ਵੇਟਿੰਗ ਲਿਸਟ ਅਤੇ ਛੁੱਟੀ ਹੋਣ ਕਾਰਣ ਇਹ ਲਿਸਟ ਹੋਰ ਵਧ ਜਾਂਦੀ ਹੈ। ਮਰੀਜ਼ਾਂ ਨੂੰ ਤਾਰੀਖ ’ਤੇ ਤਾਰੀਖ ਮਿਲਦੀ ਰਹਿੰਦੀ ਹੈ। ਦੂਜੇ ਪਾਸੇ ਸਪੈਸ਼ਲ ਕਲੀਨਕ ਵਿਚ ਵਿਖਾਉਣ ਵਾਲੇ ਮਰੀਜ਼ਾਂ ਦੀ ਵੀ ਪ੍ਰੇਸ਼ਾਨੀ ਵਧਦੀ ਹੈ। ਉਹ ਜਦੋਂ ਨਹੀਂ ਮਿਲਦੇ ਤਾਂ ਨਵੇਂ ਡਾਕਟਰ ਕੋਲ ਜਾਣਾ ਪੈਂਦਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੋਟਕਪੂਰਾ ਮਾਮਲੇ' ਦੀ ਜਾਂਚ ਸਬੰਧੀ SIT ਵੱਲੋਂ ਈਮੇਲ ਤੇ ਵਟਸਐਪ ਨੰਬਰ ਜਾਰੀ
ਪੰਜਾਬ ਤੋਂ ਸਭ ਤੋਂ ਜਿਆਦਾ ਮਰੀਜ਼
ਪੀ. ਜੀ. ਆਈ. ਵਿਚ ਕੋਵਿਡ ਡੈਡੀਕੇਟੇਡ ਹਸਪਤਾਲ ਐੱਨ. ਐੱਚ. ਈ. ਵਿਚ ਸਾਰੇ ਆਈ. ਸੀ. ਯੂ. ਬੈੱਡ ਭਰ ਚੁੱਕੇ ਹਨ। ਇਸ ਸਮੇਂ ਪੀ. ਜੀ. ਆਈ. ਵਿਚ 402 ਕੋਵਿਡ ਦੇ ਗੰਭੀਰ ਮਰੀਜ਼ ਦਾਖ਼ਲ ਹਨ। ਹੁਣ ਤੱਕ ਪੰਜਾਬ ਤੋਂ ਸਭ ਤੋਂ ਕੋਵਿਡ ਮਰੀਜ਼ਾਂ ਦਾ ਇਲਾਜ ਪੀ. ਜੀ. ਆਈ. ’ਚ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਵਧਾਇਆ ਗਿਆ 'ਮਿੰਨੀ ਲਾਕਡਾਊਨ', ਜਾਣੋ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ
ਪੰਜਾਬ ਤੋਂ 2022, ਚੰਡੀਗੜ੍ਹ ਤੋਂ 1430, ਹਰਿਆਣਾ ਤੋਂ 855, ਹਿਮਾਚਲ ਤੋਂ 506, ਯੂ. ਪੀ. ਤੋਂ 210, ਜੰਮੂ-ਕਸ਼ਮੀਰ ਤੋਂ 53, ਉਤਰਾਖੰਡ ਤੋਂ 43, ਜਦ ਕਿ ਹੋਰ ਰਾਜਾਂ ਤੋਂ 137 ਮਰੀਜ਼ਾਂ ਨੂੰ ਵੇਖਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਠਿੰਡਾ ਦੇ ਡਾਕਟਰ ਦੀ ਦਰਿਆਦਿਲੀ ਨੂੰ ਸਲਾਮ, ਨਿੱਜੀ ਹਸਪਤਾਲ ’ਚ ਕੋਰੋਨਾ ਪੀੜਤਾਂ ਦਾ ਕਰੇਗਾ ਮੁਫ਼ਤ ਇਲਾਜ
NEXT STORY