ਫਗਵਾੜਾ (ਹਰਜੋਤ) : ਇੱਥੇ ਨਗਰ ਨਿਗਮ ਦੇ ਵਾਰਡ ਨੰਬਰ-35, ਮਾਡਲ ਟਾਊਨ ਖੇਤਰ 'ਚ ਹੋ ਰਹੀ ਕੌਂਸਲਰ ਦੀ ਜ਼ਿਮਨੀ ਚੋਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਦਿਖਾਈ ਦਿੱਤੀ। ਦੁਪਹਿਰ ਦੇ ਕਰੀਬ 3 ਵਜੇ ਤੱਕ ਇੱਥੇ 58 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਇਸ ਵਾਰਡ 'ਚ ਕੁੱਲ 1601 ਵੋਟਰ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਲੋਕ ਵੋਟ ਦੇ ਹੱਕ ਦੇ ਇਸਤੇਮਾਲ ਕਰ ਚੁੱਕੇ ਹਨ। ਇਸ ਦਾ ਪ੍ਰਗਟਾਵਾ ਤਹਿਸੀਲਦਾਰ ਹਰਕਮਲ ਸਿੰਘ ਨੇ ਕਰਦਿਆਂ ਦੱਸਿਆ ਕਿ ਵੋਟਾਂ ਪੂਰੇ ਅਮਨ-ਅਮਾਨ ਨਾਲ ਹੋ ਰਹੀਆਂ ਹਨ ਅਤੇ ਵੱਡੀ ਗਿਣਤੀ 'ਚ ਲੋਕ ਲਾਈਨਾਂ 'ਚ ਲੱਗੇ ਹੋਏ ਹਨ।
ਮੁੱਖ ਮੁਕਾਬਲਾ ਕਾਂਗਰਸ 'ਤੇ ਅਕਾਲੀ ਦਲ ਵਿਚਕਾਰ
ਇਸ ਖੇਤਰ 'ਚ ਮੁੱਖ ਮੁਕਾਬਲਾ ਕਾਂਗਰਸ ਦੇ ਤਰਨਜੀਤ ਸਿੰਘ (ਬੰਟੀ ਵਾਲੀਆ) ਅਤੇ ਅਕਾਲੀ ਦਲ ਦੇ ਸਾਬਕਾ ਕੌਂਸਲਰ ਗਜਬੀਰ ਸਿੰਘ ਵਾਲੀਆ ਦੇ ਦਰਮਿਆਨ ਹੈ। ਦੋਵੇਂ ਧਿਰਾਂ ਪੂਰੀ ਜ਼ੋਰ- ਅਜਮਾਈ ਕਰ ਰਹੀਆਂ ਹਨ। ਕਾਂਗਰਸ ਲੀਡਰ ਪੂਰੀ ਇੱਕਜੁੱਟਤਾ ਨਾਲ ਜੁੱਟੇ ਹੋਏ ਹਨ ਕਿਉਂਕਿ ਇਸ ਚੋਣ ਤੋਂ ਹੀ ਫਗਵਾੜਾ ਵਿਧਾਨ ਸਭਾ ਦੀ ਹੋਣ ਵਾਲੀ ਉਪ ਚੋਣ ਦਾ ਭਵਿੱਖ ਵੀ ਇੱਥੋਂ ਤਹਿ ਹੋਣ ਦੀ ਸੰਭਾਵਨਾ ਹੈ। ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਖੁਦ ਅੱਜ ਇੱਥੇ ਲੱਗੇ ਬੂਥ 'ਤੇ ਸਵੇਰ ਤੋਂ ਬੂਥ 'ਤੇ ਡੇਰਾ ਲਾਈ ਬੈਠੇ ਹਨ।
ਸੁਰੱਖਿਆ ਦੇ ਸਖਤ ਇੰਤਜ਼ਾਮ
ਪੁਲਸ ਨੇ ਕੋਈ ਅਣਸੁਖਾਵੀਂ ਘਟਨਾ ਵਾਪਰਨ ਤੋਂ ਰੋਕਣ ਲਈ ਪੁਲਸ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਡੀ. ਐਸ. ਪੀ. ਮਨਜੀਤ ਸਿੰਘ ਤੇ ਐਸ. ਐਚ. ਓ ਉਕਾਰ ਸਿੰਘ ਬਰਾੜ, ਵਿਜੈਕੰਵਰ ਸਿੰਘ, ਮਨਮੋਹਨ ਸਿੰਘ 'ਤੇ ਆਧਾਰਿਤ ਟੀਮ ਸਾਰੀ ਸਥਿਤੀ 'ਤੇ ਨਜ਼ਰ ਰੱਖ ਰਹੀ ਹੈ। ਦੂਸਰੇ ਪਾਸੇ ਕੇਂਦਰ 'ਚ ਮੋਦੀ ਸਰਕਾਰ ਬਣਨ ਕਾਰਨ ਅਕਾਲੀ-ਭਾਜਪਾ ਵੀ ਇਸ ਸੀਟ ਨੂੰ ਜਿੱਤਣ ਲਈ ਸਿਰ ਤੋੜ ਯਤਨ ਕਰ ਰਹੇ ਹਨ।
ਲੁਧਿਆਣਾ ਦੇ ਅਕਾਲੀਆਂ ਨੂੰ ਮਿਲਣਗੇ ਨਵੇਂ ਪ੍ਰਧਾਨ
NEXT STORY